‘ਚੜ੍ਹਦੇ ਸੂਰਜ ਦੀਆਂ ਸਤਰੰਗੀ ਕਿਰਨਾਂ’ ਕਿਤਾਬ ਰਿਲੀਜ਼
‘ਚੜ੍ਹਦੇ ਸੂਰਜ ਦੀਆਂ ਸਤਰੰਗੀ ਕਿਰਨਾਂ’ ਕਿਤਾਬ ਰਿਲੀਜ਼
Publish Date: Tue, 19 May 2026 08:40 PM (IST)
Updated Date: Wed, 20 May 2026 04:11 AM (IST)
ਵਿਜੈ ਵਰਮਾ, ਪੰਜਾਬੀ ਜਾਗਰਣ ਲੁਧਿਆਣਾ
ਬਾਬਾ ਰੁਲਦਾ ਸਿੰਘ ਦੀ ਚੜ੍ਹਦੇ ਸੂਰਜ ਦੀਆਂ ਸਤਰੰਗੀ ਕਿਰਨਾਂ ਕਿਤਾਬ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਜਰਖੜ ਖੇਡ ਸਟੇਡੀਅਮ ਵਿਖੇ ਰਿਲੀਜ਼ ਕੀਤੀ ਗਈ। ਇਸ ਮੌਕੇ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਬਾਬਾ ਰੁਲਦਾ ਸਿੰਘ ਇਲਾਕੇ ਦੀ ਹਰਮਨ ਪਿਆਰੀ ਅਤੇ ਇੱਕ ਉਸਾਰੂ ਸੋਚ ਤੇ ਸਾਰਥਿਕ ਸੇਧ ਦੇਣ ਵਾਲੀ ਸ਼ਖਸੀਅਤ ਹਨ। ਉਹ ਇਕ ਦਹਾਕੇ ਤੋਂ ਵੱਧ ਸਮਾਂ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨਾਲ ਵੀ ਜੁੜੇ ਰਹੇ ਹਨ। ਅਕੈਡਮੀ ਦੇ ਬੱਚਿਆਂ ਲਈ ਉਨ੍ਹਾਂ ਦੀ ਭੂਮਿਕਾ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹੀ ਹੈ।
ਉਨ੍ਹਾਂ ਦੀ 80 ਸਾਲ ਦੀ ਉਮਰ ਵਿੱਚ ਲਿਖੀ ਕਿਤਾਬ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਹੈ। ਇਹ ਕਿਤਾਬ ਏਹ ਸਿੱਧ ਕਰ ਰਹੀ ਹੈ ਕਿ ਬੁਢਾਪਾ ਸਿਰਫ ਮੰਨਣ ਵਾਲਿਆਂ ਕੋਲ ਆਉਂਦਾ ਹੈ, ਸੰਘਰਸ਼ੀ ਜਿੰਦਗੀ ਜਿਉਣ ਵਾਲੇ ਤਾਂ ਹਮੇਸ਼ਾ ਜਵਾਨ ਹੀ ਰਹਿੰਦੇ ਹਨ। ਉਨਾਂ ਦਾ ਕਿਤਾਬ ਲਿਖਣ ਦਾ ਮਕਸਦ ਵੀ ਇਹੀ ਹੈ, ਉਹਨਾਂ ਨੇ ਇਸ ਕਿਤਾਬ ਵਿੱਚ ਆਪਣੀ ਜ਼ਿੰਦਗੀ ਦੇ ਅੱਠ ਦਹਾਕਿਆ ਦੇ ਖੱਟੇ ਮਿੱਠੇ ਤਜਰਬਿਆਂ ਦਾ ਵਰਨਣ ਕੀਤਾ ਹੈ। ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ ਕਿ ਇਸ ਕਿਤਾਬ ਤੋਂ ਨੌਜਵਾਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਇਸ ਮੌਕੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਹਰ ਇੱਕ ਨੂੰ ਇਹ ਕਿਤਾਬ ਜ਼ਰੂਰ ਪੜਨੀ ਚਾਹੀਦੀ ਹੈ।
ਇਸ ਮੌਕੇ ਬਾਬਾ ਗੁਰਸੇਵਕ ਸਿੰਘ ਘਵੱਦੀ, ਅਮਰੀਕ ਸਿੰਘ ਮਿਨਹਾਸ, ਸੁਖਵਿੰਦਰ ਸਿੰਘ, ਬਲਰਾਜ ਸਿੰਘ ਗਿੱਲ, ਹਰਦੀਪ ਸਿੰਘ ਬੀਰਮਪੁਰ, ਕੁਲਦੀਪ ਸਿੰਘ ਘਵੱਦੀ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਬੂਟਾ ਸਿੰਘ ਸਿੱਧੂ ਦੋਰਾਹਾ, ਅਜੀਤ ਸਿੰਘ ਲਾਦੀਆਂ, ਕੁਲਵਿੰਦਰ ਸਿੰਘ, ਟੋਨੀ ਘਵੱਦੀ, ਸੁਖਦੇਵ ਸਿੰਘ ਡੇਹਲੋਂ, ਇਕਵਾਲ ਸਿੰਘ ਕਾਲਖ, ਤਜਿੰਦਰ ਸਿੰਘ ਜਰਖੜ ਅਤੇ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ।