ਬਲੌਜਮਜ਼ ਸਕੂਲ ਨੇ ਕਰਵਾਈਆਂ ਗਤੀਵਿਧੀਆਂ
ਬਲੌਜਮਜ਼ ਸਕੂਲ ਨੇ ਕਰਵਾਈਆਂ ਗਤੀਵਿਧੀਆਂ
Publish Date: Sat, 25 Apr 2026 07:13 PM (IST)
Updated Date: Sun, 26 Apr 2026 04:14 AM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਬਲੌਜਮਜ਼ ਕਾਨਵੈਂਟ ਸਕੂਲ ਵਿਖੇ “ਬੈਗ ਲੈੱਸ ਡੇਅ” ਨੂੰ ਮੁੱਖ ਰੱਖਦੇ ਹੋਏ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰਿੰਸੀਪਲ ਡਾ: ਨਵਨੀਤ ਕੌਰ ਨੇ ਦੱਸਿਆ ਕਿ ਸੀਬੀਐੱਸਈ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ “ਬੈਗ ਲੈੱਸ ਡੇਅ” ਮਨਾਉਂਦੇ ਹੋਏ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ‘ਮਲੇਰੀਆ ਡੇਅ’, ਪਹਿਲੀ ਜਮਾਤ ਦੇ ਬੱਚਿਆਂ ਵਿਚਕਾਰ ‘ਫੈਂਸੀ ਡਰੈੱਸ ਮੁਕਾਬਲਾ’, ਦੂਸਰੀ ਜਮਾਤ ਦੇ ਵਿਦਿਆਰਥੀ ‘ਫਾਇਰ ਲੈੱਸ ਕੁਕਿੰਗ ਮੁਕਾਬਲੇ ਦਾ ਹਿੱਸਾ ਬਣੇ ਅਤੇ ਇਸ ਦੇ ਨਾਲ ਹੀ ਯੂਕੇਜੀ ਦੇ ਬੱਚਿਆਂ ਵੱਲੋਂ “ਮੂਵੀ ਟਾਈਮ” ਗਤੀਵਿਧੀ ਕੀਤੀ ਗਈ। ਹਰ ਇੱਕ ਵਿਦਿਆਰਥੀ ਵੱਲੋਂ ਆਪਣੇ ਅੰਦਰ ਦੀ ਪ੍ਰਤਿਭਾ ਨੂੰ ਮਿਹਨਤ ਸਦਕਾ ਸੋਹਣਾ ਰੂਪ ਦਿੱਤਾ। ਪਿ੍ਰੰਸੀਪਲ ਡਾ: ਨਵਨੀਤ ਕੌਰ ਨੇ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਇੱਛਾਵਾਂ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਦਕਾ ਵਿਦਿਆਰਥੀ ਵਰਗ ਦੇ ਅੰਦਰ ਦੀ ਕਲਾ ਵਿੱਚ ਨਿਖਾਰ ਆਉਂਦਾ ਹੈ ‘ਤੇ ਉਹ ਇਸ ਨੂੰ ਆਪਣੀ ਪੜਾਈ ਨਾਲ ਜੋੜ ਕੇ ਉਸ ਨੂੰ ਸੌਖੇ-ਸਿੱਧ ਚੰਗੀ ਮੁਹਾਰਤ ਹਾਸਲ ਕਰਨ ਦੇ ਯੋਗ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੈੱਗ-ਲੈੱਸ ਵਰਗੇ ਦਿਹਾੜੇ ਮਨਾਉਣ ਨਾਲ ਬੱਚੇ ਆਪਣੇ ਆਪ ਨੂੰ ਇੱਕ ਦਿਨ ਲਈ ਫਰੈੱਸ਼ ਮਹਿਸੂਸ ਕਰਦੇ ਹਨ ਤੇ ਅਗਲੇ ਦਿਨ ਦੀ ਸ਼ੁਰੂਆਤ ਤੋਂ ਅਖੀਰ ਤੱਕ ਮਿਹਨਤਕਸ਼ ਬਣ ਕੇ ਆਪਣੀ ਪੜਾਈ ਕਰਦੇ ਹੋਏ ਤਣਾਅ-ਮੁਕਤ ਮਹਿਸੂਸ ਕਰਦੇ ਹਨ। ਇਸ ਮੌਕੇ ਸਕੂਲ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਕਰਵਾਉਣ ਨਾਲ ਚੰਗੇ ਨਤੀਜੇ ਹਾਸਲ ਹੁੰਦੇ ਹਨ।