ਕੌਂਸਲਰ ਵੀਰੂ ਦੇ ਭਰਾ ਨੇ ਕਾਂਗਰਸ ਛੱਡ ‘ਆਪ’ ਦਾ ਪੱਲਾ ਫੜਿਆ
ਕੌਂਸਲਰ ਵੀਰੂ ਦੇ ਭਰਾ ਨੇ ਕਾਂਗਰਸ ਛੱਡ ਆਪ ਦਾ ਪੱਲਾ ਫੜਿਆ
Publish Date: Sat, 16 May 2026 06:35 PM (IST)
Updated Date: Sat, 16 May 2026 06:36 PM (IST)
ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਡਾਬਾ ਲੁਹਾਰਾ ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਬੀਰੂ ਦੇ ਵੱਡੇ ਭਰਾ ਜਗਤਾਰ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾਂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਬੀਬੀ ਛੀਨਾ ਨੇ ਉਹਨਾਂ ਦਾ ਪਾਰਟੀ ਦਾ ਸਿਰੋਪਾ ਪਾ ਕੇ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੀ ਵਾਅਦਾ ਖਿਲਾਫੀ ਅਤੇ ਪਰਿਵਾਰਵਾਦ ਦੀ ਰਾਜਨੀਤੀ ਤੋਂ ਤੰਗ ਕਰ ਚੁੱਕੇ ਹਨ ਅਤੇ ਮਾਨ ਸਰਕਾਰ ਦੀ ਇਮਾਨਦਾਰ ਲੋਕ ਪੱਖੀ ਅਤੇ ਵਿਕਾਸ ਪੱਖੀ ਸੋਚ ਨਾਲ ਜੁੜ ਰਹੇ ਹਨ। ਇਸ ਮੌਕੇ ਜਗਤਾਰ ਸਿੰਘ ਜੱਗਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਸਿੱਖਿਆ ਸਿਹਤ ਬਿਜਲੀ ਅਤੇ ਲੋਕ ਭਲਾਈ ਦੇ ਮੁੱਦਿਆਂ ਨੂੰ ਵੇਖਦਿਆਂ ਹੋਇਆਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ ਉਹਨਾਂ ਕਿਹਾ ਕਿ ਉਹ ਪਾਰਟੀ ਲਈ ਬੀਬੀ ਛੀਨਾ ਦੀ ਅਗਵਾਈ ਹੇਠ ਦਿਨ ਰਾਤ ਇਕ ਕਰਨਗੇ ਅਤੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਨਗੇ। ਇਸ ਮੌਕੇ ਪੀਏ ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਸਰਬਾ, ਸੁਖਦੇਵ ਸਿੰਘ ਗਰਚਾ, ਮਹਿਤਾਬ ਸਿੰਘ ਬੰਟੀ, ਕੁਲਦੀਪ ਸਿੰਘ ਰਾਹੀ ਆਦਿ ਹਾਜ਼ਰ ਸਨ।