ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰਾਂ ਦੀ ਟੱਕਰ ਨਾਲ ਮੌਤ
ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰਾਂ ਦੀ ਟੱਕਰ ਨਾਲ ਮੌਤ
Publish Date: Wed, 06 May 2026 07:28 PM (IST)
Updated Date: Thu, 07 May 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰਾਂ ਦੀ ਟੱਕਰ ਨਾਲ ਅੱਗੇ ਆ ਰਹੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਥਾਣਾ ਸਦਰ ਖੰਨਾ ਦੀ ਪੁਲਿਸ ਵੱਲੋਂ ਰਾਜਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕਰੋਦੀਆ, ਥਾਣਾ ਪਾਇਲ ਦੀ ਸ਼ਿਕਾਇਤ ’ਤੇ ਮਨਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਨੰਦੀ ਕਾਲੋਨੀ, ਗੋਦਾਮ ਰੋਡ, ਖੰਨਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਕੋਲ ਦਰਜ ਬਿਆਨਾਂ ਰਾਹੀਂ ਰਾਜਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਤੇ ਉਸ ਦਾ ਭਰਾ ਗੁਰਵਿੰਦਰ ਸਿੰਘ ਦੋਵੇਂ ਆਪੋ- ਆਪਣੇ ਮੋਟਰਸਾਈਕਲਾਂ ’ਤੇ ਕੰਮ ਤੋਂ ਛੁੱਟੀ ਕਰ ਕੇ ਘਰ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਪਿੰਡ ਇਕਲੋਹਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਵਹੀਕਲ ਦੀਆਂ ਲਾਈਟਾਂ ਪੈਣ ਕਰ ਕੇ ਉਸਦੇ ਭਰਾ ਦਾ ਮੋਟਰਸਾਈਕਲ ਸੱਜੇ ਹੱਥ ਰਾਂਗ ਸਾਈਡ ਸੜਕ ਕਿਨਾਰੇ ਚਲਾ ਗਿਆ ਤੇ ਦੇਖਦੇ ਦੇਖਦੇ ਈਸੜੂ ਵੱਲੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਆਪਣਾ ਮੋਟਰਸਾਇਕਲ ਤੇਜ਼ ਰਫਤਾਰੀ ਨਾਲ ਉਸ ਦੇ ਭਰਾ ਦੇ ਮੋਟਰਸਾਈਕਲ ’ਚ ਸਿੱਧਾ ਮਾਰਿਆ, ਜਿਸ ਨਾਲ ਉਹ ਸੜਕ ’ਤੇ ਡਿੱਗ ਗਿਆ ਤੇ ਗੁਰਵਿੰਦਰ ਸਿੰਘ ਦੇ ਸਿਰ ਤੇ ਮੂੰਹ ’ਤੇ ਕਾਫੀ ਸੱਟਾਂ ਲੱਗੀਆ ਹੋਣ ਕਰਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।