ਬਲਾਕ ਸੰਮਤੀ ਦੀ ਮੀਟਿੰਗ, ਪਿੰਡਾਂ ਦੇ ਵਿਕਾਸ ਕੰਮਾਂ ਲਈ ਚੈੱਕ ਵੰਡੇ
ਬਲਾਕ ਸੰਮਤੀ ਸਮਰਾਲਾ ਦੀ ਮੀਟਿੰਗ ਦੌਰਾਨ ਪਿੰਡਾਂ ਦੇ ਵਿਕਾਸ ਕੰਮਾਂ ਲਈ ਚੈੱਕ ਵੰਡੇ
Publish Date: Mon, 18 May 2026 06:57 PM (IST)
Updated Date: Tue, 19 May 2026 04:09 AM (IST)

ਜਗਰੂਪ ਸਿੰਘ ਰਿੰਕੂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਾ ਕੀਤਾ ਵਿਸ਼ੇਸ਼ ਸਨਮਾਨ ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਬਲਾਕ ਸੰਮਤੀ ਸਮਰਾਲਾ ਦੀ ਮੀਟਿੰਗ ਚੇਅਰਪਰਸਨ ਹਰਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਬੀ. ਡੀ. ਪੀ. ਓ. ਦਫਤਰ ਵਿਖੇ ਹੋਈ। ਜਿਸ ਵਿੱਚ ਉੱਪ ਚੇਅਰਮੈਨ ਰਣਜੋਧ ਸਿੰਘ ਰੁਪਾਲੋਂ ਅਤੇ ਸਮੂਹ ਮੈਂਬਰ ਬਲਾਕ ਸੰਮਤੀ ਹਾਜ਼ਰ ਸਨ। ਮੀਟਿੰਗ ਦੌਰਾਨ ਚੇਅਰਮੈਨ ਹਰਪ੍ਰੀਤ ਕੌਰ ਨੇ ਸਮਰਾਲਾ ਬਲਾਕ ਦੇ ਸਮੂਹ ਪਿੰਡਾਂ ਦੇ ਵਿਕਾਸ ਸਬੰਧੀ ਯੋਜਨਾ ਤਿਆਰ ਕੀਤੀ ਗਈ ਅਤੇ ਸਮਰਾਲਾ ਚੌਂਕ ਦੇ ਨਜਦੀਕ ਰੈਸਟ ਹਾਊਸ ਵਾਲੀ ਥਾਂ ਜੋ ਬਲਾਕ ਸੰਮਤੀ ਦੇ ਅਧੀਨ ਹੈ, ਉਸਦੇ ਵਿਕਾਸ ਲਈ ਉਥੇ ਖੜ੍ਹੇ ਦਰੱਖਤਾਂ ਨੂੰ ਪੁਟਾਉਣ ਲਈ ਮਤਾ ਪਾਸ ਕੀਤਾ ਗਿਆ ਅਤੇ ਜਲਦੀ ਹੀ ਇਸ ਸਬੰਧੀ ਟੈਂਡਰ ਲਗਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਨੂੰ ਵਿਕਾਸ ਲਈ 83 ਲੱਖ 50 ਹਜਾਰ ਰੁਪਏ ਦੇ ਚੈੱਕ ਵੰਡੇ ਗਏ। ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਨਵੇਂ ਨਿਯੁਕਤ ਕੀਤੇ ਚੇਅਰਮੈਨ ਜਗਰੂਪ ਸਿੰਘ ਰਿੰਕੂ ਸੇਹ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਤੋਂ ਉਮੀਦ ਪ੍ਰਗਟ ਕੀਤੀ ਕਿ ਉਹ ਸਮਰਾਲਾ ਹਲਕੇ ਦੇ ਸਮੂਹ ਪਿੰਡਾਂ ਦੇ ਵਿਕਾਸ ਵੱਲ ਉਚੇਚੇ ਤੌਰ ਤੇ ਧਿਆਨ ਦੇਣਗੇ। ਇਸ ਮੌਕੇ ਜਗਰੂਪ ਸਿੰਘ ਰਿੰਕੂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਜੋ ਪਿਆਰ ਅਤੇ ਸਤਿਕਾਰ ਮੈਨੂੰ ਹਲਕਾ ਸਮਰਾਲਾ ਨੇ ਦਿੱਤਾ ਹੈ, ਇਸ ਲਈ ਇਸ ਹਲਕੇ ਦੇ ਵਿਕਾਸ ਲਈ ਪੂਰਨ ਸਹਿਯੋਗ ਦੇਣਾ ਮੇਰਾ ਮੁੱਢਲਾ ਫਰਜ ਹੈ। ਜਲਦੀ ਹੀ ਬਲਾਕ ਸਮਰਾਲਾ ਅਤੇ ਮਾਛੀਵਾੜਾ ਲਈ ਨਵੇਂ ਪ੍ਰੋਜੈਕਟ ਲਿਆ ਦੇ ਵਿਕਾਸ ਦੇ ਕੰਮ ਕਰਾਏ ਜਾਣਗੇ। ਇਸ ਮੌਕੇ ਰਾਜਵਿੰਦਰ ਕੌਰ ਬੀ. ਡੀ. ਪੀ. ਓ., ਨਵਜੀਤ ਸਿੰਘ ਪੀ. ਏ. ਹਲਕਾ ਵਿਧਾਇਕ, ਇਕਬਾਲ ਸਿੰਘ, ਲਖਵੀਰ ਸਿੰਘ ਲੱਖੀ, ਸੁਖਵਿੰਦਰ ਸਿੰਘ ਸੁੱਖਾ ਖੱਟਰਾਂ, ਜੋਰਾ ਸਿੰਘ, ਚਰਨਜੀਤ ਕੌਰ, ਪਰਮਜੀਤ ਕੌਰ, ਜਗਜੀਤ ਸਿੰਘ, ਮਨਦੀਪ ਸਿੰਘ, ਸੁਰਿੰਦਰ ਕੌਰ, ਸਤਵਿੰਦਰ ਕੌਰ, ਪਰਮਜੀਤ ਕੌਰ ਆਦਿ ਤੋਂ ਇਲਾਵਾ ਬੀ. ਡੀ. ਪੀ. ਓ. ਦਫਤਰ ਦਾ ਸਮੂਹ ਸਟਾਫ ਵੀ ਹਾਜਰ ਸੀ।