ਪੰਡਿਤ ਨਹਿਰੂ ਦੀ 62ਵੀਂ ਬਰਸੀ ‘ਤੇ ਕਰਵਾਈ ਵਿਚਾਰ ਗੋਸ਼ਟੀ, ਦੇਸ਼ ਨਿਰਮਾਣ ਵਿੱਚ ਯੋਗਦਾਨ ਨੂੰ ਕੀਤਾ ਯਾਦ
ਪੰਡਿਤ ਨਹਿਰੂ ਦੀ 62ਵੀਂ ਬਰਸੀ ‘ਤੇ ਕਰਵਾਈ ਵਿਚਾਰ ਗੋਸ਼ਟੀ, ਦੇਸ਼ ਨਿਰਮਾਣ ਵਿੱਚ ਯੋਗਦਾਨ ਨੂੰ ਕੀਤਾ ਯਾਦ
Publish Date: Wed, 27 May 2026 10:48 PM (IST)
Updated Date: Thu, 28 May 2026 04:11 AM (IST)

ਫੋਟੋ 48 ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ 62ਵੀਂ ਬਰਸੀ ਮੌਕੇ ‘ਪੰਡਿਤ ਨਹਿਰੂ ਦੀ ਭਾਰਤ ਨੂੰ ਦੇਣ’ ਵਿਸ਼ੇ ‘ਤੇ ਇੱਕ ਵਿਸ਼ੇਸ਼ ਵਿਚਾਰ ਗੋਸ਼ਟੀ ਕਰਵਾਈ ਗਈ। ਇਹ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਸਤੀਸ਼ ਸ਼ਰਮਾ, ਗੁਰਨਾਮ ਸਿੰਘ ਕਲੇਰ, ਕਿਰਨਦੀਪ ਗਰੇਵਾਲ, ਹਰਜੀਤ ਕੌਰ ਗਰਚਾ, ਸੁਸ਼ੀਲ ਮਲਹੋਤਰਾ, ਸੁਖਵਿੰਦਰ ਸੋਹਲ, ਮਨਜੀਤ ਕੌਰ ਸਰੋਏ, ਵਰਿੰਦਰ ਭੱਲਾ, ਮਾਸਟਰ ਹਰੀਦੇਵ ਬਾਵਾ ਅਤੇ ਹੋਰ ਆਗੂ ਹਾਜ਼ਰ ਰਹੇ। ਸਮਾਗਮ ਸੰਬੋਧਨ ਕਰਦਿਆਂ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰੋ. ਸਤੀਸ਼ ਸ਼ਰਮਾ ਨੇ ਕਿਹਾ ਕਿ ਪੰਡਿਤ ਨਹਿਰੂ ਦਾ ਆਦਰਸ਼ਵਾਦੀ ਜੀਵਨ ਅੱਜ ਵੀ ਦੇਸ਼ ਨੂੰ ਸਹੀ ਦਿਸ਼ਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਹਿਰੂ ਜੀ ਨੇ ਉਦਯੋਗ, ਖੇਤੀਬਾੜੀ, ਸਿੱਖਿਆ, ਮੈਡੀਕਲ ਅਤੇ ਖੇਡਾਂ ਦੇ ਖੇਤਰ ਵਿੱਚ ਭਾਰਤ ਨੂੰ ਵਿਸ਼ਵ ਪੱਧਰ ‘ਤੇ ਨਵੀਂ ਪਛਾਣ ਦਿਵਾਈ। ਭਲਾਈ, ਰੌਰਕੇਲਾ ਅਤੇ ਦੁਰਗਾਪੁਰ ਵਰਗੀਆਂ ਵੱਡੀਆਂ ਸਟੀਲ ਫੈਕਟਰੀਆਂ ਦੀ ਸਥਾਪਨਾ, ਖੇਤੀਬਾੜੀ ਯੂਨੀਵਰਸਿਟੀਆਂ ਦਾ ਵਿਕਾਸ, ਉੱਚ ਸਿੱਖਿਆ ਸੰਸਥਾਵਾਂ ਅਤੇ ਪੀਜੀਆਈ ਤੇ ਏਮਜ਼ ਵਰਗੇ ਹਸਪਤਾਲਾਂ ਦੀ ਸਥਾਪਨਾ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਦਾ ਨਤੀਜਾ ਸੀ। ਉਨ੍ਹਾਂ ਦੀ ਸ਼ਖਸੀਅਤ ਦਾ ਅਸਰ ਇਸ ਗੱਲ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਹੁੰਦੇ ਹੋਏ ਅਟਲ ਬਿਹਾਰੀ ਵਾਜਪਾਈ ਵੀ ਉਨ੍ਹਾਂ ਦੀ ਦੂਰਦਰਸ਼ਤਾ ਦੀ ਪ੍ਰਸ਼ੰਸਾ ਕਰਦੇ ਸਨ। ਵਕਤਾਵਾਂ ਨੇ ਇਹ ਵੀ ਯਾਦ ਕਰਵਾਇਆ ਕਿ ਪੰਡਿਤ ਨਹਿਰੂ ਨੇ ਆਜ਼ਾਦੀ ਦੀ ਲੜਾਈ ਦੌਰਾਨ ਜੈਤੋ ਮੋਰਚੇ ਵਿੱਚ ਗ੍ਰਿਫਤਾਰੀ ਦਿੱਤੀ ਅਤੇ ਕਈ ਸਾਲ ਜੇਲ ਵਿੱਚ ਬਿਤਾਏ। ਜੇਲ ਦੌਰਾਨ ਲਿਖੀਆਂ ਉਨ੍ਹਾਂ ਦੀਆਂ ਪੁਸਤਕਾਂ ਅਤੇ ਚਿੱਠੀਆਂ ਅੱਜ ਵੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ। ਸਮਾਗਮ ਦੇ ਅੰਤ ਵਿੱਚ ਦੇਸ਼ ਦੀ ਏਕਤਾ, ਸੱਚਾਈ ਅਤੇ ਇਮਾਨਦਾਰੀ ਦੇ ਰਾਹ ‘ਤੇ ਚਲਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਤੇ ਵੀਨਾ ਰਾਣੀ, ਪਰਮਜੀਤ ਕੌਰ, ਵਿਜੇ ਲਕਸ਼ਮੀ, ਜਸਵੀਰ ਸਿੰਘ, ਪਲਵਿੰਦਰ ਕੌਰ, ਮਨਜੀਤ ਕੌਰ ਸਰੋਏ, ਪਰਮਜੀਤ ਸਿੰਘ ਸਰੋਏ, ਗਗਨਦੀਪ ਕੌਰ, ਮਮਤਾ ਰਾਣੀ, ਸੁਖਵਿੰਦਰ ਕੌਰ, ਗੌਰਵੀ ਸਰੋਏ, ਗੋਬਿੰਦ ਰਾਣੀ ਸ਼ਰਮਾ, ਪਵਨ ਸ਼ੁਕਲਾ, ਕ੍ਰਿਸ਼ਨਾ ਦੇਵੀ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਸੁਮਨ ਰਾਣੀ, ਬਲਵਿੰਦਰ ਕੌਰ, ਕਮਲਜੀਤ ਕੌਰ, ਕੁਲਵੀਰ ਕੌਰ, ਸੰਤੋਖ ਸਿੰਘ, ਸੁਖਦੇਵ ਸਿੰਘ, ਸ਼ਿਵ ਕੁਮਾਰ, ਆਕਾਸ਼ ਕੁਮਾਰ ਆਦਿ ਹਾਜ਼ਰ ਸਨ। ---