ਬਲਜੀਤ ਸਿੰਘ ਢਿੱਲੋਂ ਦੀ ਨਵੀਂ ਕਿਤਾਬ ‘ਮਜਬੂਰੀ ਦੀਆਂ ਜ਼ੰਜੀਰਾਂ’ ਲੋਕ ਅਰਪਣ
ਬਲਜੀਤ ਸਿੰਘ ਢਿੱਲੋਂ ਦੀ ਨਵੀਂ ਕਿਤਾਬ ‘ਮਜ਼ਬੂਰੀ ਦੀਆਂ ਜ਼ੰਜੀਰਾਂ’ ਲੋਕ ਅਰਪਣ
Publish Date: Sun, 26 Apr 2026 06:35 PM (IST)
Updated Date: Sun, 26 Apr 2026 06:37 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਐਤਵਾਰ ਨੂੰ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਵਿਖੇ ਬਲਜੀਤ ਸਿੰਘ ਢਿੱਲੋਂ ਦਾ ਦੂਜਾ ਕਹਾਣੀ ਸੰਗ੍ਰਹਿ ‘ਮਜ਼ਬੂਰੀ ਦੀਆਂ ਜੰਜ਼ੀਰਾਂ’ ਲੋਕ ਅਰਪਣ ਕੀਤਾ ਗਿਆ। ਲੋਕ ਅਰਪਣ ਕਰਨ ਦੀ ਰਸਮ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ, ਐੱਮਐੱਲਏ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੇਵਾ ਮੁਕਤ ਜਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਚਾਹਲ, ਚਰਨਜੀਤ ਸਿੰਘ ਬੈਂਕ ਵਾਲੇ, ਬਾਬਾ ਹਰਭਿੰਦਰ ਸਿੰਘ ਭਿੰਦਾ ਕਾਰ ਸੇਵਾ ਵਾਲੇ ਅਤੇ ਬਲਦੇਵ ਸਿੰਘ ਢੱਟ ਨੇ ਸਾਂਝੇ ਤੌਰ ਤੇ ਨਿਭਾਈ। ਕਿਤਾਬ ਦੇ ਲੇਖਕ ਬਲਜੀਤ ਸਿੰਘ ਢਿੱਲੋਂ ਨੂੰ ਮੁਬਾਰਕਬਾਦ ਦਿੰਦੇ ਹੋਏ ਸੰਤ ਅਮੀਰ ਸਿੰਘ ਨੇ ਕਿਹਾ ਕਿ ਚੰਗੀਆ ਕਹਾਣੀਆਂ ਸਾਨੂੰ ਜ਼ਿੰਦਗੀ ਵਿਚ ਸੇਧ ਦੇਣ ਲਈ ਕਾਰਗਰ ਸਾਬਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਤਲਵਾਰਾਂ ਨਹੀਂ ਕਰ ਸਕਦੀਆਂ ਉਹ ਕਲਮਾ ਰਾਹੀਂ ਹੋ ਜਾਂਦਾ ਹੈ। ਇਸ ਮੌਕੇ ਮਨਪ੍ਰੀਤ ਸਿੰਘ ਇਯਾਲੀ ਨੇ ਬਲਜੀਤ ਸਿੰਘ ਢਿੱਲੋਂ ਵੱਲੋਂ ਲਿਖੀ ਕਿਤਾਬ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਕਿਤਾਬ ਤੋਂ ਸੇਧ ਲੈ ਕੇ ਮਾਪੇ ਆਪਣੇ ਜਿਗਰ ਦੇ ਟੋਟੇ ਬਾਹਰ ਭੇਜਣ ਬਾਰੇ ਕਈ ਵਾਰ ਸੋਚਣਗੇ। ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਦੁਨੀਆ ਵਿਚ ਕਲਮਾ ਨਾਲ ਬਹੁਤ ਸਾਰੇ ਬਦਲਾਓ ਆਏ ਹਨ। ਇਸ ਸਮਾਰੋਹ ਦੌਰਾਨ ਸੇਵਾਮੁਕਤ ਜਿਲ੍ਹਾ ਸਿੱਖਿਆ ਅਧਿਕਾਰੀ ਬੀਬੀ ਪਰਮਜੀਤ ਕੌਰ ਚਾਹਲ ਨੇ ਕਿਹਾ ਕਿ ਇਹ ਕਿਤਾਬ ਉਨ੍ਹਾਂ ਆਪ ਪੜ੍ਹੀ ਹੈ, ਜਿਸ ਵਿਚ ਸਚਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਸਮੇਂ ਸਾਡੇ ਸਮਾਜ ਨੂੰ ਇਸ ਦੀ ਲੋੜ ਹੈ। ਇਸ ਮੌਕੇ ਚਰਨਜੀਤ ਸਿੰਘ (ਬੈਂਕ ਵਾਲੇ) ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਵੱਲ ਮੋੜਨਾ ਸਮੇਂ ਦੀ ਲੋੜ ਹੈ। ਮੰਚ ਸੰਚਾਲਨ ਕਰਦੇ ਹੋਏ ਬਲਦੇਵ ਸਿੰਘ ਢੱਟ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪ ਜਾ ਆਪਣੇ ਬੱਚਿਆਂ ਨੂੰ ਵਾਪਸ ਆਪਣੇ ਦੇਸ਼ ਵਿੱਚ ਕੰਮ ਕਰਨ ਲਈ ਪ੍ਰੇਰੀਏ। ਇਸ ਮੌਕੇ ਗਿਆਨੀ ਅਤਰ ਸਿੰਘ ਜੋਤੀ ਸਰੂਪ, ਗਿਆਨੀ ਬਲਵਿੰਦਰ ਸਿੰਘ ਆਲਮਗੀਰ, ਹਰਦੀਪ ਸਿੰਘ ਮੈਨੇਜਰ ਆਲਮਗੀਰ, ਡਾਕਟਰ ਗੁਰਜੀਤ ਸਿੰਘ ਰਾੜਾ ਸਾਹਿਬ, ਗੁਰਦੀਪ ਸਿੰਘ ਮੰਡਾਹਰ, ਮਨਿੰਦਰ ਜੀਤ ਸਿੰਘ ਬੈਨੀਪਾਲ, ਬਲਕਰਨ ਸਿੰਘ ਢਿੱਲੋਂ ਮੋਗਾ, ਪ੍ਰੋ. ਹਰਜੀਤ ਕੌਰ, ਅੰਮ੍ਰਿਤਪਾਲ ਸਿੰਘ ਸ਼ੰਕਰ, ਸੁਖਦੀਪ ਸਿੰਘ ਗਿੱਲ, ਜਸਵੀਰ ਸਿੰਘ ਚਾਹਲ, ਸੁਰਿੰਦਰ ਸਿੰਘ ਮਲਿਕ, ਵਿਜੇ ਕੁਮਾਰ, ਗੁਰਦੀਪ ਸਿੰਘ ਮੰਡਾਹਰ, ਦਵਿੰਦਰ ਸਿੰਘ ਰਿੰਕੂ, ਫੈਡਰੇਸ਼ਨ ਆਗੂ ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਲਵਪ੍ਰੀਤ ਸਿੰਘ ਗਿੱਲ, ਦਵਿੰਦਰ ਸਿੰਘ ਜੱਗੀ, ਬਲਜੀਤ ਸਿੰਘ ਜੀਰਕ, ਬਲਰਾਜ ਸਿੰਘ ਕੁਹਾੜਾ, ਸੰਤੋਖ ਸਿੰਘ ਭਰਤ ਮੋਟਰ, ਸੁਰਿੰਦਰ ਸਿੰਘ ਚੌਹਾਨ, ਹਰਪਾਲ ਸਿੰਘ ਖਾਲਸਾ, ਵਰਿੰਦਰ ਕੁਮਾਰ ਸਹਿਗਲ, ਗੁਰਵੀਰ ਸਿੰਘ ਵਿਰਕ, ਸੁਰਿੰਦਰ ਸਿੰਘ ਲਾਪਰਾਂ, ਸਰਬਜੀਤ ਸਿੰਘ ਛਾਪਾ, ਗੁਰਚਰਨ ਸਿੰਘ ਗੁਰੂ, ਜਸਵੰਤ ਸਿੰਘ ਹਰਨਾਮਪੁਰਾ, ਜਸਕੀਰਤ ਸਿੰਘ ਭੁੱਟਾ, ਦਲਬੀਰ ਸਿੰਘ ਮੱਕੜ, ਬਲਵੀਰ ਸਿੰਘ ਸੇਖੋ, ਜੋਗਿੰਦਰ ਸਿੰਘ ਸੰਧੂ ਡੀਐੱਸਪੀ, ਦਰਸ਼ਨ ਸਿੰਘ ਭਲਾਈ ਕਿੰਗ, ਪਰਮਿੰਦਰ ਸਿੰਘ ਕੈਰੋ, ਸਰਬਜੀਤ ਸਿੰਘ ਕਲਸੀ, ਗੁਰਪ੍ਰੀਤ ਸਿੰਘ ਘਲੋਟੀ ਹਾਜ਼ਰ ਸਨ।