ਭਾਵਾਧਸ ਵੱਲੋਂ ਭਾਵਾਧਸ ਦਾ ਸਥਾਪਨਾ ਦਿਵਸ ਦੀਆਂ ਤਿਆਰੀਆਂ ਤੇਜ਼
ਭਾਵਾਆਧਸ ਵੱਲੋਂ ਭਾਵਾਧਸ ਦਾ ਸਥਾਪਨਾ ਦਿਵਸ ਦੀਆਂ ਤਿਆਰੀਆਂ ਤੇਜ
Publish Date: Tue, 12 May 2026 08:00 PM (IST)
Updated Date: Wed, 13 May 2026 04:12 AM (IST)

ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ ਭਾਰਤੀਯ ਵਾਲਮੀਕਿ ਆਦਿ ਧਰਮ ਸਮਾਜ ( ਭਾਰਤ) ਵੱਲੋਂ 24 ਮਈ ਨੂੰ ਸਥਾਨਕ ਪੀਏਯੂ ਦੇ ਕਮਿਊਨਿਟੀ ਸੈਂਟਰ ਵਿਖੇ ਭਾਰਤੀ ਵਾਲਮੀਕਿ ਧਰਮ ਸਮਾਜ ਦਾ ਸਥਾਪਨਾ ਦਿਵਸ ਸ਼ਾਮ 7:04 ਵਜੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਸਥਾਪਨਾ ਦਿਵਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਰਾਸ਼ਟਰੀ ਸੰਚਾਲਕ ਵਿਜੇ ਦਿਸ਼ਾਵਰ ਨੇ ਦੱਸਿਆ ਕਿ ਇਸ ਸੰਬੰਧ ਪ੍ਰਚਾਰ ਸਮੱਗਰੀ ਜਾਰੀ ਕੀਤੀ ਗਈ ਹੈ ਅਤੇ ਪ੍ਰਬੰਧਕਾਂ ਵੱਲੋਂ ਸਮਾਗਮ ਦੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੰਗਠਨ ਦੇ ਰਾਸ਼ਟਰੀ ਨਿਰਦੇਸ਼ਕ ਜਸਵੀਰ ਲਵਣ, ਰਾਸ਼ਟਰੀ ਮੁੱਖ ਪ੍ਰਚਾਰ ਮੰਤਰੀ ਕੇਪੀ ਦਾਨਵ, ਰਾਸ਼ਟਰੀ ਸੰਚਾਲਕ ਵਿਜੇ ਦਿਸਾਵਰ, ਰਾਸ਼ਟਰੀ ਸੰਯੁਕਤ ਮੰਤਰੀ ਜਤਿੰਦਰ ਬਾਲੀ, ਰਾਸ਼ਟਰੀ ਮੈਂਬਰ ਰਾਜ ਕੁਮਾਰ ਆਦਿ ਨੇ ਨਗਰ ਨਿਗਮ ਦੇ ਜ਼ੋਨ ਏ ਵਿਖੇ ਮੁਲਾਜ਼ਮ ਆਗੂ ਲਵਲੀ ਪਾਲ ਦਿਸਾਵਰ ਨੂੰ ਪੂਰੀ ਟੀਮ ਨਾਲ ਸਮਾਗਮ ਵਿੱਚ ਪਹੁੰਚਣ ਸਬੰਧੀ ਸੱਦਾ ਪੱਤਰ ਵੀ ਦਿੱਤਾ ਗਿਆ ਹੈ। ਜਿਸ ਵਿੱਚ ਲਵਲੀ ਪਾਲ ਨੇ ਪੂਰਨ ਭਰੋਸਾ ਦਵਾਇਆ ਕਿ ਉਹ ਆਪਣੇ ਸਾਥੀਆਂ ਸਮੇਤ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਨਾਲ ਪ੍ਰਬੰਧਕਾਂ ਵੱਲੋਂ ਸਮਾਗਮ ਲਈ ਜੋ ਵੀ ਡਿਊਟੀ ਲਗਾਈ ਜਾਵੇਗੀ ਤਨਦੇਹੀ ਨਾਲ ਪੂਰੀ ਕਰਨਗੇ ਅਤੇ ਭਗਵਾਨ ਵਾਲਮੀਕਿ ਜੀ, ਪਰਮ ਪੂਜਯ ਪ੍ਰਭੂ ਰਤਨਾਕਰ ਮਹਾਰਾਜ ਅਤੇ ਬਾਬਾ ਸਾਹਿਬ ਅੰਬੇਡਕਰ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਦਿਸ਼ਾਵਰ ਨੇ ਕਿਹਾ ਕਿ ਇਸ ਸਮਾਗਮ ਵਿੱਚ ਰਤਨਾਕਰ ਮਹਾਰਾਜ ਦੇ ਕਈ ਸੇਵਕ ਅਤੇ ਦਿਕਸ਼ਤਾਂ ਤੋਂ ਇਲਾਵਾ ਕਈ ਸਮਾਜਿਕ, ਧਾਰਮਿਕ ਅਤੇ ਮੁਲਾਜ਼ਮ ਆਗੂ ਵੀ ਸਮਾਗਮ ਵਿੱਚ ਸ਼ਿਰਕਤ ਕਰਨਗੇ।