ਜਬਲਪੁਰ ਐਕਸਪ੍ਰੈਸ ਟ੍ਰੇਨ ਰਾਹੀਂ ਬੁਕਿੰਗ ਕਰਵਾ ਕੇ ਲੁਧਿਆਣਾ ਤੋਂ ਜਬਲਪੁਰ ਭੇਜੇ ਜਾ ਰਹੇ ਲੇਬਰੇਡੋਰ ਨਸਲ ਦੇ ਪਾਲਤੂ ਕੁੱਤੇ ਨੂੰ ਰੇਲ ਗਾਰਡ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਚਲਦੀ ਗੱਡੀ ਵਿੱਚੋਂ ਹੀ ਬਾਹਰ ਸੁੱਟ ਦਿੱਤਾ। ਜਦੋਂ ਕੁੱਤੇ ਨੂੰ ਜਬਲਪੁਰ ਭੇਜਣ ਲਈ ਬੁਕਿੰਗ ਕਰਨ ਵਾਲੇ ਟਰਾਂਸਪੋਰਟ ਕੰਪਨੀ ਦੇ ਰੇਲਗੱਡੀ ਵਿੱਚ ਹੀ ਸਵਾਰ ਮੁਲਾਜ਼ਮ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਬੁਕਿੰਗ ਕੀਤੇ ਕੁੱਤੇ ਦੀ ਜਾਨ ਬਚਾਉਣ ਲਈ ਚਲਦੀ ਗੱਡੀ ਵਿੱਚੋਂ ਬਾਹਰ ਛਲਾਂਗ ਮਾਰ ਦਿੱਤੀ।

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਜਬਲਪੁਰ ਐਕਸਪ੍ਰੈਸ ਟ੍ਰੇਨ ਰਾਹੀਂ ਬੁਕਿੰਗ ਕਰਵਾ ਕੇ ਲੁਧਿਆਣਾ ਤੋਂ ਜਬਲਪੁਰ ਭੇਜੇ ਜਾ ਰਹੇ ਲੇਬਰੇਡੋਰ ਨਸਲ ਦੇ ਪਾਲਤੂ ਕੁੱਤੇ ਨੂੰ ਰੇਲ ਗਾਰਡ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਚਲਦੀ ਗੱਡੀ ਵਿੱਚੋਂ ਹੀ ਬਾਹਰ ਸੁੱਟ ਦਿੱਤਾ। ਜਦੋਂ ਕੁੱਤੇ ਨੂੰ ਜਬਲਪੁਰ ਭੇਜਣ ਲਈ ਬੁਕਿੰਗ ਕਰਨ ਵਾਲੇ ਟਰਾਂਸਪੋਰਟ ਕੰਪਨੀ ਦੇ ਰੇਲਗੱਡੀ ਵਿੱਚ ਹੀ ਸਵਾਰ ਮੁਲਾਜ਼ਮ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਬੁਕਿੰਗ ਕੀਤੇ ਕੁੱਤੇ ਦੀ ਜਾਨ ਬਚਾਉਣ ਲਈ ਚਲਦੀ ਗੱਡੀ ਵਿੱਚੋਂ ਬਾਹਰ ਛਲਾਂਗ ਮਾਰ ਦਿੱਤੀ।
ਉਸਨੇ ਕੁੱਤੇ ਨੂੰ ਤਾਂ ਬਚਾ ਲਿਆ ਪਰ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਅਜਿਹੀ ਹਰਕਤ ਕਰਨ ਵਾਲੇ ਰੇਲ ਗਾਰਡ ਖ਼ਿਲਾਫ਼ ਕਾਰਵਾਈ ਲਈ ਸ਼ਿਕਾਇਤ ਕੀਤੀ ਤਾਂ ਉਸਦੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ।
ਪਾਲਤੂ ਜਾਨਵਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣ ਦਾ ਕੰਮ ਕਰਨ ਵਾਲੀ ਫਰਮ ਦੇ ਮੁਲਾਜ਼ਮ ਸੰਜੇ ਕੁਮਾਰ ਮੁਤਾਬਕ ਮੋਗਾ ਦੀ ਰਹਿਣ ਵਾਲੀ ਐੱਨ. ਆਰ. ਆਈ. ਔਰਤ ਹਰਪ੍ਰੀਤ ਕੌਰ ਨੇ ਆਪਣਾ ਪਾਲਤੂ ਕੁੱਤਾ ਬੇਟੀ ਦੇ ਸਹੁਰੇ ਘਰ ਜਬਲਪੁਰ ਭੇਜਣਾ ਸੀ। ਉਕਤ ਔਰਤ ਨੇ ਕੁੱਤਾ ਭੇਜਣ ਦਾ ਭੁਗਤਾਨ ਕੀਤਾ ਜਿਸਤੋਂ ਬਾਅਦ ਉਸਦੀ ਟਰਾਂਸਪੋਰਟ ਕੰਪਨੀ ਵਲੋਂ ਲੇਬਰੇ ਨਸਲ ਦੇ ਇਸ ਕੁੱਤੇ ਦਾ ਨਿਯਮਾਂ ਮੁਤਾਬਕ ਮੈਡੀਕਲ ਕਰਵਾ ਕੇ ਬਕਾਇਦਾ ਬਿਲਟੀ ਬਣਵਾ ਕੇ ਰੇਲਵੇ ਨੂੰ ਬਣਦੀ 240 ਰੁਪਏ ਕਿਰਾਇਆ ਫੀਸ ਵੀ ਭਰੀ ਗਈ।