ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
Publish Date: Sun, 10 May 2026 06:40 PM (IST)
Updated Date: Mon, 11 May 2026 04:09 AM (IST)
ਰਾਣਾ ਮੱਲ ਤੇਜੀ ,ਪੰਜਾਬੀ ਜਾਗਰਣ ਲੁਧਿਆਣਾ
ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਪਿੰਡ ਆਲੋਵਾਲ ਵਿਖੇ ਸੁਖਮਨੀ ਸਾਹਿਬ ਦੇ ਜਾਪ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਚ ਅਰੰਭੇ ਗਏ ਸ੍ਰੀ ਸਹਿਜ ਸੰਪਟ ਪਾਠ ਅਤੇ ਸੁਖਮਨੀ ਸਾਹਿਬ ਦੇ ਜਾਪ ਪਾਠ ਦੇ ਨਿਰਵਿਘਨ ਭੋਗ ਪਾਉਣ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾ ਵੱਲੋਂ ਗੁਰਬਾਣੀ ਦੇ ਨਿਰੋਲ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਸਥਾਰਪੂਰਵਕ ਵਿਆਖਿਆ ਕਰਨ ਉਪਰੰਤ ਵਿਸ਼ਵ ਦੀ ਸੁੱਖ ਸ਼ਾਂਤੀ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਕੀਤੀ । ਸਮਾਗਮ ਦੌਰਾਨ ਬਾਬਾ ਸੁਖਵਿੰਦਰ ਸਿੰਘ ਅਤੇ ਸੰਤ ਬਾਬਾ ਜਰਨੈਲ ਸਿੰਘ ਨੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਗੁਰਦੁਆਰਾ ਸਾਹਿਬ ਚ ਸੰਗਤਾਂ ਵਾਸਤੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆਇਸ ਮੌਕੇ ਗੁਰਮੇਲ ਕੌਰ, ਤੇਜਾ ਸਿੰਘ ਇਟਲੀ,ਗੁਰਮੇਤ ਸਿੰਘ, ਕਮਲਜੀਤ ਕੌਰ ,ਬਾਨੀ ਕੌਰ ਇੰਗਲੈਂਡ, ਹਰਵਿੰਦਰ ਸਿੰਘ, ਲਾਡੀ ਖਮਾਣੋ, ਭਾਈ ਗੁਰਮੇਲ ਸਿੰਘ ,ਭਾਈ ਬਲਦੇਵ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਰਨੈਲ ਸਿੰਘ ,ਭਾਈ ਹਰਜੀਤ ਸਿੰਘ ,ਮਨਜੀਤ ਸਿੰਘ ,ਗੁਰਮੇਲ ਸਿੰਘ, ਗੁਰਮੀਤ ਸਿੰਘ ਲੰਬਰਦਾਰ ਭੋਲੇਵਾਲ ,ਹਰਪ੍ਰੀਤ ਸਿੰਘ ਜਲੰਧਰ ਆਦਿ ਤੋਂ ਇਲਾਵਾ ਵੱਡੀਆਂ ਗਿਣਤੀ ਚ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਸਨ।