ਕੈਬਨਿਟ ਮੰਤਰੀ ਮੁੰਡੀਆਂ ਨੇ ਪੰਚਾਇਤ ਸੈਕਟਰੀਆਂ ਨਾਲ ਕੀਤੀ ਮੀਟਿੰਗ
ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਪੰਚਾਇਤ ਸੈਕਟਰੀਆਂ ਨਾਲ ਪਿੰਡਾਂ ਦੇ ਕੰਮਾਂ ਪ੍ਰਤੀ ਕੀਤੀ ਮੀਟਿੰਗ
Publish Date: Thu, 07 May 2026 07:27 PM (IST)
Updated Date: Fri, 08 May 2026 04:17 AM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ਦੇ ਪੰਚਾਇਤ ਸੈਕਟਰੀਆਂ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਕੰਮਾਂ ਪ੍ਰਤੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬਲਾਕ ਸੰਮਤੀ ਚੇਅਰਮੈਨ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਬੀਡੀਪੀਓ ਰਾਜਵਿੰਦਰ ਸਿੰਘ ਹਾਜ਼ਰ ਸਨ। ਇਸ ਮੌਕੇ ਮੁੰਡੀਆਂ ਵੱਲੋਂ ਪੰਚਾਇਤ ਸੈਕਟਰੀਆਂ ਨਾਲ ਹਲਕਾ ਸਾਹਨੇਵਾਲ ਦੇ ਪਿੰਡਾਂ ਦੇ ਕੰਮਾਂ ਪ੍ਰਤੀ ਗੱਲਬਾਤ ਕੀਤੀ ਅਤੇ ਨਵੇਂ ਹੋ ਰਹੇ ਕੰਮਾਂ ਵਾਰੇ ਜਾਣਕਾਰੀ ਲਈ ਅਤੇ ਅਧੂਰੇ ਪਏ ਕੰਮ ਨੂੰ ਜਲਦੀ ਪੂਰਾ ਕਰਨ ਲਈ ਆਖਿਆ, ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਪੰਜਾਬ ਸਰਕਾਰ ਕੋਲ ਪਿੰਡਾਂ ਦੇ ਕੰਮਾਂ ਨੂੰ ਕਰਵਾਉਣ ਲਈ ਗ੍ਰਾਂਟਾਂ ਦੀਆਂ ਕਮੀਆਂ ਨਹੀਂ ਹਨ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਕੰਮ ਕਰਵਾਏ ਜਾਣ ਤਾਂ ਕਿ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕੀਤੇ ਜਾ ਸਕਣ। ਇਸ ਮੌਕੇ ਉਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਵੀ ਪਿੰਡਾਂ ਅੰਦਰ ਹੋਣ ਵਾਲੇ ਕੰਮਾਂ ਲਈ ਪੰਚਾਇਤ ਸੈਕਟਰੀਆਂ ਨੂੰ ਮਤਾ ਪਾ ਕੇ ਕੰਮ ਸ਼ੁਰੂ ਕਰਵਾਉਣ ਲਈ ਬੇਨਤੀ ਕੀਤੀ ਤਾਂ ਕਿ ਬਿਨਾਂ ਕਿਸੇ ਮਤਭੇਦ ਤੋਂ ਪਿੰਡਾਂ ਦੇ ਕੰਮ ਸ਼ੁਰੂ ਕਰਵਾ ਕੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ।ਇਸ ਮੌਕੇ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਜਸਵੰਤ ਸਿੰਘ,ਲਾਲੀ ਹਰਾ, ਮਨਜਿੰਦਰ ਸਿੰਘ ਭੋਲਾ, ਇਕਬਾਲ ਸਿੰਘ ਜੰਡਿਆਲੀ (ਪੀਏ ਕੈਬਨਿਟ ਮੰਤਰੀ ਮੁੰਡੀਆਂ), ਕੁਲਵਿੰਦਰ ਸ਼ਾਰਦੇ, ਗੁਰਪ੍ਰੀਤ ਸਿੰਘ ਪ੍ਰਿੰਸ,ਸਨੀ ਕਟਾਣੀ,ਪਰਮਿੰਦਰ ਸਿੰਘ ਪਿੰਦੀ,ਰਾਜ ਕੁਮਾਰ ਵਰਮਾ, ਸਰਪੰਚ ਜਸਪ੍ਰੀਤ ਸਿੰਘ ਪੰਧੇਰ, ਬਲਦੇਵ ਸਿੰਘ ਦੇਬੀ ਮਾਨਗੜ੍ਹ ਆਦਿ ਹਾਜ਼ਰ ਸਨ।