ਭਾਵਾਧਸ ਵੱਲੋਂ 62ਵਾਂ ਸਥਾਪਨਾ ਦਿਵਸ 24 ਮਈ ਨੂੰ ਮਨਾਇਆ ਜਾਵੇਗਾ : ਵਿਜੈ ਦਾਨਵ
ਭਾਵਾਧਸ ਵੱਲੋਂ 62ਵਾਂ ਸਥਾਪਨਾ ਦਿਵਸ 24 ਮਈ ਨੂੰ ਮਨਾਇਆ ਜਾਵੇਗਾ- ਵਿਜੈ ਦਾਨਵ
Publish Date: Mon, 18 May 2026 07:02 PM (IST)
Updated Date: Tue, 19 May 2026 04:10 AM (IST)
ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ
ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ ਦੀ ਇਕ ਮੀਟਿੰਗ ਭਾਵਾਧਸ ਦੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਵਿੱਚ ਕੇਂਦਰੀ ਦਫ਼ਤਰ ਸਥਾਨਕ ਨਗਰ ਨਿਗਮ ਜ਼ੋਨ ਏ ਨੇੜੇ ਹੋਈ। ਇਸ ਮੀਟਿੰਗ ਵਿੱਚ ਭਾਵਾਧਸ ਦੇ ਸਮੂਹ ਅਹੁਦੇਦਾਰਾਂ ਵੱਲੋਂ 24 ਮਈ ਨੂੰ ਪੰਜਾਬੀ ਭਵਨ ਵਿਖੇ ਸਵੇਰੇ 11 ਵਜੇ ਮਨਾਏ ਜਾ ਰਹੇ ਭਾਵਾਧਸ ਦੇ 62ਵੇਂ ਸਥਾਪਨਾ ਦਿਵਸ ਸਬੰਧੀ ਪ੍ਰਚਾਰ ਸਮੱਗਰੀ ਨੂੰ ਰਿਲੀਜ਼ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਵਿਜੈ ਦਾਨਵ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਵਾਧਸ ਦਾ ਸਥਾਪਨਾ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਕਿਉਂਕਿ 24 ਮਈ 1964 ਨੂੰ ਭਾਵਾਧਸ ਦੇ ਧਰਮ ਗੁਰੂ ਬ੍ਰਹਲਮੀਨ ਪ੍ਰਭੂ ਰਿਸ਼ੀਨਾਥ ਰਤਨਾਕਰ ਵੱਲੋਂ ਲੁਧਿਆਣਾ ਦੀ ਧਰਤੀ ਵਿਖੇ ਹੀ ਭਾਵਾਧਸ ਦੀ ਸਥਾਪਨਾ ਕੀਤੀ ਗਈ ਸੀ ਅਤੇ ਉਦੋਂ ਤੱਕ ਲੈ ਕੇ ਹੁਣ ਤੱਕ ਭਾਵਾਧਸ ਵਾਲਮੀਕਿ ਸਮਾਜ ਦੀ ਪ੍ਰਗਤੀ ਤੇ ਤਰੱਕੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਜੀ ਕੌਮ ਦੇ ਮਹਾਨ ਸੰਤ ਸਨ ਜਿਨ੍ਹਾਂ ਨੇ ਕੌਮ ਦੀ ਸੇਵਾ ਲਈ ਸਾਰੀ ਉਮਰ ਵਿਆਹ ਤੱਕ ਵੀ ਨਹੀਂ ਕਰਵਾਇਆ ਸੀ ਤੇ ਕੌਮ ਨੂੰ ਅਜਿਹੇ ਸੰਤ ਦੀ ਕਮੀ ਹਮੇਸ਼ਾ ਹੀ ਰੜਕਦੀ ਰਹੇਗੀ। ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਵਾਲਮੀਕਿ ਕੌਮ ਦੀ ਦਸ਼ਾ ਤੇ ਦਿਸ਼ਾ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਸਮਾਗਮ ਵਿਚ ਧਰਮਅਚਾਰੀਆਂ ਵੀਰੋਤਮ ਰਿਸ਼ੀਪਾਲ ਆਦਿਵਾਸੀ ਵਲੋਂ ਭਜਨਾਂ ਦਾ ਗੁਣਗਾਨ ਕੀਤਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਉਨ੍ਹਾਂ ਸਮੂਹ ਭਾਵਾਧਸ ਆਗੂਆਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਚੌਧਰੀ ਯਸ਼ਪਾਲ, ਸੰਜੇ ਦਿਸ਼ਾਵਰ, ਟੋਨੀ ਗਹਿਲੋਤ, ਅਸ਼ਵਨੀ ਭੀਲ, ਧਰਮਵੀਰ ਮਚਲ, ਸੰਜੀਵ ਬੇਗੜਾ, ਜਤਿੰਦਰ ਘਾਵਰੀ, ਬਨਾਰਸੀ ਰਾਮ, ਸੰਜੀਵ ਬਿੱਟੂ, ਸੁਰੇਸ਼ ਸ਼ੈਲੀ, ਕਨੌਜ ਦਾਨਵ, ਸਨੀ ਬਾਲੂ, ਰਾਜ ਕੁਮਾਰ, ਬਿਕਰਮ ਅਤੇ ਹੋਰ ਹਾਜ਼ਰ ਸਨ।