ਬਰਾੜ ਨੇ ਐੱਸਪੀ (ਡੀ) ਵਜੋਂ ਅਹੁਦਾ ਸੰਭਾਲਿਆ
ਅਮਨਦੀਪ ਸਿੰਘ ਬਰਾੜ ਪੀਪੀਐੱਸ ਨੇ ਵੀਰਵਾਰ ਖੰਨਾ ਦੇ ਐੱਸਪੀ (ਡਿਟੈਕਟਿਵ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਮਾਲੇਰਕੋਟਲਾ ਵਿਖੇ ਐੱਸਪੀਡੀ ਵਜੋਂ ਸੇਵਾ ਨਿਭਾਅ ਰਹੇ ਸਨ।
Publish Date: Thu, 02 Dec 2021 09:45 PM (IST)
Updated Date: Thu, 02 Dec 2021 09:45 PM (IST)
ਜੇਐੱਸ ਖੰਨਾ, ਖੰਨਾ : ਅਮਨਦੀਪ ਸਿੰਘ ਬਰਾੜ ਪੀਪੀਐੱਸ ਨੇ ਵੀਰਵਾਰ ਖੰਨਾ ਦੇ ਐੱਸਪੀ (ਡਿਟੈਕਟਿਵ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਮਾਲੇਰਕੋਟਲਾ ਵਿਖੇ ਐੱਸਪੀਡੀ ਵਜੋਂ ਸੇਵਾ ਨਿਭਾਅ ਰਹੇ ਸਨ। ਆਪਣੀ ਨਿਮਰਤਾ ਤੇ ਇਮਾਨਦਾਰੀ ਵਜੋਂ ਜਾਣੇ ਜਾਂਦੇ ਬਰਾੜ ਨੇ ਕਿਹਾ ਜਨਤਾ ਨੂੰ ਪੁਲਿਸ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਤੇ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।