- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਸ਼ਹਿਰ ’ਚ ਸਨੇਚਿੰਗ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ ਹਨ। ਭੀੜ-ਭਾੜ ਵਾਲੇ ਬਾਜ਼ਾਰਾਂ ਅਤੇ ਮੁੱਖ ਚੌਰਾਹਿਆਂ ’ਤੇ ਵੀ ਸ਼ਾਤਿਰ ਝਪਟਮਾਰ ਬੇਖੌਫ ਹੋ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਮਾਤਾ ਰਾਣੀ ਚੌਂਕ ਨੇੜੇ ਸਾਹਮਣੇ ਆਇਆ ਹੈ, ਜਿੱਥੇ ਰਾਜਸਥਾਨ ਤੋਂ ਕੱਪੜਿਆਂ ਦੀ ਖਰੀਦਦਾਰੀ ਕਰਨ ਆਏ ਇੱਕ ਵਪਾਰੀ ਤੋਂ ਦਿਨ-ਦਿਹਾੜੇ ਕੀਮਤੀ ਮੋਬਾਈਲ ਫੋਨ ਝਪਟ ਕੇ ਬਦਮਾਸ਼ ਫਰਾਰ ਹੋ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਸ਼ਹਿਰ ’ਚ ਸਨੇਚਿੰਗ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ ਹਨ। ਭੀੜ-ਭਾੜ ਵਾਲੇ ਬਾਜ਼ਾਰਾਂ ਅਤੇ ਮੁੱਖ ਚੌਰਾਹਿਆਂ ’ਤੇ ਵੀ ਸ਼ਾਤਿਰ ਝਪਟਮਾਰ ਬੇਖੌਫ ਹੋ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਮਾਤਾ ਰਾਣੀ ਚੌਂਕ ਨੇੜੇ ਸਾਹਮਣੇ ਆਇਆ ਹੈ, ਜਿੱਥੇ ਰਾਜਸਥਾਨ ਤੋਂ ਕੱਪੜਿਆਂ ਦੀ ਖਰੀਦਦਾਰੀ ਕਰਨ ਆਏ ਇੱਕ ਵਪਾਰੀ ਤੋਂ ਦਿਨ-ਦਿਹਾੜੇ ਕੀਮਤੀ ਮੋਬਾਈਲ ਫੋਨ ਝਪਟ ਕੇ ਬਦਮਾਸ਼ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਰਾਜਸਥਾਨ ਦੇ ਗੰਗਾ ਨਗਰ ਦਾ ਰਹਿਣ ਵਾਲਾ ਭੁਪਿੰਦਰ ਸਿੰਘ ਕੱਪੜਿਆਂ ਦਾ ਕਾਰੋਬਾਰ ਕਰਦਾ ਹੈ ਅਤੇ ਉਹ ਅਕਸਰ ਲੁਧਿਆਣਾ ਦੀ ਏ.ਸੀ. ਮਾਰਕੀਟ ਵਿੱਚ ਖਰੀਦਦਾਰੀ ਲਈ ਆਉਂਦਾ ਰਹਿੰਦਾ ਹੈ। ਜਾਣਕਾਰੀ ਦਿੰਦਿਆਂ ਭੁਪਿੰਦਰ ਨੇ ਦੱਸਿਆ ਬੀਤੇ ਦਿਨ ਵੀ ਉਹ ਆਪਣੇ ਕਾਰੋਬਾਰੀ ਕੰਮ ਸਬੰਧੀ ਲੁਧਿਆਣਾ ਪਹੁੰਚਿਆ ਹੋਇਆ ਸੀ। ਸ਼ਾਮ ਕਰੀਬ 4 ਵਜੇ ਜਦੋਂ ਉਹ ਮਾਤਾ ਰਾਣੀ ਚੌਂਕ ਤੋਂ ਏ.ਸੀ. ਮਾਰਕੀਟ ਵੱਲ ਮੁੜ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੇ ਉਸ ਦੇ ਹੱਥ ਵਿੱਚ ਫੜਿਆ ਮੋਬਾਈਲ ਫੋਨ ਝਪਟ ਲਿਆ।