ਬਾਬਾ ਜੀਤਾਨੰਦ ਜੀ ਦੇ ਸਾਲਾਨਾ ਬਰਸੀ ਸਮਾਗਮ ਸਮਾਪਤ
ਬਾਬਾ ਜੀਤਾਨੰਦ ਜੀ ਦੇ ਸਲਾਨਾ ਬਰਸੀ ਸਮਾਗਮ ਸਮਾਪਤ
Publish Date: Mon, 25 May 2026 07:23 PM (IST)
Updated Date: Tue, 26 May 2026 04:10 AM (IST)

ਮਾਂਹਪੁਰ,ਜੱਲ੍ਹਾ/ਪੰਜਾਬੀ ਜਾਗਰਣ ਪਾਇਲ, ਜੌੜੇਪੁਲ ਜਰਗ :-ਉਦਾਸੀਨ ਡੇਰਾ ਭਾਈ ਕਾ ਪਿੰਡ ਧਮੋਟ ਕਲਾਂ ਵਿਖੇ ਸ੍ਰੀਮਾਨ 108 ਬਾਬਾ ਬੀਰਮ ਦਾਸ ਜੀ, ਬਾਬਾ ਕੇਸ਼ਵਾ ਨੰਦ ਜੀ, ਬਾਬਾ ਪ੍ਰੇਮ ਦਾਸ ਜੀ ਅਤੇ ਬਾਬਾ ਜੀਤਾ ਨੰਦ ਜੀ ਦੀ ਸਲਾਨਾ ਬਰਸੀ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਦਾਸ ਜੀ ਅਤੇ ਬਾਬਾ ਸੁਖਵੀਰ ਦਾਸ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਬਰਸੀ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘ ਭਾਈ ਹਰਪ੍ਰੀਤ ਸਿੰਘ ਲੁਧਿਆਣਾ ਵਾਲੇ ਦੇ ਜਥੇ ਨੇ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਰੱਬੀ ਬਾਣੀ ਸੁਣਾਕੇ ਨਿਹਾਲ ਕੀਤਾ। ਢਾਡੀ ਕੁਲਦੀਪ ਸਿੰਘ ਖਾਲਸਾ ਦੇ ਜਥੇ ਨੇ ਸੰਗਤਾਂ ਨੂੰ ਵਾਰਾਂ ਸੁਣਾਈਆਂ। ਬਰਸੀ ਸਮਾਗਮ ਵਿੱਚ ਜੁੜੀਆਂ ਸੰਗਤਾਂ ਨਾਲ ਪ੍ਰਵਚਨ ਸਾਂਝੇ ਕਰਦਿਆਂ ਬਾਬਾ ਬਲਵਿੰਦਰ ਦਾਸ ਮੁੱਲਾਂਪੁਰ ਵਾਲਿਆ ਨੇ ਕਿਹਾ ਕਿ ਅੱਜ ਦੇ ਯੁੱਗ ਅੰਦਰ ਸਮਾਜ ਵਿੱਚ ਵੱਧ ਰਹੀਆਂ ਕੁਰੀਤੀਆਂ ਨੂੰ ਰੋਕਣ ਲਈ ਹਰ ਇਨਸਾਨ ਨੂੰ ਆਪਣਾ ਫਰਜ਼ ਅਦਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਜੀਵਨ ਸਫਲਾ ਕਰਨ ਲਈ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਗੁਰੂ ਸ਼ਬਦ ਨਾਲ ਜੁੜਨਾ, ਨਾਮ ਸਿਮਰਨ ਕਰਨਾ, ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ। ਇਸ ਬਰਸੀ ਸਮਾਗਮ ਵਿੱਚ ਪੁੱਜੇ ਮਹੰਤ ਭੱਲਾ ਦਾਸ ਫਰੌਰ ਵਾਲੇ, ਮਹੰਤ ਕੇਵਲ ਦਾਸ ਸਿੱਧੂਪੁਰ, ਬਾਬਾ ਪ੍ਰੀਤਮ ਦਾਸ ਮਕਸੂਦੜਾ, ਮਹੰਤ ਦੇਵਿੰਦਰ ਕੁਮਾਰ, ਮਹੰਤ ਬਲਦੇਵ ਦਾਸ ਸਲਾਣਾ, ਮਹੰਤ ਬੀਰਮ ਦਾਸ ਸਿਹੌੜਾ, ਗੁਰਮੀਤ ਦਾਸ ਡੇਰਾ ਰਾਮਸਰ ਧਮੋਟ, ਦਰਸ਼ਨ ਦਾਸ ਰਾਈਆਂ, ਮਹੰਤ ਕੌਲਦਾਸ ਕਪੂਰਗੜ੍ਹ, ਮਹੰਤ ਅਕਲੂਦਾਸ ਗੁਰਮਾ, ਬਾਬਾ ਭੋਲਾ ਰਾਮ ਜੀ ਰੱਬੋਂ, ਮਹੰਤ ਤਰਲੋਚਨ ਦਾਸ, ਹਰਦੇਵ ਰਾਮ, ਬਾਬਾ ਬਲਜੀਤ ਦਾਸ ਕੂਹਲੀ ਵੱਲੋਂ ਹਾਜ਼ਰੀ ਭਰੀ ਗਈ ਅਤੇ ਡੇਰੇ ਵੱਲੋਂ ਆਏ ਸਾਧੂਆਂ ਦੇ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਬਰਸੀ ਸਮਾਗਮ ਵਿੱਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਇੰਸਪੈਕਟਰ ਤਰਲੋਚਨ ਸਿੰਘ ਗਿੱਲ, ਪ੍ਰਧਾਨ ਦੇਵਿੰਦਰ ਸਿੰਘ ਫਤਿਹਪੁਰ, ਸਰਪੰਚ ਯਾਦਵਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਅੰਬਾਲਾ, ਪ੍ਰਧਾਨ ਪਰਮਿੰਦਰ ਸਿੰਘ, ਕਰਤਾਰ ਸਿੰਘ ਜੀ ਐੱਸ ਫੋਰਜਿੰਗ ਗੋਬਿੰਦਗੜ੍ਹ, ਜਸਵਿੰਦਰ ਸਿੰਘ ਕੰਨਗੋ, ਸਰਪੰਚ ਨਰਿੰਦਰ ਸਿੰਘ ਮੁੱਲਾਂਪੁਰ ਵੀ ਉੱਚੇਚੇ ਤੌਰ ਤੇ ਪੁੱਜੇ। ਇਸ ਮੌਕੇ ਮੈਡੀਕਲ ਕੈਂਪ ਦੌਰਾਨ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਮਨਿੰਦਰ ਸਿੰਘ ਗੋਬਿੰਦਗੜ੍ਹ ਵਾਲਿਆਂ ਨੇ 350 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਆਈਆਂ ਸੰਗਤਾਂ ਨੂੰ ਠੰਡੇ, ਜਲ-ਜੀਰਾ, ਦਹੀ ਭੱਲੇ, ਜਲੇਬੀਆਂ, ਕੜੀ-ਚਾਵਲ, ਦਾਲ-ਫੁਲਕਾ ਅਤੇ ਫਰੂਟ ਦੇ ਲੰਗਰ ਵਰਤਾਏ ਗਏ।