ਮਿੰਨੀ ਰੋਜ਼ ਗਾਰਡਨ ’ਚ ਕਰਵਾਏ ਕਰਾਟਿਆਂ ਦੇ ਮੁਕਾਬਲੇ
ਐਕਟਿਵ ਐਂਟੀ ਕਰਪਸ਼ਨਠ ਨੇ ਮਿੰਨੀ ਰੋਜ਼ਗਾਰਨ ਵਿੱਚ ਕਰਵਾਏ ਕਰਾਟਿਆਂ ਦੇ ਮੁਕਾਬਲੇ
Publish Date: Mon, 11 May 2026 09:08 PM (IST)
Updated Date: Tue, 12 May 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਮਿੰਨੀ ਰੋਜ਼ ਗਾਰਡਨ ਵਿੱਚ ਆਸ਼ਿਹਾਰਾ ਕਰਾਟੇ ਬੈਲਟ ਕੰਪੀਟੀਸ਼ਨ ਦਰਜਾ ਸਮਾਰੋਹ 2026 ਬੜੇ ਹੀ ਉਤਸ਼ਾਹ ਅਤੇ ਰੌਣਕ ਭਰੇ ਮਾਹੌਲ ਵਿੱਚ ਕਰਵਾਇਆ ਗਿਆ। ਇਸ ਸਮਾਰੋਹ ਦਾ ਆਯੋਜਨ ਐਕਟਿਵ ਐਂਟੀ ਕਰਪਸ਼ਨ ਗਰੁੱਪ ਵੱਲੋਂ ਕੀਤਾ ਗਿਆ, ਜਿਸ ਵਿੱਚ ਸ਼ਹਿਰ ਦੀਆਂ ਕਈ ਪ੍ਰਮੁੱਖ ਰਾਜਨੀਤਿਕ, ਸਮਾਜਿਕ ਕਾਰਕੁੰਨ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਆਸ਼ਿਹਾਰਾ ਕਰਾਟੇ ਦੇ ਪ੍ਰਧਾਨ ਰਮੇਸ਼ ਬਾਂਗੜ ਨੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਯੂਥ ਆਗੂ ਪਰਵਿੰਦਰ ਸਿੰਘ ਸੰਧੂ, ਕੌਂਸਲਰ ਇੰਦਰ ਅਗਰਵਾਲ, ਦੇਵੇਂਦਰ ਜੱਗੀ, ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ, ਰਾਸ਼ਟਰੀ ਸਵੈਸੇਵਕ ਸੰਘ ਦੇ ਪ੍ਰਮੁੱਖ ਰਾਕੇਸ਼, ਕਮਲ ਦੇਵ, ਗੁਰਦੀਪ ਸਿੰਘ, ਕਪਿਲ ਗਹਲੋਤ, ਸਨੀ ਵੈਦੀ, ਗੁਰਜਿੰਦਰ ਸਿੰਘ ਮੈਕੀ, ਰਿਪਸੀ, ਰਿਸ਼ੀ ਡੋਗਰਾ, ਸੌਰਭ ਮਰਵਾਹਾ, ਵਿੱਕੀ ਕਲੇਰ, ਬਲਵਿੰਦਰ ਕਲੇਰ, ਕੌਂਸਲਰ ਮਨਪ੍ਰੀਤ ਮੰਨਾ ਅਤੇ ਆਗੂ ਵਿਨੋਦ ਭਾਰਤੀ ਸਮੇਤ ਕਈ ਸ਼ਖ਼ਸੀਅਤਾਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਹਾਜ਼ਰ ਸਨ। ਆਸ਼ਿਹਾਰਾ ਕਰਾਟੇ ਦੇ ਪ੍ਰਧਾਨ ਰਮੇਸ਼ ਬਾਂਗੜ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ। ਉਨ੍ਹਾਂ ਸਮਾਗਮ ਦੀ ਕਾਮਯਾਬੀ ਲਈ ਸਭ ਦਾ ਦਿਲੋਂ ਧੰਨਵਾਦ ਕੀਤਾ। ਮੰਚ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਬਾਬਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਰਾਟੇ ਇੱਕ ਐਸੀ ਵਿਦਿਆ ਹੈ ਜੋ ਆਤਮ ਰੱਖਿਆ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ। ਉਨ੍ਹਾਂ ਖਾਸ ਤੌਰ ’ਤੇ ਕੁੜੀਆਂ ਨੂੰ ਕਰਾਟੇ ਸਿੱਖਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਹਰ ਸਥਿਤੀ ਵਿੱਚ ਆਪਣੀ ਸੁਰੱਖਿਆ ਖੁਦ ਕਰ ਸਕਣ। ਸਮਾਰੋਹ ਦੌਰਾਨ 250 ਤੋਂ ਵੱਧ ਖਿਡਾਰੀਆਂ ਨੇ ਕਰਾਟੇ ਪਹਿਰਾਵੇ ਵਿੱਚ ਅਨੁਸ਼ਾਸਨ, ਹੁਨਰ ਅਤੇ ਆਤਮ ਰੱਖਿਆ ਦੇ ਸ਼ਾਨਦਾਰ ਦਾਅ-ਪੇਚ ਦਿਖਾਏ। ਪੂਰਾ ਮਾਹੌਲ ਜੋਸ਼, ਉਤਸ਼ਾਹ ਅਤੇ ਤਾਲੀਆਂ ਦੀ ਗੂੰਜ ਨਾਲ ਭਰਿਆ ਰਿਹਾ।