ਡਾ. ਸੋਹਲ ਦੀ ਪੁਸਤਕ ‘ਦਿ ਬਲੀਡਿੰਗ ਵਿਮੈਨ’ ’ਤੇ ਹੋਈ ਵਿਚਾਰ-ਚਰਚਾ
ਡਾ. ਸਰਬਜੀਤ ਕੌਰ ਸੋਹਲ ਦੀ ਪੁਸਤਕ ‘ਦਿ ਬਲੀਡਿੰਗ ਵਿਮੈਨ’ ’ਤੇ ਹੋਈ ਵਿਚਾਰ ਚਰਚਾ
Publish Date: Wed, 27 May 2026 06:34 PM (IST)
Updated Date: Thu, 28 May 2026 04:05 AM (IST)

- ਔਰਤ ਦੇ ਮਸਲਿਆਂ ਦਾ ਵਖਿਆਨ ਹੈ ਪੁਸਤਕ : ਡਾ. ਸੋਹਲ ਫੋਟੋ ਨੰਬਰ-11,12 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਚਿੰਤਨਸ਼ੀਲ ਸਾਹਿਤ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਅੰਤਰਰਾਸ਼ਟਰੀ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਡਾ. ਸਰਬਜੀਤ ਕੌਰ ਸੋਹਲ ਦੀ ਵਾਰਤਕ ਪੁਸਤਕ ‘ਦਿ ਬਲੀਡਿੰਗ ਵਿਮੈਨ’ ’ਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹ ਮਸਲਾ ਕੇਵਲ ਔਰਤਾਂ ਦਾ ਹੀ ਨਹੀਂ ਤੇ ਨਾ ਹੀ ਹੱਲ ਏਨੇ ਸੌਖੇ ਹਨ ਪਰ ਇਹ ਕਿਤਾਬ ਨਵੀਂ ਚੇਤਨੰਤਾ ਪੈਦਾ ਕਰਨ ਲਈ ਮਹੱਤਵਪੂਰਨ ਦਸਤਾਵੇਜ਼ ਹੈ। ਪ੍ਰਧਾਨਗੀ ਭਾਸ਼ਨ ਦਿੰਦਿਆਂ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਪੁਸਤਕ ਕੁੜੀਆਂ ਤੇ ਮੁੰਡਿਆਂ ਦੋਹਾਂ ਨੂੰ ਜ਼ਰੂਰ ਪੜ੍ਹਣੀ ਚਾਹੀਦੀ ਹੈ। ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਇਹ ਪੁਸਤਕ ਉਨ੍ਹਾਂ ਦੇ ਤਜਰਬਿਆਂ ’ਤੇ ਅਧਾਰਿਤ ਔਰਤ ਦੇ ਮਸਲਿਆਂ ਦਾ ਵਖਿਆਨ ਹੈ। ਸਮਾਗਮ ਦੇ ਆਰੰਭ ’ਚ ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਅੰਤਰਰਾਸ਼ਟਰੀ ਮੰਚ ਦੀ ਜਨਰਲ ਸਕੱਤਰ ਨੇ ਵਿਧੀਵਤ ਤਰੀਕੇ ਨਾਲ ਸਭ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਡਾ. ਸਰਬਜੀਤ ਕੌਰ ਸੋਹਲ ਨੇ ਸੰਦਰਭਗਤ ਪੁਸਤਕ ਵਿੱਚ ਔਰਤ ਜਾਤ ਦੇ ਜੀਵਨ ਦੀਆਂ ਗੁੰਝਲਾਂ ਨੂੰ ਚੇਤਨੰਤਾ ਨਾਲ ਕਲਮਬੱਧ ਕੀਤਾ ਹੈ। ਇਸ ਪੁਸਤਕ ਰਾਹੀਂ ਉਨ੍ਹਾਂ ਔਰਤ ਵਰਗ ਪ੍ਰਤੀ ਵੱਡਾ ਕਾਰਜ ਕੀਤਾ ਹੈ। ਉਨ੍ਹਾਂ ਡਾ. ਸੋਹਲ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੱਤੀ। ਸੁਰਿੰਦਰ ਦੀਪ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਸੀਂ ਸੰਸਥਾ ਵਲੋਂ ਇਹੋ ਜਿਹੇ ਸਮਾਗਮ ਕਰਦੇ ਰਹਾਂਗੇ। ਡਾ. ਗੁਰਚਰਨ ਕੌਰ ਕੋਚਰ ਨੇ ਚਿੰਤਨਸ਼ੀਲ ਸਾਹਿਤਧਾਰਾ ਤੇ ਡਾ. ਆਤਮ ਹਮਰਾਹੀ ਯਾਦਗਾਰੀ ਅੰਤਰਰਾਸ਼ਟਰੀ ਮੰਚ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੰਚ ਨਾਲ ਮਾਣ-ਮੱਤੀਆਂ ਸ਼ਖਸ਼ੀਅਤਾਂ ਜੁੜੀਆਂ ਹੋਈਆਂ ਹਨ। ਡਾ. ਮਹਿੰਦਰ ਕੌਰ ਗਰੇਵਾਲ ਨੇ ਡਾ. ਸਰਬਜੀਤ ਕੌਰ ਸੋਹਲ ਦੀ ਪੁਸਤਕ ’ਚ ਔਰਤ ਬਾਰੇ ਉਠਾਏ ਮਸਲਿਆਂ ਸੰਬੰਧੀ ਆਪਣੀ ਕਵਿਤਾ ਪੇਸ਼ ਕੀਤੀ। ਮੱਖਣ ਮਾਨ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ। ਚਿੰਤਨਸ਼ੀਲ ਸਾਹਿਤਧਾਰਾ ਦੇ ਡਾਇਰੈਕਟਰ ਮਨਦੀਪ ਕੌਰ ਭੰਮਰਾ ਨੇ ਡਾ. ਸਰਬਜੀਤ ਕੌਰ ਸੋਹਲ ਦੀ ਪੁਸਤਕ ਬਾਰੇ ਆਪਣੇ ਪੇਪਰ ਪੜ੍ਹਿਆ। ਉਨ੍ਹਾਂ ਕਿਹਾ ਡਾ. ਸਰਬਜੀਤ ਕੌਰ ਸੋਹਲ ਦੀ ਕਿਤਾਬ ਕ੍ਰਾਂਤੀਕਾਰੀ ਸੋਚ ਦੀ ਧਾਰਨੀ ਹੈ। ਇਸ ਮੌਕੇ ਡਾ. ਕੁਲਦੀਪ ਸਿੰਘ ਦੀਪ ਤੇ ਡਾ. ਅਰਵਿੰਦਰ ਕੌਰ ਕਾਕੜਾ ਦਾ ਲਿਖਿਆ ਪੇਪਰ ਰਾਜਦੀਪ ਤੂਰ ਨੇ ਪੇਸ਼ ਕੀਤਾ ਜਿਨ੍ਹਾਂ ’ਤੇ ਭਰਵੀਂ ਬਹਿਸ ਹੋਈ ਜਿਸ ਵਿੱਚ ਡਾ. ਸੋਮਾ ਸਬਲੋਕ, ਡਾ. ਅਮਰਜੀਤ ਸਿੰਘ ਕਾਵਿ ਸ਼ਾਸ਼ਤਰ ਤੇ ਡਾ. ਮਹਿੰਦਰ ਕੌਰ ਗਰੇਵਾਲ ਨੇ ਭਾਗ ਲਿਆ। ਮੰਚ ਦਾ ਸੰਚਾਲਨ ਡਾ. ਹਰੀ ਸਿੰਘ ਜਾਚਕ ਸਕੱਤਰ ਸਾਹਿਤਕ ਸਰਗਰਮੀਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾ.ਸੋਹਲ ਨੇ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਸੁਰਜੀਤ ਜੱਜ, ਭਗਵੰਤ ਰਸੂਲਪੁਰੀ, ਪ੍ਰਭਜੋਤ ਸੋਹੀ, ਕੇ. ਸਾਧੂ ਸਿੰਘ, ਸਤੀਸ਼ ਗੁਲਾਟੀ, ਇੰਦਰਜੀਤਪਾਲ ਕੌਰ, ਡਾ. ਸੁਖਦੇਵ ਸਿੰਘ, ਜਸਪ੍ਰੀਤ ਅਮਲਤਾਸ, ਮਨਪ੍ਰੀਤ ਕੌਰ, ਅਮਨਦੀਪ ਕੌਰ, ਅਮਰਜੀਤ ਸਿੰਘ ਸ਼ੇਰਪੁਰੀ, ਪਰਮਿੰਦਰ ਕੌਰ ਸੁੱਖ, ਡਾ. ਰਣਜੀਤ ਸਿੰਘ, ਰਵਿੰਦਰ ਰਵੀ, ਜਗਪਾਲ ਸਿੰਘ ਜੱਗਾ, ਹਰਵਿੰਦਰ ਸਿੰਘ ਥਰੀਕੇ, ਸਤਵਿੰਦਰ ਸਿੰਘ ਗੁੱਗ ਥਰੀਕੇ, ਮਨਿੰਦਰ ਭਾਟੀਆ, ਸੁਖਨੈਬ ਸਿੰਘ ਸਿੱਧੂ ਸਮੇਤ ਕਾਫ਼ੀ ਗਿਣਤੀ ’ਚ ਲੇਖਕ ਹਾਜ਼ਰ ਸਨ।