ਹੋਟਲ ਦੇ ਕਮਰੇ ’ਚੋਂ ਕਾਰੋਬਾਰੀ ਦੇ ਸਵਾ ਲੱਖ ਰੁਪਏ ਚੋਰੀ
ਹੋਟਲ ਦੇ ਕਮਰੇ ’ਚੋਂ ਕਾਰੋਬਾਰੀ ਦੇ ਸਵਾ ਲੱਖ ਰੁਪਏ ਚੋਰੀ
Publish Date: Sat, 18 Apr 2026 06:17 PM (IST)
Updated Date: Sat, 18 Apr 2026 06:21 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਜਬਲਪੁਰ ਤੋਂ ਕੰਮ ਕਾਜ ਦੇ ਸਿਲਸਿਲੇ ਵਿਚ ਲੁਧਿਆਣਾ ਆਏ ਕਾਰੋਬਾਰੀ ਦੇ ਸਵਾ ਲੱਖ ਰੁਪਏ ਚੋਰੀ ਹੋ ਗਏ। ਇਹ ਰਕਮ ਕਿਤੋਂ ਹੋਰ ਨਹੀਂ ਬਲਕਿ ਹੋਟਲ ਦੇ ਕਮਰੇ ’ਚੋਂ ਚੋਰੀ ਹੋਈ ਸੀ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਜਬਲਪੁਰ ਦੇ ਰਹਿਣ ਵਾਲੇ ਸਈਅਦ ਫੈਜ਼ਾਨ ਰਹਿਮਾਨੀ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਈਅਦ ਫੈਜ਼ਾਨ ਰਹਿਮਾਨੀ ਨੇ ਦੱਸਿਆ ਕਿ ਬੀਤੇ ਦਿਨੀ ਉਹ ਕੰਮ ਕਾਜ ਦੇ ਸਿਲਸਿਲੇ ਵਿਚ ਲੁਧਿਆਣਾ ਆਇਆ ਸੀ। ਉਹ ਸ਼ਹਿਰ ਵਿਚ ਪੈਂਦੇ ਹੋਟਲ ਟਾਊਨ ਹਾਊਸ ਵਿਚ ਰੁਕ ਗਿਆ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੇਰ ਰਾਤ ਹੋਟਲ ਦੇ ਕਮਰਾ ਨੰਬਰ 19 ਵਿਚ ਸੁੱਤਾ ਪਿਆ ਸੀ, ਇਸੇ ਦੌਰਾਨ ਉਸਦੇ ਬੈਗ ’ਚੋਂ ਨਕਦੀ ਚੋਰੀ ਹੋ ਗਈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਸਵੇਰੇ ਜਦ ਉਸ ਦੀ ਅੱਖ ਖੁੱਲੀ, ਤਾਂ ਉਸਦਾ ਬੈਗ ਖੁੱਲ੍ਹਾ ਪਿਆ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਬੈਗ ’ਚੋਂ 1 ਲੱਖ 25 ਹਜ਼ਾਰ ਰੁਪਏ ਦੀ ਰਕਮ ਚੋਰੀ ਹੋ ਚੁੱਕੀ ਸੀ। ਥਾਣਾ ਡਿਵੀਜ਼ਰ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਈਅਦ ਫੈਜ਼ਾਨ ਰਹਿਮਾਨੀ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਹੋਟਲ ਦੇ ਸਟਾਫ ਮੈਂਬਰਾਂ ਵੱਲੋਂ ਦਿੱਤਾ ਗਿਆ ਹੈ। ਉਧਰੋਂ ਇਸ ਮਾਮਲੇ ਵਿਚ ਤਫਤੀਸ਼ੀਆ ਅਫਸਰ ਕਰਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਸਈਅਦ ਫੈਜ਼ਾਨ ਰਹਿਮਾਨੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।