ਵਾਰਡ ਨੰਬਰ 3 ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
ਵਾਰਡ ਨੰਬਰ 3 ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
Publish Date: Wed, 06 May 2026 07:34 PM (IST)
Updated Date: Thu, 07 May 2026 04:12 AM (IST)

-07 ਜਗਰਾਓਂ ਦੇ ਵਾਰਡ ਨੰਬਰ 3 ਤੋਂ ਗੁਰਪ੍ਰੀਤ ਕੌਰ ਉਮੀਦਵਾਰ ਐਲਾਨਣ ਸਮੇਂ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਸਆਰ ਕਲੇਰ ਤੇ ਅਕਾਲੀ ਆਗੂ। ਸੁਖਦੇਵ ਗਰਗ, ਪੰਜਾਬੀ ਜਾਗਰਣ ਜਗਰਾਓਂ: ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣ ਲਈ ਰੋਜ਼ਾਨਾ ਐਲਾਨੇ ਜਾ ਰਹੇ ਉਮੀਦਵਾਰਾਂ ਨੂੰ ਲੜੀ ਤਹਿਤ ਵਾਰਡ ਨੰਬਰ 3 ਤੋਂ ਗੁਰਪ੍ਰੀਤ ਕੌਰ ਉਮੀਦਵਾਰ ਐਲਾਨੇ। ਸਰਕਲ ਪ੍ਰਧਾਨ ਚਰਨਜੀਤ ਸਿੰਘ ਚੀਨੂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਨੂੰ ਹਲਕਾ ਇੰਚਾਰਜ ਐੱਸਆਰ ਕਲੇਰ ਨੇ ਅਕਾਲੀ ਦਲ ਦੀ ਟਿਕਟ ਤੋਂ ਵਾਰਡ ਨੰਬਰ 3 ਦੇ ਉਮੀਦਵਾਰ ਘੋਸ਼ਿਤ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਭਰਪੂਰ ਜੋਸ਼ ਅਤੇ ਪਿਆਰ ਦਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹੋਏ ਜੋਸ਼ ਅਤੇ ਉਤਸ਼ਾਹ ਭਰੇ ਇਕੱਠ ਨੇ ਇਲਾਕੇ ਵਿੱਚ ਬਦਲਾਅ ਦੀ ਲਹਿਰ ਨੂੰ ਹੋਰ ਮਜ਼ਬੂਤੀ ਦਿੱਤੀ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਅਤੇ ਨੌਜਵਾਨਾਂ ਨੇ ਅਕਾਲੀ ਦਲ ਦੇ ਹੱਕ ਵਿੱਚ ਆਪਣਾ ਸਮਰਥਨ ਪ੍ਰਗਟਾਇਆ। ਇਸ ਮੌਕੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਵਾਰਡ ਦੇ ਸਰਵਪੱਖੀ ਵਿਕਾਸ, ਸਾਫ਼-ਸੁਥਰੀ ਪ੍ਰਸ਼ਾਸਨਿਕ ਪ੍ਰਣਾਲੀ ਅਤੇ ਲੋਕ-ਹਿਤ ਕਾਰਜਾਂ ਨੂੰ ਪਹਿਲ ਦੇਣਗੇ ਅਤੇ ਹਰ ਵਾਅਦਾ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਚਿਹਰੇ, ਨਵੀਂ ਸੋਚ ਅਤੇ ਨਵੀਂ ਊਰਜਾ ਨਾਲ ਵਾਰਡ ਨੰਬਰ 3 ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਤੱਕ ਲੈ ਕੇ ਜਾਣ ਲਈ ਲੋਕਾਂ ਦੇ ਸਹਿਯੋਗ ਨਾਲ ਲਗਾਤਾਰ ਕੰਮ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲਾ, ਦਵਿੰਦਰਜੀਤ ਸਿੰਘ ਸਿੱਧੂ, ਦੀਪਇੰਦਰ ਭੰਡਾਰੀ, ਹਰਦੇਵ ਸਿੰਘ ਬੌਬੀ, ਗੁਰਦੀਪ ਸਿੰਘ ਦੂਆ, ਗਗਨਦੀਪ ਸਿੰਘ ਸਰਨਾ, ਰਵਿੰਦਰ ਪਾਲ ਸਿੰਘ ਮੈਦ, ਹਰਵਿੰਦਰ ਸਿੰਘ ਚਾਵਲਾ ਆਦਿ ਹਾਜ਼ਰ ਸਨ।