ਬਰਾੜ ਐਗਰੀਕਲਚਰ ਫਾਰਮ ’ਤੇ ਝੋਨੇ ਦੀਆਂ ਉੱਨਤ ਕਿਸਮਾਂ ਉਪਲਬਧ : ਬਰਾੜ
ਬਰਾੜ ਐਗਰੀਕਲਚਰ ਫਾਰਮ ਤੇ ਝੋਨੇ ਦੀਆਂ ਉੱਨਤ ਕਿਸਮਾਂ ਉਪਲਬਧ- ਬਰਾੜ
Publish Date: Sun, 17 May 2026 07:22 PM (IST)
Updated Date: Mon, 18 May 2026 04:13 AM (IST)

ਬਰਾੜ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਵਿੱਚ ਕਣਕ ਦੀ ਕਟਾਈ ਤੋਂ ਤੋਂ ਬਾਅਦ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਲਈ ਵੱਡੇ ਪੱਧਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਫਸਲ ਨੂੰ ਵੱਧ ਤਾਪਮਾਨ, ਵਧੇਰੇ ਸਿਲ, ਲੰਮੇ ਸਮੇਂ ਲਈ ਸੂਰਜ ਦੀ ਧੁੱਪ ਤੋਂ ਯਕੀਨੀ ਵਾਲੇ ਇਲਾਕੇ ਬਹੁਤ ਵਧੀਆ ਹੁੰਦੇ ਹਨ। ਝੋਨਾ ਉਨ੍ਹਾਂ ਜਮੀਨਾਂ ਵਿੱਚ ਬੀਜਿਆ ਜਾ ਸਕਦਾ ਹੈ, ਜਿਨਾਂ ਵਿੱਚ ਪਾਣੀ ਛੇਤੀ ਨਹੀਂ ਰਿਸਦਾ, ਇਹ ਫਸਲ ਤੇਜਾਬੀ ਤੇ ਖਾਰੀਆ ਜਮੀਨਾਂ ਵਿੱਚ ਵੀ ਹੋ ਸਕਦੀ ਹੈ ਆਮ ਕਰਕੇ ਝੋਨੇ ਦੀ ਕਾਸ਼ਤ ਲਈ ਭਲ ਵਾਲੀ ਜਮੀਨ ਬਹੁਤ ਢੁਕਵੀਂ ਹੁੰਦੀ ਹੈ। ਇਹ ਜਾਣਕਾਰੀ ਫਿਰੋਜ਼ਪੁਰ ਰੋਡ ਸਥਿਤ ਬਰਾੜ ਐਗਰੀਕਲਚਰ ਫਾਰਮ ਦੇ ਐਮਡੀ ਹਰਵਿੰਦਰ ਸਿੰਘ ਬਰਾੜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਾਸ ਝੋਨੇ ਦੀਆਂ ਉੱਨਤ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਵਧੇਰੇ ਮੁਨਾਫਾ ਲਿਆ ਜਾ ਸਕੇ। ਇਨ੍ਹਾਂ ਵਿੱਚੋਂ ਪੀਆਰ 126, ਵਧੇਰੇ ਝਾੜ ਦੇਣ ਵਾਲੀ ਕਿਸਮ ਹੈ ਉਨ੍ਹਾਂ ਦੱਸਿਆ ਕਿ ਪੀਆਰ 126 ਕਿਸਮ ਪੀ ਏ ਯੂ ਵੱਲੋਂ ਪਾਸ ਕੀਤੀ ਕਿਸਮ ਹੈ ਇਸ ਦਾ ਔਸਤਨ ਕਦ 102 ਸੈਂਮੀ ਤੱਕ ਹੁੰਦਾ ਹੈ ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ ਇਹ ਕਿਸਮ ਹਰ ਤਰ੍ਹਾਂ ਦੀ ਜਮੀਨ ਵਿੱਚ ਹੋ ਸਕਦੀ ਹੈ ਇਹ ਕਿਸਮ ਸਮੇਤ ਪਨੀਰੀ 120 ਦਿਨਾਂ ਵਿੱਚ ਪੱਕੇ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 30 ਤੋਂ 35 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ। ਇਸ ਕਿਸਮ ਨੂੰ 1 ਜੂਨ ਤੋਂ 20 ਜੂਨ ਤੱਕ (ਪਛੇਤਾ) ਬੀਜਣ ਨਾਲ ਵੱਧ ਝਾੜ ਹਾਸਿਲ ਕੀਤਾ ਜਾ ਸਕਦਾ ਹੈ। ਇਹ ਕਿਸਮ ਝੋਨੇ ਨੂੰ ਲੱਗਣ ਵਾਲੀਆਂ 10 ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਤੋਂ ਇਲਾਵਾ ਬਾਸਮਤੀ ਦੀਆਂ ਕਿਸਮਾਂ ਦੀ ਬਿਜਾਈ ਕਰਕੇ ਕਿਸਾਨ ਵਧੇਰੇ ਮੁਨਾਫਾ ਲੈ ਸਕਦੇ ਹਨ। ਇਨ੍ਹਾਂ ਵਿੱਚੋਂ ਮੁੱਖ ਤੌਰ ਤੇ ਆਈ ਏ ਆਰ ਆਈ ਦਿੱਲੀ ਵੱਲੋਂ ਪਾਸ ਪੂਸਾ ਬਾਸਮਤੀ 1692 ਅਗੇਤੀ ਪੱਕਣ ਵਾਲੀ ਕਿਸਮ ਹੈ। ਇਹ ਬੀਜ ਤੋਂ ਬੀਜ ਤੱਕ127 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾ ਕੱਦ 95 ਸੈਂਮੀ ਤੱਕ ਹੁੰਦਾ ਹੈ। ਇਸ ਕਿਸਮ ਦੀ ਬਿਜਾਈ ਦਾ ਸਮਾਂ 1 ਜੂਨ ਤੋਂ ਲੈ ਕੇ 30 ਜੂਨ ਤੱਕ ਹੈ ਅਤੇ ਇਸ ਦੀ ਪਨੀਰੀ 20 ਤੋਂ 22 ਦਿਨ ਦੇ ਅੰਦਰ - ਅੰਦਰ ਪੁੱਟ ਕੇ ਖੇਤ ਵਿੱਚ ਲਾਉਣੀ ਜਰੂਰੀ ਹੈ। ਇਸ ਦਾ ਝਾੜ 24 ਤੋਂ 28 ਕੁਇੰਟਲ ਪ੍ਰਤੀ ਏਕੜ ਤੱਕ ਨਿਕਲਦਾ ਹੈ। ਇਹ ਕਿਸਮ ਡਿੱਗਦੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੂਸਾ ਬਾਸਮਤੀ 1885 , ਪੀਬੀ 1401 , ਪੂਸਾ ਬਾਸਮਤੀ 1718, ਪੂਸਾ ਬਾਸਮਤੀ 1509 ਕਿਸਮਾਂ ਵੀ ਵਧੇਰੇ ਲਾਹੇਵੰਦ ਹਨ ਇਸ ਤੋਂ ਇਲਾਵਾ ਹੋਰ ਫਸਲਾਂ ਮੱਕੀ ਜੇ 1006, ਬਾਜਰੇ , ਗਿੰਨੀ ਘਾਹ 518, ਗਰਮੀਆਂ ਵਾਲਾ ਬਰਸੀਮ, ਹਾਈਬ੍ਰਿਡ ਚਰੀ ਅਤੇ ਹਾਈਬ੍ਰਿਡ ਸਬਜ਼ੀਆਂ ਦੇ ਬੀਜ ਅਤੇ ਪਨੀਰੀਆਂ ਉਪਲੱਬਧ ਹਨ।