ਸੀਐੱਸਆਰ ਦੇ ਰੇਟ ਘਟਣ ਕਾਰਨ ਠੇਕੇਦਾਰਾਂ ਵੱਲੋਂ ਟੈਂਡਰਾਂ ਦਾ ਬਾਈਕਾਟ, ਦਿੱਤਾ ਮੰਗ ਪੱਤਰ
ਸੀਐੱਸਆਰ ਦੇ ਰੇਟ ਘਟਣ ਕਾਰਨ ਠੇਕੇਦਾਰਾਂ ਵੱਲੋਂ ਟੈਂਡਰਾਂ ਦਾ ਬਾਈਕਾਟ, ਦਿੱਤਾ ਮੰਗ ਪੱਤਰ
Publish Date: Wed, 06 May 2026 06:54 PM (IST)
Updated Date: Thu, 07 May 2026 04:09 AM (IST)

ਪੀ1: ਸਬ ਡਿਵੀਜ਼ਨ ਖੰਨਾ ਦੇ ਇੰਜੀਨੀਅਰ ਰਾਏਵਰਿੰਦਰ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਯੂਨੀਅਨ ਦੇ ਆਗੂ। * ਟੈਂਡਰਾਂ ਦੇ ਰੇਟਾਂ ’ਚ ਸੋਧ ਨਾ ਹੋਣ ਤੱਕ ਜਾਰੀ ਰੱਖਾਂਗੇ ਬਾਈਕਾਟ : ਯੂਨੀਅਨ ਆਗੂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : ਪੰਜਾਬ ਕੰਟਰੈਕਟ ਯੂਨੀਅਨ ਵਾਟਰ ਸਪਲਾਈ ਸੈਨੀਟੇਸ਼ਨ ਦੇ ਠੇਕੇਦਾਰਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਸਰਕਾਰੀ ਟੈਂਡਰ ਨਾ ਪਾਉਣ ਦਾ ਫ਼ੈਸਲਾ ਲਿਆ ਹੈ, ਕਿਉਂਕਿ ਟੈਂਡਰਾਂ ’ਚ ਨਵੇਂ ਸੀਐੱਸਆਰ ਦੇ ਰੇਟ ਘੱਟ ਹੋਣ ਕਾਰਨ ਸਮੁੱਚੇ ਠੇਕੇਦਾਰਾਂ ’ਚ ਡਰ ਦਾ ਮਹੌਲ ਹੈ। ਜਿਸ ਨੂੰ ਲੈ ਕੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਸਮੁੱਚੇ ਠੇਕੇਦਾਰਾਂ ’ਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਹੋਈ ਮੀਟਿੰਗ ’ਚ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਕੂਕਾ, ਜਸਵੀਰ ਸਿੰਘ ਰੁਪਾਣਾ, ਗੁਰਸਰਨ ਸਿੰਘ ਧਾਲੀਵਾਲ, ਪ੍ਰੇਮ ਕੁਮਾਰ, ਜੱਸੀ ਖਾਨ ਸੰਗਰੂਰ, ਜਤਿੰਦਰ ਸਿੰਘ ਗੁਰਾਇਆ, ਗੁਰਜੰਟ ਸਿੰਘ ,ਰਾਕੇਸ਼ ਕੁਮਾਰ ਧੂਰੀ , ਬਲਜੀਤ ਕੁਮਾਰ ਧੂਰੀ, ਪੰਕਜ ਸੁਨਾਮ, ਵਿਜੇ ਕੁਮਾਰ ਸਮਾਣਾ, ਪੁਸ਼ਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਟੈਂਡਰਾਂ ਦੇ ਰੇਟ ਘੱਟ ਪਾਉਣ ਕਾਰਨ ਠੇਕੇਦਾਰਾਂ ਦੇ ਪੱਲੇ ਸਹੀ ਕੰਮ ਕਰਨ ਦੇ ਬਾਵਜੂਦ ਵੀ ਕੁਝ ਵੀ ਪੱਲੇ ਨਹੀਂ ਪੈ ਰਿਹਾ। ਜਿਸ ਕਰਕੇ ਠੇਕੇਦਾਰਾਂ ਨੂੰ ਕੰਮ ਕਰਨ ਦੇ ਬਾਵਜੂਦ ਵੀ ਘਾਟਾ ਝੱਲਣਾ ਪੈ ਰਿਹਾ ਹੈ। ਸੀਆਈ ਫਿਟਿੰਗ ਐਕਸੈਸਰੀ, ਸਮਰਸੀਬਲ ਕੇਬਲ, ਮਸ਼ੀਨਰੀ ਪੈਪ, ਡਰਿਲਿੰਗ ਰੇਟ ਆਦਿ ਹੋਰ ਸਮਾਨ ’ਚ ਵੀ ਮਾਰਕੀਟ ਰੇਟ ਤੇਜ਼ ਹੋਣ ਕਾਰਨ ਅਤੇ ਟੈਂਡਰਾਂ ’ਚ ਰੇਟ ਘੱਟ ਕਾਰਨ ਕੰਮ ਕਰਨ ’ਚ ਪੂਰਤੀ ਨਹੀਂ ਪੈਂਦੀ। ਜਿਸ ਕਾਰਨ ਸਮੁੱਚੇ ਠੇਕੇਦਾਰਾਂ ਨੇ ਟੈਂਡਰਾਂ ਦੇ ਰੇਟ ਸਹੀ ਨਾ ਹੋਣ ਤੱਕ ਟੈਂਡਰ ਨਾ ਪਾਉਣ ਦਾ ਫੈਸਲਾ ਲਿਆ ਹੈ। ਉਨਾਂ ਕਿਹਾ ਕਿ ਸਮੁੱਚੀ ਠੇਕੇਦਾਰ ਯੂਨੀਅਨ ਦੇ ਆਗੂਆਂ ਨੇ ਅੱਜ ਜਲ ਸਪਲਾਈ ਸੈਨੀਟੇਸ਼ਨ ਖੰਨਾ ਸਬ ਡਿਵੀਜ਼ਨ ਦੇ ਇੰਜੀਨੀਅਰ ਰਾਏਵਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਟੈਂਡਰਾਂ ਦੇ ਰੇਟ ਵਧਾਉਣ ਸਬੰਧੀ ਮੁਲਾਕਾਤ ਕੀਤੀ, ਜਿੱਥੇ ਯੂਨੀਅਨ ਆਗੂ ਵੱਲੋਂ ਇੰਜੀਨੀਅਰ ਰਾਏ ਵਰਿੰਦਰ ਸਿੰਘ ਖੰਨਾ ਨੂੰ ਮੋਮੋਰੰਡਮ ਵੀ ਦਿੱਤਾ ਗਿਆ। ਇੰਜੀਨੀਅਰ ਰਾਏਵਰਿੰਦਰ ਸਿੰਘ ਨੇ ਯੂਨੀਅਨ ਆਗੂ ਦੀਆਂ ਮੰਗਾਂ ਸੁਣਨ ਉਪਰੰਤ ਠੇਕੇਦਾਰ ਯੂਨੀਅਨ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਟੈਂਡਰ ਦੇ ਰੇਟਾਂ ’ਚ ਸੁਧਾਰ ਕਰਨ ਸੰਬੰਧੀ ਯੁਨੀਅਨ ਦੀ ਮੰਗਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਵਾਂਗਾ ਤਾਂ ਜੋ ਮੁੜ ਤੋਂ ਜਲਦ਼ ਵਿਭਾਗ ਸਰਕਾਰੀ ਸਕੀਮਾਂ ਦੇ ਕੰਮ ਸ਼ੁਰੂ ਹੋ ਸਕਣ।