ਸਭ ਨੂੰ ਇੱਕ-ਦੂਜੇ ਦਾ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ : ਸੂਬੇਦਾਰ ਇੰਦਰਜੀਤ ਸਿੰਘ
ਲੁਧਿਆਣਾ ਸਾਬਕਾ ਸੈਨਿਕ ਤੇ ਸਮਾਜ ਸੇਵਾ ਐਸੋਸੀਏਸ਼ਨ ਦੀ ਮਹੀਨਾਵਾਰੀ ਮੀਟਿੰਗ ਦੌਰਾਨ ਵਿਚਾਰਾਂ
Publish Date: Sat, 09 May 2026 06:27 PM (IST)
Updated Date: Sun, 10 May 2026 04:09 AM (IST)
ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ
ਲੁਧਿਆਣਾ ਸਾਬਕਾ ਸੈਨਿਕ ਅਤੇ ਸਮਾਜ ਸੇਵਾ ਐਸੋਸੀਏਸ਼ਨ ਦੇ ਪ੍ਰਧਾਨ ਸੂਬੇਦਾਰ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਾਹਨੇਵਾਲ ਵਿਖੇ ਸਮੂਹ ਮੈਂਬਰਾਂ ਦੀ ਹਾਜ਼ਰੀ 'ਚ ਹੋਈ। ਮੀਟਿੰਗ ਵਿੱਚ ਹਾਜ਼ਰ ਸਾਬਕਾ ਸੈਨਿਕ ਵੀਰਾਂ ਵੱਲੋਂ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰਾਂ ਪੇਸ਼ ਕਰਨ ਤੋਂ ਇਲਾਵਾ ਕੈਪਟਨ ਜਰਨੈਲ ਸਿੰਘ ਜਲਾਜੰਨ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖਕੇ, ਵਿਛੜੀ ਰੂਹ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸੂਬੇਦਾਰ ਇੰਦਰਜੀਤ ਸਿੰਘ ਵੱਲੋਂ ਸਮੂਹ ਮੈਂਬਰਾਂ ਦਾ ਮੀਟਿੰਗ ਵਿੱਚ ਪਹੁੰਚਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਇੱਕ ਦੂਜੇ ਪ੍ਰਤੀ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਕੈਪਟਨ ਅਮਰੀਕ ਸਿੰਘ ਉਮੈਦਪੁਰੀ, ਕੈਪਟਨ ਕੁਲਦੀਪ ਸਿੰਘ ਕਨੇਚ, ਕੈਪਟਨ ਅਮਰ ਸਿੰਘ, ਕੈਪਟਨ ਹਰਜੀਤ ਸਿੰਘ ਗਰਚਾ ਕੁਹਾੜਾ, ਸੂਬੇਦਾਰ ਹਰਭਜਨ ਸਿੰਘ, ਹੌਲਦਾਰ ਬਲਬੀਰ ਸਿੰਘ, ਲਾਂਸ ਨਾਇਕ ਜਗਦੀਸ਼ ਸਿੰਘ, ਹੌਲਦਾਰ ਮਲਕੀਤ ਸਿੰਘ, ਕੈਸ਼ੀਅਰ ਜਗਤਾਰ ਸਿੰਘ, ਹੌਲਦਾਰ ਓਂਕਾਰ ਸਿੰਘ, ਹੌਲਦਾਰ ਨਾਜ਼ਰ ਸਿੰਘ, ਹੌਲਦਾਰ ਮੈਦਾਨ ਸਿੰਘ, ਨਾਇਕ ਦਵਿੰਦਰ ਸਿੰਘ, ਹੌਲਦਾਰ ਜਸਬੀਰ ਸਿੰਘ,ਹੌਲਦਾਰ ਜਸਮਿੰਦਰ ਸਿੰਘ ਟਿੱਬਾ, ਬੀਬੀ ਦਲਬੀਰ ਕੌਰ ਸੰਧੂ ਆਦਿ ਸਾਬਕਾ ਸੈਨਿਕ ਅਤੇ ਸਮਾਜਸੇਵੀ ਪਤਵੰਤੇ ਹਾਜ਼ਰ ਸਨ।