ਖੇਤੀਬਾੜੀ ਵਿਕਾਸ ਅਫਸਰ ਖੋਸਾ ਨੇ ਸੰਭਾਲਿਆ ਅਹੁਦਾ
ਖੇਤੀਬਾੜੀ ਵਿਕਾਸ ਅਫਸਰ ਖੋਸਾ ਨੇ ਸੰਭਾਲਿਆ ਅਹੁਦਾ
Publish Date: Mon, 15 Sep 2025 09:05 PM (IST)
Updated Date: Mon, 15 Sep 2025 09:08 PM (IST)
ਪੱਤਰ ਪ੍ਰੇਰਕ,, ਪੰਜਾਬੀ ਜਾਗਰਣ, ਗੁਰੂਸਰ ਸੁਧਾਰ : ਡਾ. ਦਵਿੰਦਰ ਸਿੰਘ ਖੋਸਾ ਨੇ ਬਲਾਕ ਪੱਖੋਵਾਲ ਵਿਖੇ ਬਤੌਰ ਖੇਤੀਬਾੜੀ ਵਿਕਾਸ ਅਫਸਰ ਦਾ ਅਹੁਦਾ ਸੰਭਾਲਿਆ। ਇਸ ਮੌਕੇ ਬਲਾਕ ਖੇਤੀਬਾੜੀ ਦਫ਼ਤਰ ਪੱਖੋਵਾਲ ਦੇ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਟਾਫ ਨੇ ਡਾ. ਖੋਸਾ ਨੂੰ ਗੁਲਦਸਤਾ ਭੇਟ ਕਰਕੇ ਉਨ੍ਹਾਂ ਨੂੰ ਨਵੇਂ ਅਹੁਦੇ ਦੀ ਸ਼ੁਰੂਆਤ ’ਤੇ ਵਧਾਈਆਂ ਦਿੱਤੀਆਂ। ਆਪਣੇ ਸੰਬੋਧਨ ਵਿੱਚ ਡਾ. ਖੋਸਾ ਨੇ ਖੇਤੀਬਾੜੀ ਦੇ ਵਿਕਾਸ, ਕਿਸਾਨਾਂ ਦੀ ਸਮੁੱਚੀ ਭਲਾਈ ਅਤੇ ਖੇਤਰ ਦੀ ਖੁਸ਼ਹਾਲੀ ਲਈ ਪੂਰਨ ਸਮਰਪਣ ਅਤੇ ਤਨਦੇਹੀ ਨਾਲ ਕੰਮ ਕਰਨ ਦਾ ਪ੍ਰਣ ਲਿਆ। ਉਨ੍ਹਾਂ ਨੇ ਆਧੁਨਿਕ ਖੇਤੀ ਤਕਨੀਕਾਂ ਤੇ ਸਰਕਾਰੀ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੀ ਵਚਨਬੱਧਤਾ ਪ੍ਰਗਟਾਈ। ਸਥਾਨਕ ਸਟਾਫ ਅਤੇ ਕਿਸਾਨਾਂ ਨੇ ਉਨ੍ਹਾਂ ਦੇ ਅਹੁਦਾ ਸੰਭਾਲਣ ਤੇ ਖੁਸ਼ੀ ਜ਼ਾਹਰ ਕੀਤੀ ਤੇ ਉਮੀਦ ਜ਼ਾਹਿਰ ਕੀਤੀ ਕਿ ਡਾ. ਖੋਸਾ ਦੀ ਅਗਵਾਈ ਹੇਠ ਬਲਾਕ ਪੱਖੋਵਾਲ ਦੇ ਖੇਤੀਬਾੜੀ ਖੇਤਰ ਵਿੱਚ ਨਵੀਆਂ ਉਪਲੱਬਧੀਆਂ ਤੇ ਸਫਲਤਾਵਾਂ ਦੇ ਮੀਲ ਪੱਥਰ ਸਥਾਪਤ ਹੋਣਗੇ।