ਕੌਂਸਲਰ ਢਿੱਲੋਂ ਵੱਲੋਂ ਗੁਰਬਚਨ ਨਗਰ ਲੁਹਾਰਾ ਵਿਖੇ ਗਲੀਆਂ ਬਣਾਉਣ ਦੀ ਸ਼ੁਰੂਅਤ, ਗਲੀਆਂ ਬਣਾਉਣ ’ਤੇ 54 ਲੱਖ 86 ਹਜ਼ਾਰ ਦੀ ਲਾਗਤ ਆਵੇਗੀ : ਢਿੱਲੋਂ
ਕੌਂਸਲਰ ਢਿੱਲੋਂ ਵੱਲੋਂ ਗੁਰਬਚਨ ਨਗਰ ਲੁਹਾਰਾ ਵਿਖੇ ਗਲੀਆਂ ਬਨਾਉਣ ਦੀ ਸੁਰੂਅਤ
Publish Date: Sat, 25 Apr 2026 06:19 PM (IST)
Updated Date: Sat, 25 Apr 2026 06:22 PM (IST)
ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ ਵਾਰਡ ਨੰਬਰ 36 ਦੇ ਕੌਂਸਲਰ ਸਤਨਾਮ ਸਿੰਘ ਢਿੱਲੋਂ ਵੱਲੋਂ ਵਾਰਡ ਵਿਚ ਪੈਂਦੇ ਗੁਰਬਚਨ ਨਗਰ ਲੁਹਾਰਾ ਦੀ ਗਲੀਆਂ ਗਲੀ ਨੰਬਰ 1/ਏ, 1,2 ਅਤੇ 3 ਨੂੰ ਬਣਾਉਣ ਦੀ ਸ਼ੁਰੂਆਤ ਵਾਰਡ ਦੇ ਮੋਹਰਵਰਾ ਨਾਲ ਸਾਂਝੇ ਤੌਰ ’ਤੇ ਟੱਕ ਲਗਾ ਕੇ ਕੀਤੀ। ਇਸ ਮੌਕੇ ਕੌਂਸਲਰ ਢਿੱਲੋਂ ਨੇ ਦੱਸਿਆ ਕਿ ਇਹ ਗਲੀਆਂ ਦੀ ਹਾਲਤ ਬਹੁਤ ਮਾੜੀ ਸੀ। ਥੋੜ੍ਹਾ ਜਿਹਾ ਮੀਂਹ ਪੈਣ ਨਾਲ ਇਸ ਗਲੀਆਂ ਵਿਚ ਚਿੱਕੜ ਹੋ ਜਾਦਾ ਸੀ ਲੋਕਾਂ ਨੇ ਮੇਰੇ ਧਿਆਨ ਵਿਚ ਲਿਆਉਣ ਅਤੇ ਇਹ ਕੰਮ ਸੁਰੂ ਕਰਵਾਇਆ ਹੈ ਗਲੀਆਂ ਬਣ ਜਾਣ ’ਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਕੌਂਸਲਰ ਢਿੱਲੋਂ ਨੇ ਦੱਸਿਆ ਕਿ ਇਸ ਕੰਮ ਤੇ 54 ਲੱਖ 86 ਹਜ਼ਾਰ ਦੀ ਲਾਗਤ ਆਵੇਗੀ। ਕੰਮ ਸ਼ੁਰੂ ਹੋਣ ’ਤੇ ਮੁਹੱਲਾ ਵਾਸੀਆਂ ਨੇ ਢਿੱਲੋਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਪਰਮਜੀਤ ਢਿੱਲੋਂ, ਸੂਰਜ ਰਾਓ, ਰਾਜੂ ਯਾਦਵ, ਗੁਰਬਖਸ਼ ਸਿੰਘ, ਰਣਧੀਰ ਸਿੰਘ ਢਿੱਲੋਂ, ਭੁਪਿੰਦਰ ਕੌਰ, ਹਰਜੀਤ ਕੌਰ, ਸੋਨੀਆ, ਜਸਪਾਲ ਕੌਰ, ਕਿੰਦਰ ਕੌਰ, ਨਰਿੰਦਰ ਕੌਰ, ਕਲਾ ਵਤੀ, ਪੂਜਾ ਰਾਣੀ, ਜਸਵਿੰਦਰ ਕੌਰ, ਗੁਰਫਤਿਹ ਸਿੰਘ ਢਿੱਲੋਂ, ਨਰਿੰਦਰ ਸਿੰਘ ਨਿੰਦਾ, ਜੈਜ਼ੀ ਬੀ ਆਦਿ ਹਾਜ਼ਰ ਸਨ।