ਠੰਢ ਨਾਲ ਮਜ਼ਦੂਰ ਕਿਸਾਨ ਦੀ ਮੌਤ
ਜ਼ਮੀਨ ਨਾ ਹੋਣ ਦੇ ਬਾਵਜੂਦ ਲਗਾਤਾਰ ਦਿੱਲੀ ਵਿਚ ਕਿਸਾਨੀ ਮੋਰਚੇ 'ਚ ਡਟਣ ਵਾਲੇ ਪਿੰਡ ਬੱਸੂਵਾਲ ਦੇ ਮਜ਼ਦੂਰ ਕਿਸਾਨ ਦੀ ਠੰਢ ਨਾਲ ਮੌਤ ਹੋ ਗਈ।
Publish Date: Fri, 17 Dec 2021 08:17 PM (IST)
Updated Date: Fri, 17 Dec 2021 08:17 PM (IST)
ਸੰਜੀਵ ਗੁਪਤਾ, ਜਗਰਾਓਂ : ਜ਼ਮੀਨ ਨਾ ਹੋਣ ਦੇ ਬਾਵਜੂਦ ਲਗਾਤਾਰ ਦਿੱਲੀ ਵਿਚ ਕਿਸਾਨੀ ਮੋਰਚੇ 'ਚ ਡਟਣ ਵਾਲੇ ਪਿੰਡ ਬੱਸੂਵਾਲ ਦੇ ਮਜ਼ਦੂਰ ਕਿਸਾਨ ਦੀ ਠੰਢ ਨਾਲ ਮੌਤ ਹੋ ਗਈ। ਮਜ਼ਦੂਰ ਕਿਸਾਨ ਬਲਦੇਵ ਸਿੰਘ ਮਿੱਠਾ ਜਿਸ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੁੰਦਿਆਂ ਜ਼ਮੀਨ ਨਾ ਹੋਣ ਦੇ ਬਾਵਜੂਦ ਦਿੱਲੀ ਮੋਰਚੇ ਵਿਚ ਮੋਰਚਾ ਲਗਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਵਲਜੀਤ ਖੰਨਾ ਨੇ ਦੱਸਿਆ ਮਜ਼ਦੂਰ ਕਿਸਾਨ ਬਲਦੇਵ ਸਿੰਘ ਮਿੱਠਾ ਕਿਸਾਨੀ ਜਿੱਤ ਦੇ ਐਲਾਨ ਤੋਂ ਬਾਅਦ ਬੀਤੀ 5 ਦਸੰਬਰ ਨੂੰ ਹੀ ਦਿੱਲੀ ਤੋਂ ਠੰਢ ਲੱਗਣ ਕਾਰਨ ਵਾਪਸ ਆਇਆ ਸੀ। ਵਾਪਸ ਆ ਕੇ ਉਹ ਬੀਮਾਰ ਹੋ ਗਿਆ ਤੇ ਅੱਜ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਮਿੱਠਾ ਨੂੰ ਯਾਦ ਕਰਦਿਆਂ ਉਸ ਦੇ ਪਰਿਵਾਰ, ਦੋਸਤਾਂ, ਮਿੱਤਰਾਂ ਤੋਂ ਇਲਾਵਾ ਕਿਸਾਨੀ ਮੋਰਚਾ ਵੀ ਦੁਖੀ ਹੈ, ਕਿਉਂਕਿ ਮਿੱਠਾ ਕੋਲ ਜ਼ਮੀਨ ਨਹੀਂ ਪਰ ਜਾਗਦੀ ਜਮੀਰ ਸੀ, ਜਿਸ ਨੇ ਕਿਸਾਨੀ ਜਿੱਤ ਲਈ ਅੰਤ ਸਮੇਂ ਤਕ ਬਣਦਾ ਯੋਗਦਾਨ ਪਾਇਆ।