ਬਿਨੈ ਪੱਤਰ ਭੇਜਣ ਲਈ ਤਰੀਕ ਦਾ ਕੀਤਾ ਐਲਾਨ
ਬਿਨੈ ਪੱਤਰ ਭੇਜਣ ਲਈ ਤਰੀਕ ਦਾ ਕੀਤਾ ਐਲਾਨ
Publish Date: Mon, 27 Apr 2026 05:56 PM (IST)
Updated Date: Mon, 27 Apr 2026 05:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ ’ਚ ਅਕਾਦਮਿਕ ਸਾਲ 2026-27 ਦੌਰਾਨ ਦਾਖਲੇ ਦੇ ਚਾਹਵਾਨ ਵਿਦਿਆਰਥੀਆਂ ਲਈ ਬਿਨੈ ਪੱਤਰ ਭੇਜਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀਏਯੂ ਦੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਬੀਐਸਸੀ ਆਨਰਜ਼ ਐਗਰੀਕਲਚਰ 4 ਸਾਲ, ਬੀਟੈਕ ਬਾਓਤਕਨਾਲੋਜੀ 4 ਸਾਲ, ਬੀਟੈਕ ਭੋਜਨ ਤਕਨਾਲੋਜੀ 4 ਸਾਲ, ਬੀਐਸਸੀ ਆਨਰਜ਼ ਐਗਰੀਕਲਚਰ 2 4 ਸਾਲ ਤੋਂ ਇਲਾਵਾ ਬੀਐਸਸੀ ਆਨਰਜ਼, ਖੇਤੀਬਾੜੀ 4 ਸਾਲ (ਖੇਤੀਬਾੜੀ ਕਾਲਜ ਬਲੋਵਾਲ ਸੌਂਖੜੀ ਵਿਖੇ), ਬੀਐਸਸੀ ਆਨਰਜ਼ ਬਾਗਬਾਨੀ 4 ਸਾਲ, ਬੀਟੈਕ ਖੇਤੀ ਇੰਜਨੀਅਰਿੰਗ 4 ਸਾਲ, ਬੀਐਸਸੀ ਆਨਰਜ਼ ਖੇਤੀ ਪ੍ਰਬੰਧਨ 4 ਸਾਲ, ਬੀਐਸਸੀ ਆਨਰਜ਼ ਪੋਸ਼ਣ ਅਤੇ ਡਾਇਟੈਟਿਕਸ 4 ਸਾਲ, ਬੀਐਸਸੀ ਆਨਰਜ਼ ਕਮਿਊਨਿਟੀ ਸਾਇੰਸ 4 ਸਾਲ, ਬੀਐਸਸੀ ਆਨਰਜ਼ ਫੈਸ਼ਨ ਡਿਜਾਇਨਿੰਗ 4 ਸਾਲ ਤੋਂ ਇਲਾਵਾ ਡਿਪਲੋਮਾ ਕੋਰਸਾਂ ਵਿੱਚ ਦਾਖਲੇ ਦਾ ਮੌਕਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਨਾਂ ਅਕਾਦਮਿਕ ਪ੍ਰੋਗਰਾਮਾਂ ਵਿੱਚ ਦਾਖਲਾ, ਪ੍ਰਵੇਸ਼ ਪ੍ਰੀਖਿਆਵਾਂ ਰਾਹੀਂ ਹੁੰਦਾ ਹੈ । ਉਨ੍ਹਾਂ ਦੱਸਿਆ ਕਿ ਚਾਰ ਸਾਲਾ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਬੀਐੱਸਸੀ ਐਗਰੀਕਲਚਰ (ਆਨਰਜ਼), ਬੀਐੱਸਸੀ ਹਾਰਟੀਕਲਚਰ (ਆਨਰਜ਼), ਬੀਟੈਕ ਬਾਇਓਤਕਨਾਲੋਜੀ, ਬੀਟੈੱਕ ਫੂਡ ਤਕਨਾਲੋਜੀ, ਬੀਟੈੱਕ ਐਗਰੀਕਲਚਰਲ ਇੰਜਨੀਅਰਿੰਗ, ਬੀਐੱਸ ਸੀ ਕਮਿਊਨਟੀ ਸਇੰਸ ਆਨਰਜ਼, ਬੀਐੱਸ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਪ੍ਰਮੁੱਖ ਹਨ। ਇੰਨਾਂ ਵਿੱਚ ਦਾਖਲੇ ਲਈ ਯੋਗਤਾ 10 2 ਹੈ। ਬਿਨੈਪੱਤਰ ਦੇਣ ਦੀ ਆਖਰੀ ਤਰੀਕ 8 ਮਈ 2026 ਹੈ। ਉਸ ਤੋਂ ਬਾਅਦ 15 ਮਈ 2026 ਤੱਕ ਲੇਟ ਫੀਸ ਨਾਲ ਬਿਨੈਪੱਤਰ ਦਿੱਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਦਾਖਲਿਆਂ ਸੰਬੰਧੀ ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ ਦੇਖੀ ਜਾ ਸਕਦੀ ਹੈ।