ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਹੋਈ ਚੋਣ
ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਚੋਣ ’ਚ ਭਾਈ ਸਤਨਾਮ ਸਿੰਘ ਮੁਸਾਫਰ ਮੁੜ ਬਣੇ ਪ੍ਰਧਾਨ
Publish Date: Tue, 05 May 2026 08:58 PM (IST)
Updated Date: Wed, 06 May 2026 04:17 AM (IST)
ਭਾਈ ਸਤਨਾਮ ਸਿੰਘ ਮੁਸਾਫਰ ਮੁੜ ਬਣੇ ਪ੍ਰਧਾਨ
ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ
ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਵੱਲੋਂ ਜਨਰਲ ਬਾਡੀ ਦੀ ਚੋਣ ਲਈ ਸਭਾ ਦੇ ਮੁੱਖ ਦਫਤਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਬਲਾਕ ਸੀ ਈਸ਼ਰ ਨਗਰ ਵਿਖੇ ਜਨਰਲ ਇਜਲਾਸ ਬੁਲਾਇਆ ਗਿਆ। ਜਿਸ ਵਿੱਚ ਸਿੰਘਾਂ ਨੇ ਆਪਣੇ ਵਿਚਾਰ ਰੱਖਦੇ ਹੋਏ ਸਭਾ ਦੇ ਵਿਸਥਾਰ ਲਈ ਵੱਡਮੁੱਲੇ ਸੁਆਅ ਦਿੱਤੇ। ਇਸ ਦੌਰਾਨ ਜਨਰਲ ਇਜਲਾਸ ਵਿੱਚ ਗ੍ਰੰਥੀ ਸਿੰਘ, ਪਾਠੀ ਸਿੰਘ, ਰਾਗੀ ਸਿੰਘ, ਕਥਾ ਵਾਚਕ ਅਤੇ ਹੋਰ ਸੇਵਾਦਾਰ ਸਿੰਘ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਗੁਰਮਤਿ ਗ੍ਰੰਥੀ ਸਭਾ ਦੀ ਚੋਣ ਤੋਂ ਪਹਿਲਾਂ ਭਾਈ ਜਸਪ੍ਰੀਤ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਭਾ ਦੀ ਚੜਦੀਕਲਾ ਦੀ ਅਰਦਾਸ ਕਰਨ ਉਪਰੰਤ ਹੁਕਮਨਾਮਾ ਲਿਆ ਜਿਸ ਤੋਂ ਬਾਅਦ ਸਭਾ ਦੀ ਚੋਣ ਪਰਕ੍ਰਿਆ ਦੀ ਸ਼ੁਰੂਆਤ ਹੋਈ।
ਇਸ ਚੋਣ ਦੌਰਾਨ ਸਭਾ ਦੇ ਮੈਂਬਰਾਂ ਵੱਲੋਂ ਭਾਈ ਸਤਨਾਮ ਸਿੰਘ ਮੁਸਾਫਰ ਨੂੰ ਮੁੜ ਪ੍ਰਧਾਨਗੀ ਲਈ ਉਮੀਦਵਾਰ ਐਲਾਨਿਆ ਗਿਆ। ਉਨ੍ਹਾਂ ਦਾ ਨਾਮ ਭਾਈ ਚਰਨਜੀਤ ਸਿੰਘ ਚੰਦਨ ਨੇ ਪ੍ਰਪੋਜ ਕੀਤਾ ਜਿਸ ਦੀ ਤਾਈਦ ਭਾਈ ਸਤਵੰਤ ਸਿੰਘ ਖਾਲਸਾ ਨੇ ਕੀਤੀ। ਜਿਸ ਤੋਂ ਬਾਅਦ ਗੁਰਮਤਿ ਗ੍ਰੰਥੀ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਭਾਈ ਸਤਨਾਮ ਸਿੰਘ ਮੁਸਾਫਰ ਨੂੰ ਮੁੜ ਤੋਂ ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਦਾ ਪੂਰਾ ਅਧਿਕਾਰ ਪ੍ਰਧਾਨ ਸਤਨਾਮ ਸਿੰਘ ਮੁਸਾਫਰ ਨੂੰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੁਸਾਫਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਭਾ ਦੇ ਸਮੂਹ ਮੈਂਬਰਾਂ ਨੇ ਮੇਰੇ ਉੱਤੇ ਵਿਸ਼ਵਾਸ ਕਰਦਿਆਂ ਮੈਨੂੰ ਮੁੜ ਤੋਂ ਮੁੱਖ ਸੇਵਾਦਾਰ ਵਜੋਂ ਸੇਵਾ ਦਾ ਮੌਕਾ ਦਿੱਤਾ ਹੈ ਉਹ ਇਸ ਸੇਵਾ ਨੂੰ ਸਮੂਹ ਮੈਂਬਰਾਂ ਨੂੰ ਨਾਲ ਲੈਕੇ ਤਨ ਮਨ ਧੰਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਇਸ ਮੌਕੇ ਗਿਆਨੀ ਰਘਬੀਰ ਸਿੰਘ ਸਰਪ੍ਰਸਤ, ਗਿਆਨੀ ਚਰਨਜੀਤ ਸਿੰਘ ਚੰਦਨ, ਗਿਆਨੀ ਗੁਰਬਾਜ ਸਿੰਘ, ਭਾਈ ਜਸਪ੍ਰੀਤ ਸਿੰਘ, ਗਿਆਨੀ ਗੁਰਮੇਲ ਸਿੰਘ ਬਰਨਾਲਾ, ਭਾਈ ਸਤਵੰਤ ਸਿੰਘ ਖਾਲਸਾ, ਭਾਈ ਦਿਆ ਸਿੰਘ, ਗਿਆਨੀ ਸੁਖਦੇਵ ਸਿੰਘ, ਭਾਈ ਮਨਜੋਤ ਸਿੰਘ, ਗਿਆਨੀ ਬਲਜੀਤ ਸਿੰਘ, ਭਾਈ ਰਣਜੀਤ ਸਿੰਘ ਸਿੱਖ ਮਸ਼ੀਨਰੀ ਕਾਲਜ, ਭਾਈ ਜਗਦੀਪ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਮਹਿੰਦਰ ਸਿੰਘ ਗਿੱਲ, ਭਾਈ ਅਸ਼ੋਕ ਸਿੰਘ, ਗਿਆਨੀ ਸਿਕੰਦਰ ਸਿੰਘ ਲੁਹਾਰਾ, ਭਾਈ ਰਜਿੰਦਰ ਸਿੰਘ ਲੁਹਾਰਾ, ਭਾਈ ਦਰਬਾਰਾ ਸਿੰਘ ਲੁਹਾਰਾ, ਭਾਈ ਰਮਨਦੀਪ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਸੁਖਦੇਵ ਸਿੰਘ ਗੁਰਦੁਆਰਾ ਬਾਬਾ ਬੁੱਢਾ ਸਾਹਿਬ, ਲੈਕਚਰਾਰ ਕ੍ਰਿਸ਼ਨ ਸਿੰਘ, ਭਾਈ ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਸੇਵਾਦਾਰ ਸਿੰਘ ਹਾਜ਼ਰ ਸਨ।