ਭਾਜਪਾ ਆਗੂਆਂ ਨੇ ਪੱਛਮੀ ਬੰਗਾਲ ’ਚ ਜਿੱਤ ਦਾ ਜਸ਼ਨ ਮਨਾਇਆ
ਭਾਜਪਾ ਆਗੂਆਂ ਨੇ ਪੱਛਮੀ ਬੰਗਾਲ ’ਚ ਜਿੱਤ ਦਾ ਜਸ਼ਨ ਮਨਾਇਆ
Publish Date: Mon, 04 May 2026 08:17 PM (IST)
Updated Date: Tue, 05 May 2026 04:15 AM (IST)
ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ਼੍ਰੀ ਮਾਛੀਵਾੜਾ ਸਾਹਿਬ : ਸਥਾਨਕ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਪਾਰਟੀ ਦਫ਼ਤਰ ਵਿਖੇ ਪੱਛਮੀ ਬੰਗਾਲ ਵਿਚ ਹੋਈ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ ਗਿਆ। ਭਾਜਪਾ ਦੇ ਜ਼ਿਲਾ ਉਪ ਪ੍ਰਧਾਨ ਸੰਜੀਵ ਲੀਹਲ ਤੇ ਮੰਡਲ ਪ੍ਰਧਾਨ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਦੀ ਅਗਵਾਈ ਹੇਠ ਇਕੱਤਰ ਹੋਏ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਹੁਣ ਹਰੇਕ ਸੂਬੇ ਵਿਚ ਵਧਦੀ ਜਾ ਰਹੀ ਹੈ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਵੀ ਜਿੱਤ ਦੇ ਝੰਡੇ ਗੱਡੇਗੀ। ਇਸ ਮੌਕੇ ਉਨ੍ਹਾਂ ਖੁਸ਼ੀ ਵਿਚ ਭੰਗੜੇ ਪਾ ਕੇ ਲੱਡੂ ਵੰਡੇ। ਇਸ ਮੌਕੇ ਡਾ. ਸੰਜੀਵ ਗਰਗ, ਨਿਤਿਨ ਲੂਥਰਾ, ਡਾ. ਪਰਵੀਨ ਗੋਇਲ, ਵਿਕਾਸ ਮਿੱਤਲ, ਨਰੇਸ਼ ਖੇੜਾ, ਪਵਨ ਸਿੰਗਲਾ, ਸਤੀਸ਼ ਕੁਮਾਰ ਆਦਿ ਵੀ ਮੌਜੂਦ ਸਨ।