ਬਾਸਕਿਟਬਾਲ ਮੁਕਾਬਲੇ ’ਚ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ
ਸੇਂਟ ਮਦਰ ਟੈਰੇਸਾ ਸਕੂਲ ’ਚ ਬਾਸਕਟਬਾਲ ਇੰਟਰ-ਹਾਊਸ ਮੁਕਾਬਲਾ ’ਚ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Sat, 25 Apr 2026 07:56 PM (IST)
Updated Date: Sun, 26 Apr 2026 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਖੰਨਾ ਸ਼ਹਿਰ ਦੇ ਪ੍ਰਸਿੱਧ ਸੇਂਟ ਮਦਰ ਟੈਰੇਸਾ ਸੀਨੀਅਰ ਸੈਕੰਡਰੀ ਸਕੂਲ ’ਚ ਵਿਦਿਆਰਥਣਾਂ ਲਈ ਇੰਟਰ-ਹਾਊਸ ਬਾਸਕਟਬਾਲ ਮੁਕਾਬਲੇ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਹਾਊਸਾਂ ਦੀਆਂ ਟੀਮਾਂ ਨੇ ਭਰਪੂਰ ਉਤਸ਼ਾਹ ਤੇ ਖੇਡ ਭਾਵਨਾ ਨਾਲ ਹਿੱਸਾ ਲਿਆ। ਮੁਕਾਬਲਾ ਖਾਸ ਤੌਰ ‘ਤੇ ਕੋਰਟ ਕਵੀਨਜ਼ ਬਲੂ ਹਾਊਸ ਤੇ ਲੀਥਲ ਗਰਲਜ਼ ਯੈਲੋ ਹਾਊਸ ਦੀਆਂ ਟੀਮਾਂ ਵਿਚਕਾਰ ਕਾਫ਼ੀ ਰੋਮਾਂਚਕ ਰਿਹਾ। ਦੋਵੇਂ ਟੀਮਾਂ ਨੇ ਉੱਤਮ ਖੇਡ ਦਿਖਾਈ ਪਰ ਅੰਤ ’ਚ ਕੋਰਟ ਕਵੀਨਜ਼ ਬਲੂ ਹਾਊਸ ਦੀ ਟੀਮ ਜੇਤੂ ਰਹੀ ਤੇ ਲੀਥਲ ਗਰਲਜ਼ ਯੈਲੋ ਹਾਊਸ ਦੀ ਟੀਮ ਉਪ ਜੇਤੂ ਬਣੀ। ਮੁੱਖ ਮਹਿਮਾਨ ਡਾ. ਪੂਜਾ ਸ਼ਾਹੀ ਸਹਿਗਲ ਤੇ ਡਾ. ਅਭਿਨਵ ਸਹਿਗਲ ਨੇ ਮੈਚ ਦਾ ਟਾਸ ਕੀਤਾ, ਜਿਸ ਤੋਂ ਬਾਅਦ ਦੋਵੇਂ ਟੀਮਾਂ ਨੇ ਜੋਸ਼ ਅਤੇ ਜਜ਼ਬੇ ਨਾਲ ਖੇਡ ਦੀ ਸ਼ੁਰੂਆਤ ਕੀਤੀ। ਪੂਰੇ ਮੁਕਾਬਲੇ ਦੌਰਾਨ ਵਿਦਿਆਰਥਣਾਂ ਵਿੱਚ ਬੇਹਦ ਉਤਸ਼ਾਹ ਵੇਖਣ ਨੂੰ ਮਿਲਿਆ। ਸਾਰੀਆਂ ਖਿਡਾਰਣਾਂ ਨੇ ਖੇਡ ਭਾਵਨਾ ਦਾ ਪਰਚਾ ਦਿੰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਚੇਅਰਮੈਨ ਸ਼੍ਰੀ ਸੁਰਿੰਦਰ ਸ਼ਾਹੀ ਜੀ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਖੇਡ ਵਿਦਿਆਰਥੀਆਂ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ, ਜੋ ਉਨ੍ਹਾਂ ਨੂੰ ਅਨੁਸ਼ਾਸਨ, ਅਗਵਾਈ ਤੇ ਆਤਮ ਵਿਸ਼ਵਾਸ ਦੀ ਸਿੱਖ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਕਾਬਲੀਆਂ ਨਾਲ ਵਿਦਿਆਰਥੀਆਂ ’ਚ ਟੀਮਵਰਕ, ਮੁਕਾਬਲਾਤੀ ਭਾਵਨਾ ਅਤੇ ਸਕਾਰਾਤਮਕ ਸੋਚ ਦਾ ਵਿਕਾਸ ਹੁੰਦਾ ਹੈ। ਨਾਲ ਹੀ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਗਾਂਹ ਵੀ ਖੇਡਾਂ ਨਾਲ ਜੁੜੇ ਰਹਿਣ ਤੇ ਆਪਣਾ ਹੁਨਰ ਨਿਖਾਰਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਅੰਜੂ ਭਾਟੀਆ ਨੇ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਖੇਡਾਂ ’ਚ ਹਿੱਸਾ ਲੈਣ ਨਾਲ ਨਾ ਸਿਰਫ਼ ਸਰੀਰਕ ਵਿਕਾਸ ਹੁੰਦਾ ਹੈ, ਬਲਕਿ ਮਾਨਸਿਕ ਮਜ਼ਬੂਤੀ ਵੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਮੁੱਖ ਮਹਿਮਾਨ ਡਾ. ਪੂਜਾ ਸ਼ਾਹੀ ਸਹਿਗਲ ਤੇ ਡਾ. ਅਭਿਨਵ ਸਹਿਗਲ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਡ ਜੀਵਨ ’ਚ ਅਨੁਸ਼ਾਸਨ, ਧੀਰਜ ਤੇ ਆਤਮ-ਵਿਸ਼ਵਾਸ ਵਿਕਸਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਨਿਰੰਤਰ ਅਭਿਆਸ ਕਰਨ, ਸਾਕਾਰਾਤਮਕ ਸੋਚ ਰੱਖਣ ਤੇ ਹਾਰ-ਜਿੱਤ ਤੋਂ ਉੱਪਰ ਉਠ ਕੇ ਸਿੱਖਣ ਦੀ ਪ੍ਰੇਰਣਾ ਦਿੱਤੀ। ਅੰਤ ’ਚ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਖੇਡਾਂ ਵਿੱਚ ਚੜ੍ਹਦੀ ਕਲਾ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।