ਸੀਬੀਐੱਸਈ 12ਵੀਂ ਦੇ ਨਤੀਜੇ ’ਚ 9ਵੇਂ ਸਥਾਨ ’ਤੇ ਰਿਹਾ ਲੁਧਿਆਣਾ ਖੇਤਰ
ਸੀਬੀਐਸਈ ਨੇ ਐਲਾਨਿਆ 12ਵੀਂ ਦਾ ਨਤੀਜਾ
Publish Date: Wed, 13 May 2026 09:37 PM (IST)
Updated Date: Thu, 14 May 2026 04:16 AM (IST)

ਰਵੀ, ਪੰਜਾਬੀ ਜਾਗਰਣ ਲੁਧਿਆਣਾ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਬੁੱਧਵਾਰ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਬੋਰਡ ਤੋਂ ਬਾਅਦ ਸੀਬੀਐਸਈ ਨੇ ਵੀ ਇੱਕੋ ਹੀ ਦਿਨ ’ਚ ਨਤੀਜੇ ਐਲਾਨ ਕਰ ਦਿੱਤੇ ਹਨ। ਭਾਰਤ ਭਰ ਵਿੱਚੋਂ ਲੁਧਿਆਣਾ ਖੇਤਰ 9ਵੇਂ ਸਥਾਨ ਤੇ ਰਿਹਾ ਅਤੇ ਲੁਧਿਆਣੇ ਜ਼ਿਲ੍ਹੇ ਦੀ ਕੁੱਲ ਪਾਸ ਫੀਸਦ 87.92 ਫੀਸਦੀ ਰਹੀ। ਸੈਕਰਡ ਹਰਟ ਕਾਨਵੈਂਟ ਸਕੂਲ ਸਰਾਭਾ ਨਗਰ ਦੀ ਵਿਦਿਆਰਥਣ ਦਰਪਣ ਕੌਰ ਬਰਾੜ ਨੇ ਕਾਮਰਸ ਵਿੱਚ 97.6 ਫੀਸਦੀ ਅੰਕ, ਅਮਾਨਤ ਸਿੱਧੂ ਨੇ ਆਰਟ ਵਿੱਚ 97.4 ਫੀਸਦੀ, ਦੀਪਲ ਡਾਵਰ ਨੇ ਆਰਟਸ ਵਿੱਚ 97.4 ਫੀਸਦੀ, ਵਿਤਾਸਤਾ ਭੱਟ ਨੇ 96.4 ਫੀਸਦੀ ਅੰਕ ਪ੍ਰਾਪਤ ਕੀਤੇ। ਗਰੀਨਲੈਂਡ ਸੀਨੀਅਰ ਸੰਕੈਂਡਰੀ ਸਕੂਲ ਤੋਂ ਚੇਤਨਿਆ ਕੁਮਾਰ ਨੇ 98 ਫੀਸਦੀ ਕਾਮਰਸ ਸਟਰੀਮ ਵਿੱਚ 98 ਫੀਸਦੀ, ਏਂਜਲ ਨੇ ਮੈਡੀਕਲ ਵਿੱਚ 97 ਫੀਸਦੀ ਅਤੇ ਆਦਿਤੀ ਨੇ ਕਮਰਸ ਵਿੱਚ 97 ਫੀਸਦੀ ਅੰਕ ਪ੍ਰਾਪਤ ਕੀਤੇ। ਬੀਸੀਐਮ ਆਰਿਆ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਸ਼ਾਸਤਰੀ ਨਗਰ ਦੀ ਵਿਦਿਆਰਥਣ ਪ੍ਰਾਚੀ ਬੰਧਾ ਨੇ ਮਾਸ ਮੀਡੀਆ ਵਿੱਚ 98.8 ਫੀਸਦੀ, ਤਮੰਨਾ ਖੁਰਾਣਾ ਨੇ ਮਾਸ ਮੀਡੀਆ ਵਿੱਚ 98.6 ਫੀਸਦੀ ਅਤੇ ਪਾਰਲਪ੍ਰੀਤ ਕੌਰ ਮੱਕੜ ਨੇ ਮੈਡੀਕਲ ਵਿੱਚ 98.2 ਫੀਸਦੀ ਅੰਕ ਪ੍ਰਾਪਤ ਕੀਤੇ। ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ ਦੀ ਵਿਦਿਆਰਥਣ ਇਕਨੂਰ ਕੌਰ ਨੇ ਕਾਮਰਸ ਵਿੱਚ 96.8 ਫੀਸਦੀ, ਨੰਦਨੀ ਬਵੇਜਾ ਨੇ ਆਰਟਸ ਵਿੱਚ 94.6 ਫੀਸਦੀ ਅਤੇ ਨਰਾਇਣ ਕੱਤਿਆਲ ਨੇ 94.2 ਫੀਸਦੀ ਮੈਡੀਕਲ ਵਿੱਚ ਅੰਕ ਪ੍ਰਾਪਤ ਕੀਤੇ। ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਦੀ ਵਿਦਿਆਰਥਣ ਦਿਵਿਆ ਜੈਨ ਨੇ ਆਰਟਸ ਵਿੱਚ 98 ਫੀਸਦੀ, ਕਾਮਰਸ ਵਿੱਚ ਭਵਿਆ ਨਰੂਲਾ ਨੇ 97.6 ਫੀਸਦੀ, ਨਾਨ ਮੈਡੀਕਲ ਵਿੱਚ ਮੌਲੀ ਸਿੰਗਲਾ ਨੇ 93.6 ਫੀਸਦੀ ਅਤੇ ਮੈਡੀਕਲ ਵਿੱਚ ਪੰਕਿਲ ਨਾਇਕ ਨੇ 94 ਫੀਸਦੀ ਅੰਕ ਹਾਸਲ ਕੀਤੇ। ਸੀਬੀਐਸਈ ਬੋਰਡ ਨੇ ਆਪਣੀ ਵੈੱਬਸਾਈਟ ਤੇ ਨਤੀਜੇ ਲਾਈਵ ਕਰ ਦਿੱਤੇ ਹਨ। ਵਿਦਿਆਰਥੀ ਸੀਬੀਐਸਸੀ ਬੋਰਡ ਦੀ ਵੈਬਸਾਈਟ ਤੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਦੱਸਣ ਹੀ ਯੋਗ ਹੈ ਕਿ ਸੀਬੀਐਸਈ ਬੋਰਡ ਮੈਰਿਟ ਸੂਚੀ ਜਾਰੀ ਨਹੀਂ ਕਰਦਾ ਹੈ। ਲੁਧਿਆਣਾ ਖੇਤਰ ਵਿੱਚ ਕੁੱਲ 123,836 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 64,249 ਮੁੰਡੇ ਅਤੇ 59,587 ਕੁੜੀਆਂ ਸਨ।