ਰੰਘਰੇਟਾ ਪਾਰਲੀਮੈਂਟ ਨੇ ਏਡੀਸੀ ਨੂੰ ਦਿੱਤਾ ਮੰਗ ਪੱਤਰ
ਰੰਘਰੇਟਾ ਪਾਰਲੀਮੈਂਟ ਵੱਲੋਂ ਏਡੀਸੀ. ਨੂੰ ਮੰਗ ਪੱਤਰ
Publish Date: Thu, 07 May 2026 06:27 PM (IST)
Updated Date: Fri, 08 May 2026 04:14 AM (IST)
ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ
ਜਾਤੀ ਜਨਗਣਨਾ ਦੇ ਫਾਰਮਾਂ ਵਿੱਚ ਮਜ਼ਹਬੀ ਸਿੱਖ ਅਤੇ ਰੰਘਰੇਟਾ ਸਮਾਜ ਲਈ ਵਰਤੇ ਗਏ ਅਪਮਾਨਜਨਕ ਸ਼ਬਦਾਂ ਖਿਲਾਫ਼ ਅੱਜ ਰੰਘਰੇਟਾ ਪਾਰਲੀਮੈਂਟ ਪੰਜਾਬ ਦੇ 5 ਮੈਂਬਰੀ ਵਫਦ ਵੱਲੋਂ ਏਡੀਸੀ. ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ ਗਿਆ। ਵਫਦ ਦੀ ਅਗਵਾਈ ਸੂਬਾ ਪ੍ਰਧਾਨ ਪਰਗਟ ਸਿੰਘ ਰਾਜੇਆਣਾ ਨੇ ਕੀਤੀ। ਇਸ ਮੌਕੇ ਵਫਦ ਨੇ ਕਿਹਾ ਕਿ ਜਨ ਗਣਨਾ ਫਾਰਮਾਂ ਵਿੱਚ ਵਰਤੇ ਗਏ ਕੁੱਝ ਸ਼ਬਦ ਸਮਾਜ ਦੀ ਮਾਨ-ਮਰਿਆਦਾ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਇਨ੍ਹਾਂ ਨੂੰ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ। ਵਫਦ ਨੇ ਮੰਗ ਕੀਤੀ ਕਿ ਮਜ਼ਹਬੀ ਸਿੱਖ/ਰੰਘਰੇਟਾ ਸਮਾਜ ਲਈ ਸਤਿਕਾਰਯੋਗ ਅਤੇ ਸੰਵਿਧਾਨਕ ਤੌਰ ‘ਤੇ ਸਹੀ ਨਾਮ ਦਰਜ ਕੀਤੇ ਜਾਣ ਤਾਂ ਜੋ ਕਿਸੇ ਵੀ ਵਰਗ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਸਮਾਜ ਹੁਣ ਆਪਣੇ ਅਧਿਕਾਰਾਂ ਅਤੇ ਸਨਮਾਨ ਲਈ ਜਾਗਰੂਕ ਹੋ ਚੁੱਕਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਜਾਂ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਏਡੀਸੀ. ਲੁਧਿਆਣਾ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਵਫਦ ਨੇ ਕਿਹਾ ਕਿ ਰੰਘਰੇਟਾ ਪਾਰਲੀਮੈਂਟ ਪੰਜਾਬ ਆਉਣ ਵਾਲੇ ਸਮੇਂ ਵਿਚ ਵੀ ਸਮਾਜ ਦੇ ਸਨਮਾਨ ਅਤੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਡਾ ਬਲਵਿੰਦਰ ਗਿੱਲ,ਸਾਬਕਾ ਐਸਡੀਓ ਗੁਰਦਿਆਲ ਸਿੰਘ, ਅਮਰਜੀਤ ਸਿੰਘ ਸਾਬਕਾ ਜੇਈ,ਰਾਗੀ ਗੁਰਪਾਲ ਸਿੰਘ ਆਦਿ ਹਾਜ਼ਰ ਸਨ।