ਪੋਲਿੰਗ ਬੂਥਾਂ ਦੇ ਅੰਦਰ ਬਾਹਰ ਨਿਗਰਾਨੀ ਰੱਖਣਗੇ ਸੀਸੀਟੀਵੀ ਕੈਮਰੇ: ਐੱਸਡੀਐੱਮ ਟਿਵਾਣਾ
ਪੋਲਿੰਗ ਬੂਥਾਂ ਦੇ ਅੰਦਰ ਬਾਹਰ ਨਿਗਰਾਨੀ ਰੱਖਣਗੇ ਸੀਸੀਟੀਵੀ ਕੈਮਰੇ: ਐੱਸਡੀਐੱਮ ਟਿਵਾਣਾ
Publish Date: Mon, 25 May 2026 06:22 PM (IST)
Updated Date: Tue, 26 May 2026 04:08 AM (IST)
ਪੋਲਿੰਗ ਬੂਥਾਂ ਲਈ ਚੋਣ ਅਮਲੇ ਦੀਆਂ ਟੀਮਾਂ ਹੋਈਆਂ ਰਵਾਨਾ
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ: ਨਗਰ ਕੌਂਸਲ ਖੰਨਾ ਦੀ 26 ਮਈ ਨੂੰ ਹੋਣ ਵਾਲੀਆਂ ਚੋਣਾਂ ਦੀਆਂ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼ਹਿਰ ’ਚ ਕੁੱਲ 33 ਵਾਰਡ ਹਨ, ਜਿਸ ’ਚੋਂ ਇੱਕ ਵਾਰਡ ’ਚੋਂ 32 ਵਾਰਡਾਂ ’ਚ ਚੋਣ ਹੋ ਰਹੀ ਹੈ, ਜਿੱਥੇ ਕੁੱਲ 99391 ਵੋਟਰ ਹਨ, ਜਿਨ੍ਹਾਂ ’ਚ ਮਰਦ ਵੋਟਰਾਂ ਦੀ ਗਿਣਤੀ 51,680 ਅਤੇ ਮਹਿਲਾ ਵੋਟਰਾਂ ਦੀ ਗਿਣਤੀ 47,709 ਹੈ ਜਦੋਂ ਕਿ 2 ਹੋਰ ਵੋਟਰ ਹਨ। ਵਾਰਡ ਨੰਬਰ-12 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰੀਸ਼ ਗੁਪਤਾ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ ਜਦੋਂ ਕਿ ਹੁਣ 32 ਵਾਰਡਾਂ ਦੀਆਂ ਭਲਕੇ 26 ਮਈ ਨੂੰ ਵੋਟਾਂ ਪੈਣਗੀਆਂ , ਜਿਸ ’ਚ 140 ਉਮੀਦਵਾਰ ਮੈਦਾਨ ’ਚ ਹਨ। ਇਸ ਚੋਣ ’ਚ ਆਮ ਆਦਮੀ ਪਾਰਟੀ ਦੇ 32, ਕਾਂਗਰਸ ਦੇ 31, ਸ਼੍ਰੋਮਣੀ ਅਕਾਲੀ ਦਲ ਦੇ 31, ਭਾਰਤੀ ਜਨਤਾ ਪਾਰਟੀ ਦੇ 26, ਬਹੁਜਨ ਸਮਾਜ ਪਾਰਟੀ ਦੇ 3 ਅਤੇ ਆਜ਼ਾਦ ਤੌਰ ’ਤੇ 17 ਉਮੀਦਵਾਰ ਡਟੇ ਹੋਏ ਹਨ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ, ਸ੍ਰੋਮਣੀ ਅਕਾਲੀ ਦਲ ਤੇ ਕੁਝ ਸੀਟਾਂ ’ਤੇ ਭਾਜਪਾ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ। ਦੋ ਵਾਰਡਾਂ ’ਚ ਅਜ਼ਾਦ ਉਮੀਦਵਾਰਾਂ ਦੇ ਨਾਵਾਂ ਦੀ ਚਰਚਾ ਵੀ ਚੱਲ ਰਹੀ ਹੈ।
ਐੱਸਡੀਐੱਮ ਖੰਨਾ ਸਵਾਤੀ ਟਿਵਾਣਾ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਮੌਕੇ ਪੈਂਦੀ ਅੱਤ ਦੀ ਗਰਮੀ ਦਾ ਧਿਆਨ ਰੱਖਦੇ ਹੋਏ ਕੁੱਲ 127 ਬੂਥਾਂ ’ਤੇ ਠੰਢੇ ਪੀਣਾ ਵਾਲੇ ਪਾਣੀ ਤੇ ਛਾਂ ਵਾਲੀਆਂ ਥਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਚੋਣ ਅਮਲੇ ਦੀ ਟੀਮ ਲਈ ਸੋਣ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ। ਕਰੀਬ ਇੱਕ ਲੱਖ ਵੋਟਰ ਹਨ। ਸਾਨੂੰ 70 ਤੋਂ 75 ਫੀਸਦੀ ਵੋਟਿੰਗ ਹੋਣ ਦੀ ਉਮੀਦ ਹੈ। ਐੱਸਡੀਐੱਮ ਖੰਨਾ ਸਵਾਤੀ ਟਿਵਾਣਾ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਨਾਗਿਰਕ ਆਪਣੀ ਵੋਟ ਪਾਉਣ ਜ਼ਰੂਰੀ ਆਉਣ, ਭਾਵੇਂ ਠੰਢੇ ਠੰਢੇ ਆਉਣ, ਦੁਪਿਹਰ ਸਮੇਂ ਗੁਰੇਜ਼ ਕਰਨ ਪਰ ਆਪਣੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਪੋਲਿੰਗ ਸਟੇਸ਼ਨਾਂ ਦੇ ਬਾਹਰ ਤੇ ਅੰਦਰ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।
ਨਾਇਬ ਤਹਿਸੀਲਦਾਰ ਗੁਰਬਚਨ ਸਿੰਘ ਨੇ ਕਿਹਾ ਕਿ 127 ਪੋਲਿੰਗ ਬੂਥਾਂ ਲਈ ਚੋਣ ਅਮਲੇ ਦੀਆਂ ਟੀਮਾਂ ਰਵਾਨਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 2 ਤੇ 24 ਅਤਿ ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ ਤੇ ਵਾਰਡ ਨੰਬਰ 2, 3, 30 ਤੇ 25 ਸੰਵੇਦਨਸ਼ੀਲ ਮੰਨੇ ਜਾ ਰਹੇ ਹਨ। ਜਿੱਥੇ ਪੁਲਿਸ ਪ੍ਰਸਾਸ਼ਨ ਦੇ ਸਹਿਯੋਗ ਨਾਲ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ।