ਵਾਤਾਵਰਣ ਦੇ ਹਲਾਤਾਂ ਨੂੰ ਸੁਧਾਰਨ ਲਈ ਕੁਦਰਤੀ ਸਰੋਤ ਸੰਭਾਲਣਾ ਸਮੇਂ ਦੀ ਮੁੱਖ ਲੋੜ : ਸਵਾਮੀ ਸ਼ੰਕਰਾ ਨੰਦ

ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਪਿੰਡ ਲੁਹਾਰਾ ਅਤੇ ਬਸੰਤ ਨਗਰ ਦੀਆਂ ਸੰਗਤਾਂ ਵੱਲੋਂ ਬਾਬਾ ਗਰੀਬਦਾਸ ਮਹਾਰਾਜ ਦੇ 309ਵੇਂ ਅਤੇ ਭੂਰੀ ਵਾਲੇ ਭੇਖ ਦੇ ਪਰਮ ਸੰਤ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ 109ਵੇਂ ਜਨਮ ਦਿਨ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਢਾਡੀ ਜੱਥਾ ਭਾਈ ਰਣਵੀਰ ਸਿੰਘ ਸਾਜਨ, ਕਰਮ ਸਿੰਘ ਕੋਮਲ, ਢਾਡੀ ਬਲਰਾਮ ਸਿੰਘ, ਸਾਰੰਗੀ ਮਾਸਟਰ ਜਸਪ੍ਰੀਤ ਸਿੰਘ ਦੇ ਜੱਥੇ ਨੇ ਢਾਡੀ ਵਾਰਾਂ ਨਾਲ ਕੀਤੀ। ਇਸ ਦੌਰਾਨ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਸੰਤ ਬਾਬਾ ਸੁਖਵਿੰਦਰ ਸਿੰਘ ਜੈਪੁਰੇ ਵਾਲੇ, ਸਵਾਮੀ ਓਮਾ ਨੰਦ, ਚੇਅਰਮੈਨ ਨਿਰਮਲ ਸਿੰਘ ਐਸਐਸ, ਕੌਂਸਲਰ ਰਾਜੇਸ ਮਿਸ਼ਰਾ, ਕੌਂਸਲਰ ਸਤਨਾਮ ਸਿੰਘ ਢਿੱਲੋਂ, ਰਵਿੰਦਰ ਸਿੰਘ ਰਵੀ, ਗੁਰਨਾਮ ਸਿੰਘ ਕਲੇਰ, ਬਿੱਲੂ ਤਲਵੰਡੀ, ਰਾਜੀਵ ਕੁਮਾਰ, ਅਮ੍ਰਿਤਪਾਲ ਸਿੰਘ ਸ਼ੇਰਾ, ਸੁਖਵਿੰਦਰ ਸਿੰਘ ਕਲਿਆਣ ਨੇ ਨਗਰ ਨਿਵਾਸੀ ਸੰਗਤਾਂ ਨਾਲ ਮਿਲਕੇ ਕੇਕ ਕੱਟਣ ਦੀ ਰਸਮ ਨਿਭਾਈ ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਅੱਜ ਸਾਨੂੰ ਤਪੱਸਵੀ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਕੁਦਰਤੀ ਸ੍ਰੋਤਾਂ ਨੂੰ ਸੰਭਾਲਣ ਦਾ ਅਹਿਦ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਵਾਤਵਾਰਣ ਦੇ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਅੱਜ ਸਾਨੂੰ ਸਾਰਿਆਂ ਨੂੰ ਪੰਜਾਬ ਵਿੱਚ 5-5 ਛਾਂਦਾਰ ਜਾਂ ਫ਼ਲਦਾਰ ਬੂਟੇ ਲਾਉਣੇ ਚਾਹੀਦੇ ਹਨ। ਇਸ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਰੇਰੂ ਸਾਹਿਬ ਦੇ ਪ੍ਰਧਾਨ ਸਕਿੰਦਰ ਸਿੰਘ, ਮੇਨੇਜਰ ਸੁਖਰਾਮ ਸਿੰਘ, ਕ੍ਰਿਪਾਲ ਸਿੰਘ ਸੋਨੂੰ, ਗੁਲਜ਼ਾਰ ਸਿੰਘ ਲੁਹਾਰਾ, ਕਰਮ ਸਿੰਘ, ਨਰਿੰਦਰ ਸਿੰਘ, ਡਾ. ਅਵਤਾਰ ਸਿੰਘ ਭੱਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ, ਸਵਾਮੀ ਓਮਾ ਨੰਦ ਭੂਰੀ ਵਾਲੇ, ਸੰਤ ਸੁਖਵਿੰਦਰ ਸਿੰਘ ਜੈਪੁਰੇ ਵਾਲੇ, ਇੰਡੀਅਨ ਪਬਲਿਕ ਸਕੂਲ ਐਮਡੀ ਸੁਰਿੰਦਰ ਪਾਲ ਗਰਗ, ਪ੍ਰਸਿੱਧ ਸਮਾਜ ਸੇਵੀ ਟੀਐਸ ਕਾਕਾ ਦਾ ਵਿਸ਼ੇਸ਼ ਸਨਮਾਨ ਕੀਤਾ।
ਇਸ ਮੌਕੇ ਸਮਾਗਮ ਵਿੱਚ ਪੁੱਜੀਆਂ ਸੰਗਤਾਂ ਲਈ ਗੁਰੂ ਕੇ ਲੰਗਰ ਅਤੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੁੱਟ ਵਰਤਾਈ ਗਈ। ਇਸ ਮੌਕੇ ਤੇ ਮੇਨੇਜਰ ਸੁਖਰਾਮ ਸਿੰਘ, ਕ੍ਰਿਪਾਲ ਸਿੰਘ ਸੋਨੂੰ, ਗੁਲਜਾਰ ਸਿੰਘ, ਹਰਪਾਲ ਸਿੰਘ ਲੁਹਾਰਾ, ਨਾਜਰ ਸਿੰਘ, ਬਲਵੰਤ ਸਿੰਘ, ਕਰਮ ਸਿੰਘ ਕੋਮਲ, ਪਰਮਿੰਦਰ ਸਿੰਘ, ਸੰਨੀ, ਜਤਿੰਦਰ ਸਿੰਘ ਲੱਖਾ, ਚੰਨਣ ਸਿੰਘ, ਗੁਰਭੇਜ ਸਿੰਘ, ਸਤਨਾਮ ਸਿੰਘ ਮੁਸਾਫ਼ਿਰ, ਗੁਰਮੇਲ ਸਿੰਘ ਲੱਕੀ, ਗੁਰਮੁੱਖ ਸਿੰਘ, ਰੋਹਿਤ ਕੁਮਾਰ ਕਾਕਾ, ਬਿੱਲੂ ਤਲਵੰਡੀ, ਸੁਖਵਿੰਦਰ ਸਿੰਘ ਕਲਿਆਣ, ਬਲਦੇਵ ਸਿੰਘ ਲੁਹਾਰਾ, ਬਲਦੇਵ ਸਿੰਘ ਦੁਸਾਂਝ, ਨਰਿੰਦਰ ਸਿੰਘ, ਅੰਮ੍ਰਿਤ ਪਾਲ ਸਿੰਘ ਸ਼ੇਰਾ, ਹਰਨੇਕ ਸਿੰਘ, ਗੁਰਮੇਲ ਸਿੰਘ ਲੱਕੀ, ਸੁਖਬੀਰ ਸਿੰਘ ਬੀਜਾ, ਡਾ. ਅਵਤਾਰ ਸਿੰਘ ਪੱਖੋਵਾਲ, ਗੁਰਪ੍ਰੀਤ ਸਿੰਘ ਭਰੋਵਾਲ, ਜਗਤਾਰ ਸਿੰਘ, ਕੁਲਵੰਤ ਸਿੰਘ ਬਟਾਲਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।