ਸੀਬੀਐੱਸਈ ਨੈਸ਼ਨਲ ਐਥਲੈਟਿਕਸ ਮੀਟ 2025 ’ਚ ਛਾਈ ਅਦੀਬ ਕੌਰ
ਅਦੀਬ ਕੌਰ ਨੇ ਸੀਬੀਐੱਸਈ ਨੈਸ਼ਨਲ ਐਥਲੈਟਿਕਸ ਮੀਟ 2025 ’ਚ ਮੱਲਾਂ ਮਾਰੀਆਂ
Publish Date: Mon, 15 Sep 2025 07:28 PM (IST)
Updated Date: Mon, 15 Sep 2025 07:29 PM (IST)

ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ ਰਾੜਾ ਸਾਹਿਬ : ਸੰਤ ਅਤੁਲਾਨੰਦ ਕਾਨਵੈਂਟ ਸਕੂਲ ਕੋਇਰਾਜਪੁਰ ਵਾਰਾਣਸੀ ’ਚ 10 ਸਤੰਬਰ ਤੋਂ 13 ਸਤੰਬਰ ਤੱਕ ਸੀਬੀਐੱਸਈ ਨੈਸ਼ਨਲ ਐਥਲੈਟਿਕ ਮੀਟ 2025 ਕਰਵਾਈ ਗਈ। ਇਸ ਵਿੱਚ ਭਾਰਤ ਅਤੇ ਖਾੜੀ ਦੇਸ਼ਾਂ ਦੇ ਇੱਕ ਹਜ਼ਾਰ ਸਕੂਲਾਂ ਦੇ ਤਿੰਨ ਹਜ਼ਾਰ ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ। ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦੇ ਛੇ ਐਥਲੀਟਾਂ ਗੁਰਮਨ ਸਿੰਘ 400 ਮੀ., ਅਕਾਲਰੂਪ ਕੌਰ (400 ਮੀ.ਅਤੇ 200 ਮੀ.) ਰਸ਼ਮੀਤ ਕੌਰ (ਸ਼ਾਟ ਪੁੱਟ) ਗੁਰਫਤਿਹਵੀਰ ਸਿੰਘ (800 ਮੀ.)ਸਿਮਰਨ ਕੌਰ(800 ਮੀ. ਅਤੇ 1500 ਮੀ.) ਅਦੀਬ ਕੌਰ (400 ਮੀ.ਅਤੇ 600 ਮੀ.) ਦੌੜਾਂ ਵਿੱਚ ਭਾਗ ਲਿਆ। ਇਨ੍ਹਾਂ ਸਾਰੇ ਪ੍ਰਤੀਯੋਗੀਆਂ ਨੇ ਬਹੁਤ ਦ੍ਰਿੜਤਾ, ਉਤਸ਼ਾਹ ਅਤੇ ਜਜ਼ਬੇ ਦੀ ਭਾਵਨਾ ਨਾਲ ਪ੍ਰਦਰਸ਼ਨ ਕੀਤਾ। ਅਦੀਬ ਕੌਰ ਨੇ 600 ਮੀਟਰ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਸਿਲਵਰ ਮੈਡਲ ਹਾਸਲ ਕਰਕੇ ਸਕੂਲ ਦੇ ਨਾਮ ਨੂੰ ਚਾਰ ਚੰਨ ਲਾਏ। ਇਸ ਟੀਮ ਨੇ ਸਪੋਰਟਸ ਟੀਚਰ ਚਮਕੌਰ ਸਿੰਘ ਤੇ ਪਵਨਦੀਪ ਕੌਰ ਦੀ ਰਹਿਨੁਮਾਈ ਹੇਠ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਸਕੂਲ ਵਿੱਚ ਖਿਡਾਰੀਆਂ ਦੇ ਸਨਮਾਨ ਲਈ ਵਿਸ਼ੇਸ਼ ਸਵੇਰ ਦੀ ਸਭਾ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਟਰੱਸਟੀ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਸਾਰੇ ਪ੍ਰਤਿਯੋਗੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਧੀਰਜ ਕੁਮਾਰ ਥਪਲਿਆਲ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਟੀਮ ਦੀ ਇਸ ਪ੍ਰਾਪਤੀ ਨਾਲ ਹੋਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਸਖਤ ਮਿਹਨਤ, ਦ੍ਰਿੜਤਾ ਅਤੇ ਅਨੁਸ਼ਾਸਨ ਦੀ ਪਾਲਣਾ ਕਰਨ ਨਾਲ ਮੰਜ਼ਿਲ ਤੱਕ ਪੁੱਜਣ ਦੀ ਪ੍ਰੇਰਨਾ ਮਿਲਦੀ ਹੈ।