Ludhiana News : ਜ਼ਮੀਨ 'ਤੇ ਸੁੱਟ ਕੇ ਮਾਰਿਆ ਦਾਤ, ਖੋਹ ਲਿਆ ਸਕੂਟਰ; ਇੱਕ ਮਹੀਨੇ ਬਾਅਦ ਹੋਈ FIR ਦਰਜ
ਬਿਹਾਰ ਭੇਜਣ ਲਈ ਭੈਣ ਨੂੰ ਟ੍ਰੇਨ ਤੇ ਬਿਠਾਉਣ ਗਈ ਮਹਿਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਬਦਮਾਸ਼ਾਂ ਨੇ ਉਸਨੂੰ ਜਮੀਨ ਤੇ ਸੁੱਟ ਕੇ ਪੁੱਠੇ ਦਾਤਾਂ ਨਾਲ ਵਾਰ ਕੀਤੇ ਅਤੇ ਉਸਦਾ ਐਕਟਿਵਾ ਸਕੂਟਰ ਲੁੱਟ ਲਿਆ। ਸੀਤਾ ਦੇਵੀ ਨੇ ਦੱਸਿਆ ਕਿ ਉਹ ਇੱਕ ਮਹੀਨੇ ਤੱਕ ਥਾਣੇ ਦੇ ਗੇੜੇ ਲਗਾਉਂਦੀ ਰਹੀ ਪਰ ਪੁਲਿਸ ਨੇ ਮੁਕਦਮਾ ਦਰਜ ਨਹੀਂ ਕੀਤਾ। ਕਈ ਵਾਰ ਥਾਣੇ ਦੇ ਚੱਕਰ ਮਾਰਨ ਤੋਂ ਬਾਅਦ ਪੁਲਿਸ ਨੇ ਆਖਰਕਰ ਐਫਆਈਆਰ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
Publish Date: Sat, 23 May 2026 02:01 PM (IST)
Updated Date: Sat, 23 May 2026 02:02 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਬਿਹਾਰ ਭੇਜਣ ਲਈ ਭੈਣ ਨੂੰ ਟ੍ਰੇਨ ਤੇ ਬਿਠਾਉਣ ਗਈ ਮਹਿਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਬਦਮਾਸ਼ਾਂ ਨੇ ਉਸਨੂੰ ਜਮੀਨ ਤੇ ਸੁੱਟ ਕੇ ਪੁੱਠੇ ਦਾਤਾਂ ਨਾਲ ਵਾਰ ਕੀਤੇ ਅਤੇ ਉਸਦਾ ਐਕਟਿਵਾ ਸਕੂਟਰ ਲੁੱਟ ਲਿਆ। ਸੀਤਾ ਦੇਵੀ ਨੇ ਦੱਸਿਆ ਕਿ ਉਹ ਇੱਕ ਮਹੀਨੇ ਤੱਕ ਥਾਣੇ ਦੇ ਗੇੜੇ ਲਗਾਉਂਦੀ ਰਹੀ ਪਰ ਪੁਲਿਸ ਨੇ ਮੁਕਦਮਾ ਦਰਜ ਨਹੀਂ ਕੀਤਾ। ਕਈ ਵਾਰ ਥਾਣੇ ਦੇ ਚੱਕਰ ਮਾਰਨ ਤੋਂ ਬਾਅਦ ਪੁਲਿਸ ਨੇ ਆਖਰਕਰ ਐਫਆਈਆਰ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਸੀਤਾ ਦੇਵੀ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਉਸ ਦੀ ਛੋਟੀ ਭੈਣ ਬਿਹਾਰ ਤੋਂ ਉਸ ਦੇ ਘਰ ਸਤਿਗੁਰੂ ਨਗਰ ਆਈ ਸੀ। 24ਅਪਰੈਲ ਤੜਕੇ ਉਹ ਆਪਣੀ ਭੈਣ ਨੂੰ ਬਿਹਾਰ ਭੇਜਣ ਲਈ ਸਟੇਸ਼ਨ ਵੱਲ ਰਵਾਨਾ ਹੋਈ। ਸੀਤਾ ਦੇਵੀ ਨੇ ਗੱਡੀ ਚ ਬਿਠਾਇਆ ਅਤੇ ਸਕੂਟਰ ਤੇ ਸਵਾਰ ਹੋ ਕੇ ਘਰ ਵੱਲ ਪਰਤ ਗਈ। ਸੀਤਾ ਦੇਵੀ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਉਹ ਜਿਵੇਂ ਹੀ ਲੁਹਾਰਾ ਪੁੱਲ ਤੇ ਪਹੁੰਚੀ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ। ਬਦਮਾਸ਼ਾਂ ਦੇ ਮਨਸੂਬਿਆਂ ਨੂੰ ਭਾਂਪਦੀ ਹੋਈ ਸੀਤਾ ਦੇਵੀ ਨੇ ਆਪਣੇ ਸਕੂਟਰ ਦੀ ਰਫਤਾਰ ਤੇਜ਼ ਕਰ ਲਈ।
ਇਸੇ ਦੌਰਾਨ ਨੂੰ ਬਦਮਾਸ਼ਾਂ ਨੇ ਮੋਟਰਸਾਈਕਲ ਅੱਗੇ ਲਗਾ ਕੇ ਉਸ ਨੂੰ ਜਮੀਨ ਤੇ ਸੁੱਟ ਦਿੱਤਾ। ਸਕੂਟਰ ਬਚਾਉਣ ਲਈ ਸੀਤਾ ਦੇਵੀ ਨੇ ਚਾਬੀ ਕੱਢ ਲਈ ਪਰ ਬਦਮਾਸ਼ਾਂ ਨੇ ਪੁੱਠੇ ਦਾਤ ਨਾਲ ਸੀਤਾ ਦੇਵੀ ਤੇ ਵਾਰ ਕੀਤੇ ਅਤੇ ਉਸਦਾ ਸਕੂਟਰ ਲੁੱਟ ਲਿਆ। ਔਰਤ ਨੇ ਦੱਸਿਆ ਕਿ ਪੂਰੇ ਇੱਕ ਮਹੀਨੇ ਤੱਕ ਉਸਨੇ ਥਾਣੇ ਦੇ ਗੇੜੇ ਮਾਰੇ ਪਰ ਉਸ ਦੀ ਸੁਣਵਾਈ ਨਹੀਂ ਹੋਈ। ਵਾਰਦਾਤ ਦੇ ਇੱਕ ਮਹੀਨੇ ਬਾਅਦ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।