ਗਊਸ਼ਾਲਾਵਾਂ ਲਈ 93 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਭੇਂਟ
ਗਊਸ਼ਾਲਾਵਾਂ ਲਈ 93 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਭੇਂਟ
Publish Date: Wed, 06 May 2026 08:02 PM (IST)
Updated Date: Thu, 07 May 2026 04:14 AM (IST)
-17 ਗਊਸ਼ਾਲਾ ਦੇ ਨੁਮਾਇੰਦਿਆਂ ਨੂੰ ਦਾਨ ਰਾਸ਼ੀ ਸੌਂਪਦੇ ਹੋਏ ਪ੍ਰਧਾਨ ਮਦਨ ਲਾਲ ਅਗਰਵਾਲ। ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : ਕਰਿਆਨਾ ਯੂਨੀਅਨ ਰਾਏਕੋਟ ਵੱਲੋਂ ਸ਼ਹਿਰ ਦੀਆਂ ਤਿੰਨ ਗਊਸ਼ਾਲਾਵਾਂ ਨੂੰ ਤੂੜੀ ਲਈ ਵਿੱਤੀ ਸਹਾਇਤਾ ਦਿੱਤੀ ਗਈ। ਭਗਵਾਨ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਕਰਿਆਨਾ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਅਗਰਵਾਲ ਦੀ ਅਗਵਾਈ ਹੇਠ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਯੂਨੀਅਨ ਦੇ ਮੈਂਬਰਾਂ ਵੱਲੋਂ ਤਿੰਨਾਂ ਗਊਸ਼ਾਲਾਵਾਂ ਨੂੰ 93 ਹਜ਼ਾਰ ਰੁਪਏ ਦੀ ਰਾਸ਼ੀ ਗਊਸ਼ਾਲਾ ਪ੍ਰਬੰਧਕਾਂ ਨੂੰ ਸੌਂਪੀ ਗਈ। ਪ੍ਰਧਾਨ ਮਦਨ ਲਾਲ ਅਗਰਵਾਲ ਨੇ ਦੱਸਿਆ ਕਿ ਯੂਨੀਅਨ ਵੱਲੋਂ ਹਰ ਸਾਲ ਮੈਂਬਰਾਂ ਦੇ ਸਹਿਯੋਗ ਨਾਲ ਫੰਡ ਇਕੱਠਾ ਕੀਤਾ ਜਾਂਦਾ ਹੈ ਅਤੇ ਸ਼ਹਿਰ ਦੀਆਂ ਤਿੰਨ ਪ੍ਰਮੁੱਖ ਗਊਸ਼ਾਲਾਵਾਂ ਵਿੱਚ ਬਰਾਬਰ ਵੰਡਿਆ ਜਾਂਦਾ ਹੈ, ਜਿਨ੍ਹਾਂ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਗਊਸ਼ਾਲਾ, ਸ੍ਰੀ ਉਦਾਸੀਨ ਗੋਵਿੰਦ ਗਊਧਾਮ, ਸ੍ਰੀ ਮਹੇਸ਼ ਮੁਨੀ ਜੀ ਮਹਾਰਾਜ (ਬੋਰੇ ਵਾਲੇ) ਗਊਸ਼ਾਲਾ ਸ਼ਾਮਿਲ ਹਨ। ਇਸ ਮੌਕੇ ਗਊਚਰਨ ਕਮੇਟੀ ਦੇ ਪ੍ਰਧਾਨ ਰਾਜੇਸ਼ ਅਗਰਵਾਲ, ਨਤੀਸ਼ ਕੰਸਲ, ਅਸ਼ੋਕ ਮਿੱਤਲ, ਅਮਿਤ ਗਰਗ, ਰਾਜ ਕੁਮਾਰ ਰਾਜੂ, ਰਾਜੂ ਤਲਵੰਡੀ ਗੇਟ, ਸਤੀਸ਼ ਟੱਕਰ, ਹਰੀਸ਼ ਆਦਿ ਹਾਜ਼ਰ ਸਨ।