ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ’ਚ ਦੀਵਾਨ ਸਜਾਏ
ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ’ਚ ਦੀਵਾਨ ਸਜਾਏ
Publish Date: Mon, 04 May 2026 08:53 PM (IST)
Updated Date: Tue, 05 May 2026 04:17 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਖੰਨਾ: ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਕ੍ਰਿਸ਼ਨਾ ਨਗਰ ਖੰਨਾ ਵਿਖੇ ਐਤਵਾਰ ਨੂੰ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਸ ’ਚ ਵਿਸ਼ੇਸ਼ ਤੌਰ ’ਤੇ ਬਾਬਾ ਬੇਅੰਤ ਸਿੰਘ ਜੀ ਪੰਜਰੁਖਾਂ ਵਾਲਿਆਂ ਨੇ ਆਪਣੇ ਜੱਥੇ ਸਮੇਤ ਕਥਾ ਅਤੇ ਕੀਰਤਨ ਦੀ ਹਾਜ਼ਰੀ ਭਰੀ। ਜਿਸ ’ਚ ਉਹਨਾਂ ਨੇ ਭਗਤ ਧੰਨਾ ਜੀ ਦੇ ਸ਼ਬਦ, ’ਭ੍ਰਮਤ ਫਿਰਤ ਬਹੁ ਜਨਮ ਬਿਲਾਨੇ’ ਵਾਲੇ ਸ਼ਬਦ ਦੀ ਦੀ ਵਿਆਖਿਆ ਕੀਤੀ। ਸੰਗਤਾਂ ਨੂੰ ਦੱਸਿਆ ਕਿ ਕਿਵੇਂ ਗੁਰਬਾਣੀ ਤੋਂ ਸੇਧ ਲੈ ਕੇ ਵਿਕਾਰਾਂ ’ਤੇ ਕਾਬੂ ਪਾ ਕੇ ਉਸ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਹੈ ਅਤੇ ਕਿਵੇਂ ਉਸ ਦੇ ਨਾਲ ਪ੍ਰੇਮਾ ਭਗਤੀ ਕੀਤੀ ਜਾ ਸਕਦੀ ਹੈ। ਦੀਵਾਨ ਦੀ ਸਮਾਪਤੀ ਸਮੇਂ ਉਹਨਾਂ ਨੇ ਸੰਗਤ ਨੂੰ ਵਾਹਿਗੁਰੂ ਦੇ ਸਿਮਰਨ ਨਾਲ ਜੋੜਿਆ ਤੇ ਸੰਗਤਾਂ ਨੂੰ ਰੋਜ਼ਾਨਾ ਹੀ ਘਰਾਂ ’ਚ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪਾਲ ਸਿੰਘ ਕੰਗ ਨੇ ਵੀ ਸੰਗਤ ਨੂੰ ਬੇਨਤੀ ਕੀਤੀ ਕਿ ਜੀਵਨ ’ਚ ਗੁਰਬਾਣੀ ਤੋਂ ਸੇਧ ਲੈ ਕੇ ਵਿਕਾਰਾਂ ਤੇ ਕਾਬੂ ਪਾ ਕੇ ਸੇਵਾ ਅਤੇ ਸਿਮਰਨ ਆਪਣੇ ਜੀਵਨ ’ਚ ਲਾਗੂ ਕਰਨੇ ਚਾਹੀਦੇ ਹਨ। ਇਸ ਮੌਕੇ ਮਲਕੀਤ ਸਿੰਘ ਐੱਸਡੀਓ, ਹਰਮਹਿੰਦਰਜੀਤ ਸਿੰਘ, ਸਕਿੰਦਰ ਸਿੰਘ, ਸੋਹਨ ਸਿੰਘ, ਨਛੱਤਰ ਸਿੰਘ, ਮਲਕੀਤ ਸਿੰਘ ਬੈਂਕ ਮੈਨੇਜਰ, ਹੈੱਡ ਗ੍ਰੰਥੀ ਭਾਈ ਹਰਪ੍ਰੀਤ ਸਿੰਘ, ਹਜ਼ੂਰੀ ਰਾਗੀ ਬੇਅੰਤ ਸਿੰਘ, ਮਨਜੀਤ ਸਿੰਘ ਮਿੰਟੂ, ਪਰਮਜੀਤ ਸਿੰਘ ਪੰਮਾ, ਭਾਈ ਸਾਹਿਲਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਦੇਵ ਸਿੰਘ, ਰਜਿੰਦਰਵੀਰ ਸਿੰਘ, ਹਰਭਜਨ ਸਿੰਘ ਬੈਂਕ ਮੈਨੇਜਰ, ਹਰਭਜਨ ਸਿੰਘ ਐੱਸਡੀਓ, ਜਸਵੀਰ ਸਿੰਘ, ਸੇਵਾਦਾਰ ਕਰਮਜੀਤ ਸਿੰਘ, ਸੇਵਾਦਾਰ ਰਣਧੀਰ ਸਿੰਘ ਆਦਿ ਹਾਜ਼ਰ ਸਨ