ਗੁਰਪੁਰਬ 'ਤੇ ਖੁੱਲਿ੍ਹਆ ਧੰਨ ਗੁਰੂ ਨਾਨਕ ਮੋਦੀਖਾਨਾ
ਜਗਰਾਓਂ ਦੇ ਤਹਿਸੀਲ ਰੋਡ ਵਿਖੇ ਮਨੁੱਖਤਾ ਸੇਵਾ ਮਿਸ਼ਨ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਧੰਨ ਗੁਰੂ ਨਾਨਕ ਮੋਦੀਖਾਨਾ ਖੋਲਿ੍ਹਆ ਗਿਆ। ਇਸ ਮੋਦੀਖਾਨਾ ਵਿਚ ਲੈਬੋਰਟਰੀ ਤੇ ਮੈਡੀਕਲ ਸਟੋਰ ਦਾ ਆਗਾਜ਼ ਹੋਇਆ ਜਿਥੇ ਬਾਜ਼ਾਰ ਨਾਲੋਂ ਨਾ ਮਾਤਰ ਰੇਟਾਂ 'ਤੇ ਟੈਸਟ ਹੋਣਗੇ ਅਤੇ 50 ਫੀਸਦੀ ਤਕ ਛੋਟ 'ਤੇ ਦਵਾਈਆਂ ਉਪਲੱਬਧ ਹੋਣਗੀਆਂ। ਸੋਮਵਾਰ ਨੂੰ ਮੋਦੀਖਾਨਾ ਦਾ ਉਦਘਾਟਨ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕੀਤਾ। ਇਸ ਮੋਦੀਖਾਨਾ ਦੇ ਮੁੱਖ ਪ੍ਰਬੰਧਕ ਡਾ. ਮਨਦੀਪ ਸਰਾਂ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਦੇ ਮਨੋਰਥ ਨਾਲ ਇਹ ਮੋਦੀਖਾਨਾ ਖੋਲਿ੍ਹਆ ਗਿਆ ਹੈ, ਜਿਥੇ ਆਮ ਜਨਤਾ ਨੂੰ ਸਸਤੇ ਰੇਟਾਂ 'ਤੇ ਦਵਾਈਆਂ ਅਤੇ ਲੈਬ ਟੈਸਟ ਦੀ ਸਹੂਲਤ ਮਿਲੇਗੀ, ਉਥੇ ਸੰਸਥਾ ਅਤਿ ਗਰੀਬ ਮਰੀਜ਼ਾਂ ਦੀ ਸਹਾਇਤਾ ਵੀ ਕਰੇਗੀ।
Publish Date: Mon, 27 Nov 2023 06:23 PM (IST)
Updated Date: Mon, 27 Nov 2023 06:23 PM (IST)
-ਨਾ-ਮਾਤਰ ਰੇਟਾਂ 'ਤੇ ਮਿਲੇਗੀ ਦਵਾਈ ਤੇ ਹੋਣਗੇ ਟੈਸਟ
-ਮਨੁੱਖਤਾ ਸੇਵਾ ਮਿਸ਼ਨ ਦਾ ਉਪਰਾਲਾ
-------------------
ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੇ ਤਹਿਸੀਲ ਰੋਡ ਵਿਖੇ ਮਨੁੱਖਤਾ ਸੇਵਾ ਮਿਸ਼ਨ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਧੰਨ ਗੁਰੂ ਨਾਨਕ ਮੋਦੀਖਾਨਾ ਖੋਲਿ੍ਹਆ ਗਿਆ। ਇਸ ਮੋਦੀਖਾਨਾ ਵਿਚ ਲੈਬੋਰਟਰੀ ਤੇ ਮੈਡੀਕਲ ਸਟੋਰ ਦਾ ਆਗਾਜ਼ ਹੋਇਆ ਜਿਥੇ ਬਾਜ਼ਾਰ ਨਾਲੋਂ ਨਾ ਮਾਤਰ ਰੇਟਾਂ 'ਤੇ ਟੈਸਟ ਹੋਣਗੇ ਅਤੇ 50 ਫੀਸਦੀ ਤਕ ਛੋਟ 'ਤੇ ਦਵਾਈਆਂ ਉਪਲੱਬਧ ਹੋਣਗੀਆਂ। ਸੋਮਵਾਰ ਨੂੰ ਮੋਦੀਖਾਨਾ ਦਾ ਉਦਘਾਟਨ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕੀਤਾ। ਇਸ ਮੋਦੀਖਾਨਾ ਦੇ ਮੁੱਖ ਪ੍ਰਬੰਧਕ ਡਾ. ਮਨਦੀਪ ਸਰਾਂ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਦੇ ਮਨੋਰਥ ਨਾਲ ਇਹ ਮੋਦੀਖਾਨਾ ਖੋਲਿ੍ਹਆ ਗਿਆ ਹੈ, ਜਿਥੇ ਆਮ ਜਨਤਾ ਨੂੰ ਸਸਤੇ ਰੇਟਾਂ 'ਤੇ ਦਵਾਈਆਂ ਅਤੇ ਲੈਬ ਟੈਸਟ ਦੀ ਸਹੂਲਤ ਮਿਲੇਗੀ, ਉਥੇ ਸੰਸਥਾ ਅਤਿ ਗਰੀਬ ਮਰੀਜ਼ਾਂ ਦੀ ਸਹਾਇਤਾ ਵੀ ਕਰੇਗੀ।
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਰਕਾਰ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਤਮਾਮ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਮੁਹੱਲਾ ਕਲੀਨਿਕਾਂ ਰਾਹੀਂ ਜਨਤਾ ਦੀ ਸੇਵਾ ਕਰ ਰਹੀ ਹੈ। ਅਜਿਹੇ ਵਿਚ ਅੱਜ ਜਗਰਾਓਂ ਵਿਚ ਖੁੱਲਿ੍ਹਆ ਇਹ ਮੋਦੀਖਾਨਾ ਗਰੀਬ ਮਰੀਜ਼ਾਂ ਲਈ ਹੋਰ ਸਹਾਈ ਹੋਵੇਗਾ। ਇਸ ਮੌਕੇ ਡੀਐੱਸਪੀ ਸਤਵਿੰਦਰ ਸਿੰਘ ਵਿਰਕ, ਪੋ੍. ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਸਾਬਕਾ ਪ੍ਰਧਾਨ ਰਵਿੰਦਰ ਫੀਨਾ ਸਭਰਵਾਲ, ਕੌਂਸਲਰ ਕੰਵਰਪਾਲ ਸਿੰਘ, ਗੋਪੀ ਸ਼ਰਮਾ, ਸਾਜਨ ਮਲਹੋਤਰਾ ਆਦਿ ਹਾਜ਼ਰ ਸਨ।