ਵਿਧਾਇਕ ਸੋਂਦ ਨੂੰ ਚੇਅਰਮੈਨ ਜੱਸੀ ਵੱਲੋਂ ਮੁਬਾਰਕਬਾਦ
ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰਰੀਤ ਸਿੰਘ ਸੋਂਦ ਨੂੰ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ ਹੋਣ 'ਤੇ 'ਆਪ' ਦੇ ਸੂਬਾ ਆਗੂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਪਰੰਤ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਉਹ ਆਸ ਕਰਦੇ ਹਨ ਕਿ ਜਿਸ ਤਰ੍ਹਾਂ ਵਿਧਾਇਕ ਸੋਂਦ ਹਲਕੇ ਦੇ ਲੋਕਾਂ ਦੀ ਸੇਵਾ ਪੂਰੀ ਲਗਨ ਤੇ ਮਿਹਨਤ ਨਾਲ ਕਰਦੇ ਹਨ, ਉਸੇ ਤਰ੍ਹਾਂ ਪੂਰੀ ਸ਼ਿੱਦਤ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰਨਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਲੋਕਾਂ ਦੀ ਕਚਹਿਰੀ 'ਚ ਪੂਰੀ ਖਰੀ ਉਤਰ ਰਹੀ ਹੈ ਤੇ ਸਰਕਾਰ ਵੱਲੋਂ ਚਲਾਈਆਂ ਲੋਕ ਹਿੱਤ ਸਕੀਮਾਂ ਨੂੰ ਵਿਧਾਇਕ ਸੋਂਦ ਘਰ ਘਰ ਪਹੁੰਚਾਉਣ 'ਚ ਪੂਰੀ ਤਰ੍ਹਾਂ ਸਫਲ ਹੋਣਗੇ। ਇਸ ਮੌਕੇ ਜਗਤਾਰ ਸਿੰਘ ਰਤਨਹੇੜੀ, ਮਲਾਗਰ ਖਾਨ ਨਸਰਾਲੀ, ਅਵਤਾਰ ਸਿੰਘ ਦਹੈੜੂ, ਗੁਰਸੀਰਤ ਸਿੰਘ ਬਾਦਸ਼ਾਹ, ਕੁਲਦੀਪ ਸਿੰਘ ਹੈਪੀ, ਚਰਨਜੀਤ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ, ਕਰਲ ਅਰੋੜਾ ਆਦਿ ਹਾਜ਼ਰ ਸਨ।
Publish Date: Fri, 16 Jun 2023 10:00 PM (IST)
Updated Date: Fri, 16 Jun 2023 10:00 PM (IST)
ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰਰੀਤ ਸਿੰਘ ਸੋਂਦ ਨੂੰ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ ਹੋਣ 'ਤੇ 'ਆਪ' ਦੇ ਸੂਬਾ ਆਗੂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਉਪਰੰਤ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਉਹ ਆਸ ਕਰਦੇ ਹਨ ਕਿ ਜਿਸ ਤਰ੍ਹਾਂ ਵਿਧਾਇਕ ਸੋਂਦ ਹਲਕੇ ਦੇ ਲੋਕਾਂ ਦੀ ਸੇਵਾ ਪੂਰੀ ਲਗਨ ਤੇ ਮਿਹਨਤ ਨਾਲ ਕਰਦੇ ਹਨ, ਉਸੇ ਤਰ੍ਹਾਂ ਪੂਰੀ ਸ਼ਿੱਦਤ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰਨਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਲੋਕਾਂ ਦੀ ਕਚਹਿਰੀ 'ਚ ਪੂਰੀ ਖਰੀ ਉਤਰ ਰਹੀ ਹੈ ਤੇ ਸਰਕਾਰ ਵੱਲੋਂ ਚਲਾਈਆਂ ਲੋਕ ਹਿੱਤ ਸਕੀਮਾਂ ਨੂੰ ਵਿਧਾਇਕ ਸੋਂਦ ਘਰ ਘਰ ਪਹੁੰਚਾਉਣ 'ਚ ਪੂਰੀ ਤਰ੍ਹਾਂ ਸਫਲ ਹੋਣਗੇ।
ਇਸ ਮੌਕੇ ਜਗਤਾਰ ਸਿੰਘ ਰਤਨਹੇੜੀ, ਮਲਾਗਰ ਖਾਨ ਨਸਰਾਲੀ, ਅਵਤਾਰ ਸਿੰਘ ਦਹੈੜੂ, ਗੁਰਸੀਰਤ ਸਿੰਘ ਬਾਦਸ਼ਾਹ, ਕੁਲਦੀਪ ਸਿੰਘ ਹੈਪੀ, ਚਰਨਜੀਤ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ, ਕਰਲ ਅਰੋੜਾ ਆਦਿ ਹਾਜ਼ਰ ਸਨ।