ਭਾਜਪਾ ਦੀ ਬੈਠਕ ’ਚ ਲਿਆ ਚੋਣਾਂ ਦੀ ਤਿਆਰੀਆਂ ਦਾ ਜਾਇਜ਼ਾ
ਭਾਜਪਾ ਦੀ ਬੈਠਕ ’ਚ ਲਿਆ ਚੋਣਾਂ ਦੀ ਤਿਆਰੀਆਂ ਦਾ ਜਾਇੰਜਾ, ਭਾਜਪਾ ਦੀ ਜਿੱਤ ’ਤੇ ਵੰਡੇ ਲੱਡੂ
Publish Date: Mon, 04 May 2026 08:22 PM (IST)
Updated Date: Tue, 05 May 2026 04:15 AM (IST)

ਭਾਜਪਾ ਦੀ ਜਿੱਤ ’ਤੇ ਵੰਡੇ ਲੱਡੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ: ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਜਿਸ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਅਨਿਲ ਸਰੀਨ, ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਬਿਕਰਮਜੀਤ ਸਿੰਘ ਚੀਮਾ, ਦੋਰਾਹਾ ਨਗਰ ਕੌਂਸਲ ਦੇ ਇੰਚਾਰਜ ਸੁਭਾਸ਼ ਡਾਬਰ, ਖੰਨਾ ਨਗਰ ਕੌਂਸਲ ਦੇ ਇੰਚਾਰਜ ਸੰਜੀਵ ਪਾਂਡੇ, ਪਾਇਲ ਨਗਰ ਕੌਂਸਲ ਦੇ ਇੰਚਾਰਜ ਗੁਰਤੇਜ ਸਿੰਘ ਢਿੱਲੋ, ਸਮਰਾਲਾ ਨਗਰ ਕੌਂਸਲ ਦੇ ਇੰਚਾਰਜ ਸੌਰਵ ਕਪੂਰ ਤੇ ਦੋਰਾਹਾ ਦੇ ਇੰਚਾਰਜ ਸੁਭਾਸ਼ ਟਾਵਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏੇ। ਬੈਠਕ ’ਚ ਭਾਜਪਾ ਦੁਆਰਾ ਪੱਛਮੀ ਬੰਗਾਲ, ਅਸਾਮ, ਪਾਂਡੀਚਰੀ ਤੇ ਹੋਰ ਰਾਜਾਂ ’ਚ ਸਰਕਾਰ ਬਣ ’ਤੇ ਲੱਡੂ ਵੰਡੇ ਗਏ ਤੇ ਵਰਕਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਪ੍ਰੋ. ਚੀਮਾ ਨੇ ਕਿਹਾ ਕਿ ਪੰਜਾਬ ਰਾਜਾਂ ਦੀ ਚੋਣਾਂ ’ਚ ਭਾਜਪਾ ਨੂੰ ਵੱਡੀ ਜਿੱਤ ਮਿਲੀ ਹੈ, ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਬੰਗਾਲ ਦੇ ਲੋਕਾਂ ਨੂੰ ਮਮਤਾ ਬੈਨਰਜੀ ਦੇ ਦਮਨਕਾਰੀ ਰਾਜ ਤੋਂ ਲੰਮੇਂ ਸਮੇਂ ਬਾਅਦ ਛੁਟਕਾਰਾ ਦਿਵਾਇਆ ਹੈ। ਇਸ ਰਾਜ ਦੀ ਲੋਕਾਂ ਤੇ ਸੂਬੇ ਦਾ ਕਾਇਅਕਲਪ ਭਾਜਪਾ ਸਰਕਾਰ ਵੱਲੋਂ ਕੀਤੀ ਜਾਵੇਗੀ। ਆਗੂਆਂ ਨੇ ਆ ਰਹੀਆਂ ਨਗਰ ਕੌਂਸਲ ਚੋਣਾਂ ਲਈ ਵੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤੇ ਰਣਨੀਤੀ ਬਣਾਈ ਗਈ। ਭਾਜਪਾ ਦੇ ਸੂਬਾ ਬੁਲਾਰਾ ਇਕਬਾਲ ਸਿੰਘ ਚੰਨੀ, ਰਜੇਸ਼ ਡਾਲੀ, ਅਜੇ ਸੂਦ, ਰਣਜੀਤ ਸਿੰਘ ਹੀਰਾ, ਰਜਨੀਸ਼ ਬੇਦੀ, ਅਨਿਲ ਦੱਤ ਫੱਲ੍ਹੀ, ਰਾਮਰਿਸ ਵਿਜ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਬਲਰਾਮ ਸ਼ਰਮਾ, ਜਨਰਲ ਸਕੱਤਰ ਹਰਸਿਮਰਨਜੀਤ ਸਿੰਘ ਰਿਚੀ, ਨਿਸ਼ੂ ਸ਼ਰਮਾ ਸਮਰਾਲਾ, ਰਣਜੀਤ ਸਿੰਘ ਗਹਿਲੇਵਾਲਾ, ਅਨੁਜ ਛਾਹੜੀਆਂ, ਸੁਧੀਰ ਸੋਨੂ, ਜਤਿੰਦਰ ਦੇਵਗਨ, ਜਸਪਾਲ ਸਿੰਘ ਲੋਟੇ, ਸੁਮੇਸ਼ ਬੱਤਾ , ਰਾਜ ਕੁਮਾਰ ਮੈਨਰੋ, ਡਾਕਟਰ ਅਸ਼ੋਕ ਸ਼ਰਮਾ, ਸੁਖਵਿੰਦਰ ਲਾਲ, ਸੰਜੀਵ ਲੇਹਲ, ਅਨਿਲ ਗੁਪਤਾ, ਐਡਵੋਕੇਟ ਚਿਰਾਸ਼ੂ ਰਤਨ, ਮੰਡਲ ਪ੍ਰਧਾਨ ਵਿਨੀ ਮਲਹੋਤਰਾ, ਪੂਜਾ ਸਾਹਨੇਵਾਲੀਆ, ਵਿਸ਼ਾਲ ਮਿੱਤਲ, ਹਨੀ ਚੀਮਾ, ਸੁਲਤਾਨ ਮੁਹੰਮਦ, ਬਲਜੀਤ ਸਿੰਘ ਰਾਏ, ਦੀਪਲ ਵਰਮਾ, ਐਡਵੋਕੇਟ ਜਤਿਨ ਮਿੱਤਲ, ਮੋਹਿਤ, ਗੁਲਜਾਰ ਸਿੰਘ, ਜਸਵੀਰ ਕੌਰ, ਨਿਸ਼ਾ ਸ਼ਰਮਾ, ਮਹਿੰਦਰ ਪਾਲ ਜੱਸਲ, ਅਸ਼ੀਸ਼ ਸੂਦ, ਨਰੇਸ਼ ਆਨੰਦ, ਵਿਣੇ ਸੂਦ, ਮਨਪ੍ਰੀਤ ਸਿੰਘ ਰੋਲ, ਭਜਨ ਸਿੰਘ ਚਾਪੜਾ ਆਦਿ ਹਾਜ਼ਰ ਸਨ।