200 ਰੁਪਏ ਵਾਲੀ ਲਾਟਰੀ ’ਚ 1.50 ਕਰੋੜ ਦਾ ਪਹਿਲਾ ਇਨਾਮ ਭਨੋਟ ਦੇ ਨਾਂ
200 ਵਾਲੀ ਲਾਟਰੀ ਚ 1.50 ਕਰੋੜ ਦਾ ਪਹਿਲਾ ਇਨਾਮ ਭਨੋਟ ਦੇ ਨਾਮ
Publish Date: Mon, 04 May 2026 09:32 PM (IST)
Updated Date: Tue, 05 May 2026 04:18 AM (IST)

ਭਨੋਟ ਇੰਟਰਪ੍ਰਾਈਜ਼ਿਜ਼ ਨੇ ਬਣਾਇਆ ਇੱਕ ਹੋਰ ਕਰੋੜਪਤੀ ਹੈਪੀ ਜੱਲ੍ਹਾ,ਪੰਜਾਬੀ ਜਾਗਰਣ ਪਾਇਲ : ਕਰੋੜਪਤੀ ਬਣਾਉਣ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਭਨੋਟ ਇੰਟਰਪ੍ਰਾਈਜਜ ਲੁਧਿਆਣਾ ਨੇ ਇੱਕ ਹੋਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪ੍ਰੀਸ਼ਦ ਦਫਤਰ ਲੁਧਿਆਣਾ ਵਿਖੇ ਕੱਢੇ ਗਏ ਪੰਜਾਬ ਸਟੇਟ ਡੀਅਰ ਮੰਥਲੀ 200 ਲਾਟਰੀ ਦੇ ਨਤੀਜਿਆਂ ਵਿੱਚ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਭਨੋਟ ਇੰਟਰਪ੍ਰਾਈਜਜ ਦੇ ਰਿਟੇਲ ਕਾਊਂਟਰ ਪਠਾਨਕੋਟ ਦੇ ਅਸ਼ੋਕ ਬਾਬਾ ਲਾਟਰੀ ਸੈਂਟਰ, ਵੱਲੋਂ ਵੇਚੀ ਗਈ ਟਿਕਟ ਨੰਬਰ A -725500 ਤੇ ਨਿਕਲਿਆ ਹੈ।ਇਸ ਦੇ ਨਾਲ ਹੀ ਦੂਜਾ ਇਨਾਮ 10 ਲੱਖ ਰੁਪਏ ਵੀ ਭਨੋਟ ਇੰਟਰਪ੍ਰਾਈਜਰ ਲੁਧਿਆਣਾ ਦੇ ਰਿਟੇਲ ਕਾਊਂਟਰ ਵਿਖੇ ਟਿਕਟ ਨੰਬਰ B -764988 ਨੂੰ ਲੱਗਿਆ ਹੈ। ਇਸ ਮੌਕੇ ਭਨੋਟ ਇੰਟਰਪ੍ਰਾਈਜਜ ਲੁਧਿਆਣਾ ਦੇ ਮਾਲਕ ਸ਼ਾਮ ਸੁੰਦਰ ਭਨੋਟ ਨੇ ਦੱਸਿਆ ਕਿ ਅਸੀਂ ਜਨਵਰੀ 2026 ਤੋਂ ਲੈ ਕੇ ਮਈ ਦੇ ਪਹਿਲੇ ਹਫਤੇ ਤੱਕ 6 ਲੋਕਾਂ ਨੂੰ ਕਰੋੜਪਤੀ ਅਤੇ ਅਨੇਕਾਂ ਲੋਕਾਂ ਨੂੰ ਲੱਖਪਤੀ ਬਣਾ ਚੁੱਕੀ ਹੈ। ਉਹਨਾਂ ਨੂੰ ਦੱਸਿਆ ਕਿ ਪੇਪਰ ਲਾਟਰੀ ਦੇ ਇਤਿਹਾਸ ਵਿੱਚ ਪਿਛਲੇ 20 ਸਾਲਾਂ ਦੌਰਾਨ ਸਭ ਤੋਂ ਜਿਆਦਾ ਕਰੋੜਪਤੀ ਅਤੇ ਲੱਖਪਤੀ ਉਹਨਾਂ ਦੇ ਪੰਜਾਬ ਸਥਿਤ ਵੱਖ-ਵੱਖ ਰਿਟੇਲ ਕਾਊਂਟਰਾਂ ਰਾਹੀਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਨਿਕਲੇ ਹਨ। ਉਹਨਾਂ ਨੂੰ ਦੱਸਿਆ ਕਿ ਪੰਜਾਬ ਸਟੇਟ ਲਾਟਰੀ ਦਾ ਅਗਲਾ ਡਰਾਅ ਸਮਰ ਸਪੈਸ਼ਲ ਬੰਪਰ 2026 ਚੱਲ ਰਿਹਾ ਹੈ ਜਿਸਦਾ ਪਹਿਲਾ ਇਨਾਮ 3 ਕਰੋੜ ਰੁਪਏ ਤੇ ਦੂਜਾ ਇਨਾਮ 50 ਲੱਖ ਰੁਪਏ ਹੈ, ਜਿਸ ਦਾ ਡਰਾਅ 13 ਜੂਨ 2026 ਨੂੰ ਕੱਢਿਆ ਜਾਵੇਗਾ।