ਸਿਹਤ ਬੀਮਾ ਯੋਜਨਾ ਤੇ ਵੋਟਰ ਕਾਰਡ ਬਣਾਉਣ ਸਬੰਧੀ ਕੈਂਪ
ਸਿਹਤ ਬੀਮਾ ਯੋਜਨਾ ਤੇ ਵੋਟਰ ਕਾਰਡ ਬਣਾਉਣ ਸਬੰਧੀ ਕੈਂਪ
Publish Date: Thu, 14 May 2026 06:34 PM (IST)
Updated Date: Fri, 15 May 2026 04:10 AM (IST)

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ ਅਗਾਪੇ ਕ੍ਰਿਸ਼ਚੀਅਨ ਅਸੈਂਬਲੀ ਵੱਲੋਂ ਪਾਸਟਰ ਮਦਨ ਲਾਲ ਦੀ ਅਗਵਾਈ ਹੇਠ ਮੁਹੱਲਾ ਪੀਰੂ ਬੰਦਾ, ਸਲੇਮ ਟਾਬਰੀ ਵਿਖੇ ਸਿਹਤ ਬੀਮਾ ਯੋਜਨਾ ਕਾਰਡ ,ਵਿਧਵਾ ਪੈਨਸ਼ਨ ਤੇ ਨਵੇਂ ਵੋਟਰ ਕਾਰਡ ਬਣਾਉਣ ਸਬੰਧੀ ਕੈਪ ਲਗਾਇਆ ਗਿਆ। ਕੈਪ ਦੌਰਾਨ ਇਲਾਕਾ ਹਲਕਾ ਉਤਰੀ ਦੇ ਵਿਧਾਇਕ ਚੋਧਰੀ ਮਦਨ ਲਾਲ ਬੱਗਾ ਦੇ ਸਪੁੱਤਰ ਕੌਸਲਰ ਅਮਨ ਬੱਗਾ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਲਾਲਾ ਸੁਰਿੰਦਰ ਅਟਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅਮਨ ਬੱਗਾ ਅਤੇ ਅਟਵਾਲ ਨੇ ਇਲਾਕਾ ਨਿਵਾਸੀਆ ਨੂੰ ਅਪੀਲ ਕਰਦਿਆ ਕਿਹਾ ਕਿ ਪੰਜਾਬ ਦੇ ਹਰ ਇੱਕ ਨਿਵਾਸੀ ਨੂੰ ਚੰਗੀ ਸਿਹਤ ਅਤੇ ਮਿਆਰੀ ਇਲਾਜ਼ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਜਾਰੀ ਹਨ। ਜਿਸ ਤਹਿਤ ਪੰਜਾਬ ਦੀ ਜਨਤਾ ਨੂੰ ਬੇਹਤਰ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਅਤੇ ਨਵੀ ਵੋਟ ਬਣਾਉਣ ਸਬੰਧੀ ਸੱਮਸਿਆ ਜਾ ਆਪਣੇ ਪਰਿਵਾਰ ਦੇ ਵੋਟਰ ਕਾਰਡਾਂ ਵਿੱਚ ਦਰੁਸਤੀ ਕਰਵਾਉਣੀ ਹੈ ਤਾਂ ਉਹ ਸਰਕਾਰ ਵੱਲੋ ਹਰ ਪੰਜਾਬ ਨਿਵਾਸੀ ਦੀ ਬੇਹਤਰ ਸਹੂਲਤਾ ਨੂੰ ਧਿਆਨ ਚ ਰੱਖ ਕੇ ਲਗਾਏ ਗਏ ਇਸ ਕੈਪ ਵਿੱਚ ਪਹੁੰਚਕੇ ਇਸ ਦਾ ਭਰਪੂਰ ਲਾਭ ਉਠਾਉਣ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆ ਨੇ ਸਿਹਤ ਬੀਮਾ ਯੋਜਨਾ ਕਾਰਡ ਅਤੇ ਨਵੇਂ ਵੋਟਰ ਕਾਰਡ ਤੇ ਪੁਰਾਣੇ ਦਰੁਸਤ ਕਰਾਉਣ ਦਾ ਲਾਹਾ ਲਿਆ। ਕੈਂਪ ਦੌਰਾਨ ਪ੍ਰਬੰਧਕਾਂ ਵੱਲੋਂ ਪਾਸਟਰ ਮਦਨ ਲਾਲ ਦੀ ਅਗਵਾਈ ਹੇਠ ਪਹੁੰਚੀਆ ਸ਼ਖ਼ਸੀਅਤਾ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਾਸਟਰ ਰਾਜ ਕੁਮਾਰ, ਜੇਮਜ਼ ਮਸੀਹ,ਨਵੀਨ ਸਹੋਤਾ,ਰਾਜ ਕੁਮਾਰ,ਜੌਨਸਨ ਸਿੱਧੂ,ਸੈਮਸਨ ਸਿੱਧੂ,ਸਿਸਟਰ ਕਮਲੇਸ, ਨੀਲਮ, ਪਰਮਜੀਤ, ਅਮਰਜੀਤ ਸਿੱਧੂ, ਗਨੇਸ਼ ਗੁਪਤਾ,ਅਜੇ ਸਿਧੂੱ ਅਤੇ ਹੋਰ ਹਾਜ਼ਰ ਸਨ।