ਟੁੱਟੀਆਂ ਤੇ ਪੁੱਟੀਆਂ ਸੜਕਾਂ ਹਾਦਸਿਆਂ ਨੂੰ ਦੇ ਰਹੀਆਂ ਸੱਦਾ : ਧੀਮਾਨ
ਟੁੱਟੀਆਂ ਤੇ ਪੱਟੀਆਂ ਸੜਕਾਂ ਹਾਦਸਿਆਂ ਨੂੰ ਦੇ ਰਹੀਆਂ ਨੇ ਸੱਦਾ- ਪ੍ਰਧਾਨ ਰਜਨੀਸ਼ ਧੀਮਾਨ
Publish Date: Thu, 21 May 2026 10:11 PM (IST)
Updated Date: Fri, 22 May 2026 04:17 AM (IST)

ਡੇਢ ਮਹੀਨੇ ਤੋਂ ਸੀਵਰ ਜਾਮ ਹੋਣ ਕਾਰਨ ਇਲਾਕੇ ਵਿੱਚ ਬਣਿਆ ਬਿਮਾਰੀਆਂ ਫੈਲਣ ਦਾ ਡਰ --- ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦੱਖਣੀ ਹਲਕੇ ਦੇ ਸੂਆ ਰੋਡ ਦਾ ਅਚਾਨਕ ਦੌਰਾ ਕਰਕੇ ਉੱਥੋਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਵਿੱਚ ਟੁੱਟੀਆਂ ਸੜਕਾਂ, ਡੇਢ ਮਹੀਨੇ ਤੋਂ ਜਾਮ ਪਏ ਸੀਵਰੇਜ਼ ਦੀ ਮਾੜੀ ਹਾਲਤ, ਇਲਾਕੇ ਵਿੱਚ ਬਿਮਾਰੀਆਂ ਫੈਲਣ ਦੇ ਡਰ, ਸੀਵਰੇਜ਼ ਦੇ ਮੇਨਹੋਲਾਂ ਦੇ ਗਾਇਬ ਢੱਕਣਾਂ ਅਤੇ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਸਥਾਨਕ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲੀ, ਉਪ ਪ੍ਰਧਾਨ ਡਾ ਨਿਰਮਲ ਨਇਅਰ, ਕੌਂਸਲਰ ਪਤੀ ਕੁਲਵੰਤ ਸਿੰਘ ਕਾਂਤੀ ਅਤੇ ਰਾਜਨ ਪਾਂਧੇ ਵੀ ਮੌਜੂਦ ਰਹੇ। ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਇਲਾਕੇ ਦੇ ਲੋਕ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਕਾਫ਼ੀ ਪਰੇਸ਼ਾਨ ਹਨ, ਪਰ ਸੰਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਥਾਂ-ਥਾਂ ਟੁੱਟੀਆਂ ਜਾਂ ਪੱਟੀਆਂ ਸੜਕਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ, ਸੀਵਰੇਜ਼ ਜਾਮ ਹੋਣ ਕਾਰਨ ਗੰਦਗੀ ਫੈਲੀ ਹੋਈ ਹੈ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਮੁੱਦੇ ਉਠਾਉਂਦੀ ਰਹੀ ਹੈ ਅਤੇ ਅੱਗੇ ਵੀ ਲੋਕਾਂ ਦੇ ਹੱਕਾਂ ਲਈ ਡੱਟ ਕੇ ਸੰਘਰਸ਼ ਕਰਦੀ ਰਹੇਗੀ। ਧੀਮਾਨ ਨੇ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਲਾਕੇ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਕੌਂਸਲਰ ਪਤੀ ਕੁਲਵੰਤ ਸਿੰਘ ਕਾਂਤੀ, ਮੰਡਲ ਪ੍ਰਧਾਨ ਸੁਰੇਸ਼ ਅਗਰਵਾਲ, ਚੰਦਰ ਸੈਨ ਭੋਲਾ, ਲਖਵਿੰਦਰ ਸ਼ਰਮਾ, ਸੰਦੀਪ ਮਿੱਤਲ, ਗੁਰਦੀਪ ਸਿੰਘ, ਹਰਜਿੰਦਰ ਸਿੰਘ ਖੰਭ, ਚਾਹਲ ਸਿੰਘ, ਅਰੁਣ ਕਸ਼ਯਪ, ਸਤਿਆ ਸਿੰਘ, ਮੰਡਲ ਉਪ ਪ੍ਰਧਾਨ ਪੰਕਜ ਭੂਟਾਨੀ, ਭੋਲਾਨਾਥ ਸੋਨੀ, ਰਾਜ ਕੁਮਾਰ ਗੁਪਤਾ, ਬੈਜਨਾਥ ਗੁਪਤਾ, ਦਰਸ਼ਨ ਸਿੰਘ, ਰਾਜੀਵ ਸ਼ਰਮਾ, ਗੁਰਦੀਪ ਸਿੰਘ ਰਾਣਾ ਡੰਗ, ਸਾਹਿਲ ਸ਼ਰਮਾ, ਆਦਿਤਿਆ ਕੁਮਾਰ, ਸੁਰਿੰਦਰ ਗਰਗ, ਮਧੁਰ ਗਰਗ, ਓਬੀਸੀ ਮੋਰਚਾ ਤੋਂ ਅਖਿਲੇਸ਼ ਸ਼ਰਮਾ, ਵਿਵੇਕ ਕੁਮਾਰ ਗੋਲੂ ਅਤੇ ਸਥਾਨਕ ਨਿਵਾਸੀ ਵੀ ਹਾਜ਼ਰ ਸਨ।