ਬੀਕੇਯੂ ਕਾਦੀਆਂ ਵੱਲੋਂ ਜ਼ਿਲ੍ਹਾ ਮੈਨੇਜਰ ਦਫ਼ਤਰ ਅੱਗੇ ਰੋਸ ਧਰਨਾ
ਬੀਕੇਯੂ ਕਾਦੀਆਂ ਵੱਲੋਂ ਜਿਲਾ ਮੈਨੇਜਰ ਦਫਤਰ ਅੱਗੇ ਰੋਸ਼ ਧਰਨਾ
Publish Date: Mon, 11 May 2026 07:11 PM (IST)
Updated Date: Tue, 12 May 2026 04:10 AM (IST)

ਜਿਲ੍ਹਾ ਮੈਨੇਜਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ ਜਰਗ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕੌਮੀ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਸੱਦੇ ਅਤੇ ਜਿਲਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬੀਕੇਯੂ ਕਾਦੀਆਂ ਬਲਾਕ ਦੋਰਾਹਾ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਨੀਪਾਲ ਸਿਮਰੂ ਰੌਣੀ ਦੀ ਅਗਵਾਈ ਹੇਠ ਬਲਾਕ ਦੋਰਾਹਾ ਨਾਲ ਸਬੰਧਿਤ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਜਿਲਾ ਮੈਨੇਜਰ ਦੀ ਲੁਧਿਆਣਾ ਸੈਂਟਰਲ ਕੋਆਪ੍ਰੇਟਿਵ ਬੈੰਕ ਲਿਮਿਟਡ ਦੇ ਲੁਧਿਆਣਾ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਉਪਰੰਤ ਬਲਾਕ ਪ੍ਰਧਾਨ ਸਿਮਰਜੀਤ ਸਿੰਘ ਬੈਨੀਪਾਲ ਸਿਮਰੂ ਰੌਣੀ ਨੇ ਦੱਸਿਆ ਕਿ ਇਸ ਦੌਰਾਨ ਜਿਲਾ ਮੈਨੇਜਰ ਰਾਹੀਂ ਮੁਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਸੋਪਿਆ ਗਿਆ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਚ ਪਿਛਲੇ ਮਹੀਨੇ ਕੋਆਪ੍ਰੇਟਿਵ ਸੁਸਾਇਟੀ ਨਾਲ ਜੁੜੇ ਕਿਸਾਨਾਂ ਲਈ ਪ੍ਰਤੀ ਏਕੜ ਹੱਦ ਕਰਜ਼ੇ ਦੀ ਰਾਸ਼ੀ ਚ ਵਾਧਾ ਕਰਕੇ ਕੁਝ ਸਮੇ ਬਾਅਦ ਹੀ ਵਾਪਸ ਲੈਣਾ ਮੰਦਭਾਗਾ ਵਰਤਾਰਾ ਹੈ ਇਸ ਲਈ ਯੂਨੀਅਨ ਵਲੋਂ ਉਸ ਹੱਦ ਕਰਜ਼ੇ ਦੇ ਵਾਧੇ ਨੂੰ ਦੁਬਾਰਾ ਲਾਗੂ ਕਰਨ ਬਾਰੇ , ਖਾਦ ਲੈਣ ਸਮੇ ਸੁਸਾਇਟੀਆਂ ਵਲੋਂ ਜ਼ਬਰਦਸਤੀ ਕਿਸਾਨਾਂ ਨੂੰ ਦਿੱਤੇ ਜਾਂਦੇ ਬੇਲੋੜੇ ਸਮਾਨ ਨੂੰ ਬੰਦ ਕਰਨ ਬਾਰੇ ਤੇ ਪ੍ਰਾਈਮਰੀ ਖੇਤੀਬਾੜੀ ਵਿਕਾਸ਼ ਬੈੰਕਾਂ ਨਾਲ ਜੁੜੇ ਅਤੇ ਪਿਛਲੇ ਲੰਮੇ ਸਮੇ ਤੋਂ ਡਿਫਾਲਟਰ ਚੱਲ ਰਹੇ ਕਿਸਾਨਾਂ ਲਈ ਕਮਰਸੀਅਲ ਬੈੰਕ ਦੀ ਤਰਜ਼ ਤੇ ਵਨ ਟਾਈਮ ਸੈਟਲਮੈਂਟ ਦੀ ਸੁਵਿਧਾ ਦੇਕੇ ਕਿਸਾਨਾਂ ਨੂੰ ਫੋਰੀ ਰਾਹਤ ਦੇਣ ਆਦਿ ਮੁੱਦਿਆਂ ਬਾਰੇ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜਿਲੇ ਭਰ ’ਚੋਂ ਸੈਂਕੜੇ ਕੋਆਪ੍ਰੇਟਿਵ ਸੁਸਾਇਟੀ ਨਾਲ ਸਬੰਧਿਤ ਮੁਲਾਜਮ ਵੀ ਪੁਜੇ ਹੋਏ ਸਨ, ਜਿਨ੍ਹਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਉਹਨਾਂ ਅਖੀਰ ਤੇ ਦੱਸਿਆ ਕਿ ਅਗਰ ਸਰਕਾਰ ਨੇ ਯੂਨੀਅਨ ਦੀਆਂ ਉਪਰੋਕਤ ਮੰਗਾਂ ਵੱਲ ਗੌਰ ਨਾ ਕੀਤਾ ਤਾ ਯੂਨੀਅਨ ਵੱਲੋਂ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਬਲਾਕ ਦੇ ਮੀਤ ਪ੍ਰਧਾਨ ਜਸਕਰਨਜੀਤ ਸਿੰਘ ਰੌਣੀ, ਦਵਿੰਦਰ ਸਿੰਘ ਰੌਣੀ, ਦੀਪਾ ਰੌਣੀ, ਧਰਮਿੰਦਰ ਹੋਲ, ਬਿੱਲੂ ਰੌਣੀ, ਪਰਮਜੀਤ ਸਿੰਘ ਪੰਮਾ ਰੌਣੀ, ਅਮ੍ਰਿਤਪਾਲ ਸਿੰਘ, ਰੁਪਿੰਦਰ ਸਿੰਘ, ਨਿੱਕਾ ਰੌਣੀ ਸਮੇਤ ਵੱਡੀ ਗਿਣਤੀ ’ਚ ਕਿਸਾਨ ਵੀਰ ਹਾਜ਼ਰ ਸਨ।