ਸ੍ਰੀ ਸਿੱਧ ਯੋਗੀ ਬਾਬਾ ਬਾਲਕ ਨਾਥ ਮੰਦਰ ’ਚ ਸ਼ਰਧਾ ਨਾਲ ਕਰਵਾਇਆ ਸਾਲਾਨਾ ਜਗਰਾਤਾ
ਸ੍ਰੀ ਸਿੱਧ ਯੋਗੀ ਬਾਬਾ ਬਾਲਕ ਨਾਥ ਮੰਦਰ ’ਚ ਸ਼ਰਧਾ ਨਾਲ ਕਰਵਾਇਆ ਸਾਲਾਨਾ ਜਾਗਰਣ
Publish Date: Sun, 26 Apr 2026 06:18 PM (IST)
Updated Date: Sun, 26 Apr 2026 06:22 PM (IST)

ਪੰਕਜ ਭੱਟ, ਪੰਜਾਬੀ ਜਾਗਰਣ ਲੁਧਿਆਣਾ ਸੁਭਾਸ਼ ਨਗਰ ਸਥਿਤ ਸ੍ਰੀ ਸਿੱਧ ਯੋਗੀ ਬਾਬਾ ਬਾਲਕ ਨਾਥ ਮੰਦਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਾਲਾਨਾ ਵਿਸ਼ਾਲ ਜਗਰਾਤੇ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਅਧਿਆਤਮਿਕ ਸਮਾਗਮ ਦੀ ਅਗਵਾਈ ਗੱਦੀ ਨਸ਼ੀਨ ਭਗਤ ਸ਼ਿਵਾਂਸ਼ ਠਾਕੁਰ ਅਤੇ ਪ੍ਰਧਾਨ ਸੁਨੀਲ ਠਾਕੁਰ ਨੇ ਕੀਤੀ। ਪ੍ਰੋਗਰਾਮ ਦੌਰਾਨ ਪੂਰਾ ਇਲਾਕਾ ਕੇਸਰੀ ਝੰਡਿਆਂ ਅਤੇ ਰੰਗ-ਬਰੰਗੀਆਂ ਲਾਈਟਾਂ ਨਾਲ ਸਜਿਆ ਹੋਇਆ ਸੀ, ਜੋ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਸਮਾਗਮ ਦਾ ਆਰੰਭ ਉਚੇਚੇ ਤੌਰ ’ਤੇ ਪੁਜੇ ਬ੍ਰਾਹਮਣ ਕਲਿਆਣ ਬੋਰਡ ਦੇ ਚੇਅਰਮੈਨ ਪੰਕਜ ਸ਼ਾਰਦਾ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਅਸ਼ੋਕ ਮੱਕੜ ਵੱਲੋਂ ਪਵਿੱਤਰ ਜੋਤੀ ਪ੍ਰਚੰਡ ਕਰ ਕੇ ਅਤੇ ਗਣੇਸ਼ ਵੰਦਨਾ ਨਾਲ ਕੀਤਾ ਗਿਆ। ਇਸ ਉਪਰੰਤ ਭਗਤ ਸ਼ਿਵਾਂਸ਼ ਠਾਕੁਰ ਨੇ ਆਈਆਂ ਹੋਈਆਂ ਸੰਗਤਾਂ ਦਾ ਸਵਾਗਤ ਕਰਦਿਆਂ ਬਾਬਾ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਚਾਨਣਾ ਪਾਇਆ। ਜਗਰਾਤੇ ਵਿਚ ਪਹੁੰਚੇ ਨਾਮਵਰ ਭਜਨ ਗਾਇਕਾਂ ਕੁਮਾਰ ਗੌਰਵ ਭਾਰਦਵਾਜ ਅਤੇ ਸੁਖਾ ਰਾਮ ਸਰੋਏ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਅਜਿਹਾ ਸਮਾਂ ਬੰਨ੍ਹਿਆ ਕਿ ਸੰਗਤਾਂ ਦੇਰ ਰਾਤ ਤੱਕ ਝੂਮਦੀਆਂ ਰਹੀਆਂ। ਕਲਾਕਾਰਾਂ ਵੱਲੋਂ ਪੇਸ਼ ਜੋਗੀ ਉਤਰ ਪਹਾੜੋਂ ਆਇਆ ਅਤੇ ਸਾਡੀ ਗੁਫਾ ਵਾਲਿਆ ਮੋਰ ਤੇ ਸਵਾਰੀ ਨਾਲ ਪੰਡਾਲ ਵਿਚ ਮੌਜੂਦ ਹਰ ਸ਼ਰਧਾਲੂ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਇਸ ਮੌਕੇ ਮੇਅਰ ਇੰਦਰਜੀਤ ਕੌਰ, ਕੌਂਸਲਰ ਹਰਜਿੰਦਰ ਲਾਲੀ, ਅਨੁਜ ਚੌਧਰੀ, ਮੋਨੂੰ ਖਿੰਡਾ, ਸੁਨੀਲ ਮੋਦਗਿੱਲ, ਹਰੀਸ਼ ਟੰਡਨ, ਅਸ਼ਵਨੀ ਪਾਸੀ, ਡਿਮਪਲ ਰਾਣਾ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸਿਆਸੀ, ਸਮਾਜ ਸੇਵੀਆਂ ਅਤੇ ਉੱਘੇ ਸਿੱਖਿਆ ਸ਼ਾਸਤਰੀਆਂ ਨੇ ਵਿਸ਼ੇਸ਼ ਤੌਰ ਤੇ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰੀ। ਭਗਤ ਸ਼ਿਵਾਂਸ਼ ਠਾਕੁਰ ਅਤੇ ਪ੍ਰਬੰਧਕ ਕਮੇਟੀ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਨੇ ਆਪਣੇ ਸੰਬੋਧਨ ਵਿਚ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਧਰਮ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਾਗਰਣ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੰਦਰ ਦੇ ਸੇਵਾਦਾਰਾਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ। ਰਾਤ ਭਰ ਚੱਲੇ ਇਸ ਸਮਾਗਮ ਤੋਂ ਬਾਅਦ ਸਵੇਰੇ ਆਰਤੀ ਕੀਤੀ ਗਈ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸੁਨੀਲ ਕੁਮਾਰ ਸੋਨੂ , ਕ੍ਰਿਸ਼ਨ ਲਾਲ ਬੱਬਰ, ਸਤਵਿੰਦਰ ਸ਼ਰਮਾ, ਰਮੇਸ਼ ਬੇਦੀ,ਨਿਸ਼ਾਂਤ ਬੇਦੀ, ਵਿਪਨ ਸ਼ਰਮਾ, ਅਸ਼ਵਨੀ ਠਾਕੁਰ, ਸੰਗਮ ਠਾਕੁਰ, ਮਨਪ੍ਰੀਤ ਕੁਕਾ, ਵਰਿੰਦਰ ਸਰੀਨ, ਕਰਨ ਬੇਦੀ, ਹਰਭਜਨ ਸਿੰਘ ਪੰਮਾ, ਰਕੇਸ਼ ਬੇਦੀ ਅਤੇ ਮਨੀ ਰਾਣਾ ਉੱਚੇਚੇ ਤੌਰ ’ਤੇ ਹਾਜ਼ਰ ਸਨ।