ਛੇ ਗ੍ਰਾਮ ਹੈਰੋਇਨ ਸਣੇ ਕਾਬੂ
ਦੋਰਾਹਾ ਪੁਲਿਸ ਨੇ ਫੜੀ 6 ਗਰਾਮ ਹੈਰੋਇਨ
Publish Date: Wed, 06 May 2026 06:37 PM (IST)
Updated Date: Thu, 07 May 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਦੋਰਾਹਾ ਪੁਲਿਸ ਵੱਲੋਂ ਇਕ ਵਿਅਕਤੀ ਤੋਂ 6 ਗ੍ਰਾਮ ਹੈਰੋਇਨ ਫੜੀ ਗਈ ਹੈ। ਮੁਲਜ਼ਮ ਦੀ ਪਛਾਣ ਅਭਿਸ਼ੇਕ ਪੁੱਤਰ ਸਤਪਾਲ ਵਾਸੀ ਦਸ਼ਮੇਸ਼ ਨਗਰ ਦੋਰਾਹਾ ਵਜੋਂ ਹੋਈ। ਜਾਣਕਾਰੀ ਅਨੁਸਾਰ ਐੱਆਈ ਸੁਖਜੀਤ ਸਿੰਘ ਗੁਰਨਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਚੈਕਿੰਗ ਸਬੰਧੀ ਪਿੰਡ ਬੁਆਣੀ ਤੋਂ ਬਿਲਾਸਪੁਰ ਵੱਲ ਨੂੰ ਜਾ ਰਹੇ ਸੀ ਤਾਂ ਇਕ ਨੌਜਵਾਨ ਮੋਟਰ ਦੇ ਕੋਠੇ ਕੋਲ ਬੈਠਾ ਦਿਖਾਈ ਦਿੱਤਾ, ਜਿਸ ਨੂੰ ਕਾਬੂ ਕਰ ਕੇ ਨਾਮ-ਪਤਾ ਪੁੱਛਿਆ ਤਾਂ ਨੌਜਵਾਨ ਨੇ ਆਪਣਾ ਨਾਮ ਅਭਿਸ਼ੇਕ ਪੁੱਤਰ ਸਤਪਾਲ ਵਾਸੀ ਦਸ਼ਮੇਸ਼ ਨਗਰ ਦੋਰਾਹਾ ਦੱਸਿਆ। ਜਿਸ ਦੀ ਦੀ ਤਲਾਸ਼ੀ ਲੈਣ ’ਤੇ ਛੇ ਗ੍ਰਾਮ ਹੈਰੋਇਨ ਬਰਾਮਦ ਹੋਈ।