ਰਿਟਾਇਰਡ ਡਿਪਲੋਮਾ ਇੰਜੀਨੀਅਰਾਂ ਵੱਲੋਂ ਸੂਬਾ ਸਰਕਾਰ ਦੀ ਨਿਖੇਧੀ
ਰਿਟਾਇਰਡ ਡਿਪਲੋਮਾ ਇੰਜੀਨੀਅਰਾਂ ਵੱਲੋਂ ਪੰਜਾਬ ਸਰਕਾਰ ਦੀ ਨਿਖੇਧੀ
Publish Date: Wed, 06 May 2026 06:33 PM (IST)
Updated Date: Thu, 07 May 2026 04:09 AM (IST)
ਸੁਖਦੇਵ ਸਲੇਮਪੁਰੀ ਪੰਜਾਬੀ ਜਾਗਰਣ ਲੁਧਿਆਣਾ
ਪੈਨਸ਼ਨਰ ਭਵਨ ਲੁਧਿਆਣਾ ਵਿਖੇ ਫ਼ੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਪੰਜਾਬ ਦੀ ਇੱਕ ਜ਼ਰੂਰੀ ਮੀਟਿੰਗ ਸੂਬਾ ਪ੍ਰਧਾਨ ਇੰਜੀ: ਦਲਜੀਤ ਸਿੰਘ ਕੋਹਲੀ ਅੰਮ੍ਹਿਤਸਰ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਵਿਛੜੇ ਗਏ ਸਾਥੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਵੱਖ-ਵੱਖ ਬੁਲਾਰਿਆਂ ਨੇ ਜ਼ਿਲ੍ਹਾ ਵਾਈਜ਼ ਅਤੇ ਜ਼ੋਨ ਵਾਈਜ਼ ਆਪਣੇ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ । ਸਾਰਿਆਂ ਨੇ ਇੱਕ ਮੱਤ ਹੋ ਕੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ / ਪੈਨਸ਼ਨਰਾਂ ਪ੍ਰਤੀ ਨਕਾਰਾਤਮਕ ਰਵੱਈਏ ਦੀ ਪੁਰਜ਼ੋਰ ਨਿੰਦਾ ਕੀਤੀ । ਇਸ ਮੌਕੇ ਆਗੂਆਂ ਨੇ 58 ਫ਼ੀਸਦੀ ਮਹਿੰਗਾਈ ਭੱਤੇ ਦੀ ਹਰ ਇੱਕ ਜ਼ਿਲ੍ਹਾ ਇਕਾਈ ਨੇ ਮੰਗ ਕਰਦਿਆਂ ਉੱਚ ਅਦਾਲਤ ਦੇ ਦਿੱਤੇ ਹੁਕਮਾਂ ਨੂੰ ਡਬਲ ਬੈਂਚ ਅੱਗੇ ਪੇਸ਼ ਕਰਨ ਦੀ ਵੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਮਹਿੰਗਾਈ ਭੱਤੇ ਦੀ ਦਰ 58 ਫ਼ੀਸਦੀ /60 ਫ਼ੀਸਦੀ ਹੈ , ਪਰ ਪੰਜਾਬ ਵਿੱਚ 42 ਫ਼ੀਸਦੀ ਕਿਓਂ? ਉਨ੍ਹਾਂ ਸਰਕਾਰ ਕੋਲੋਂ ਡੀ ਏ ਦਾ ਸਾਰਾ ਬਕਾਇਆ ਯਕਮੁਸ਼ਤ ਇੱਕ ਕਿਸ਼ਤ ਵਿੱਚ ਅਦਾ ਕਰਨ ਅਤੇ ਪੈਨਸ਼ਨ 2.59 ਦੇ ਗੁਣਾਂਕ ਨਾਲ ਫਿਕਸ ਕਰਨ ਦੀ ਵੀ ਮੰਗ ਕੀਤੀ ।ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਤੁਰੰਤ ਪੂਰੀਆਂ ਨਾ ਕੀਤੀਆਂ ਤਾਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ , ਜਿਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ । ਮੀਟਿੰਗ ਵਿੱਚ ਕੁਲਦੀਪ ਸਿੰਘ , ਸੁਰਿੰਦਰ ਸਿੰਘ ਸੋਢੀ, ਬੀ ਆਰ ਗੋਇਲ , ਵੀ ਕੇ ਕਪੂਰ , ਅਸ਼ਵਨੀ ਭਾਟੀਆ , ਪਰਗਟ ਸਿੰਘ ਗਰੇਵਾਲ , ਅਮਰ ਸਿੰਘ ਕਨਵੀਨਰ ਲੁਧਿਆਣਾ , ਬਿਕਰਮ ਬਾਂਸਲ ਜ਼ੋਨ ਕੈਸ਼ੀਅਰ ਲੁਧਿਆਣਾ , ਐਸਪੀ ਸ਼ਰਮਾ ਹੁਸ਼ਿਆਰਪੁਰ , ਰਾਜੀਵ ਦੇਵਗਨ , ਪਟਿਆਲਾ ਤੋਂ ਪਰਮਜੀਤ ਮੱਗੋ , ਆਰਸੀ ਸ਼ਰਮਾ ਜਦਕਿ ਗੁਰਦਾਸਪੁਰ ਤੋਂ ਇੰਜੀ ਨਰੇਸ਼ ਸ਼ਰਮਾ ਆਗੂ ਹਾਜ਼ਰ ਹੋਏ।