ਗੈਰ ਕਾਨੂੰਨੀ ਨਿਰਮਾਣ ‘ਤੇ ਕਾਰਵਾਈ
ਗੈਰ ਕਾਨੂੰਨੀ ਨਿਰਮਾਣ ‘ਤੇ ਕਾਰਵਾਈ: ਨਿਗਮ ਸੀਲ ਤੋੜ ਕੇ ਦੁਕਾਨ ਚਲਾਉਣ ਵਾਲਾ ਨਾਮਜ਼ਦ
Publish Date: Sat, 25 Apr 2026 06:04 PM (IST)
Updated Date: Sat, 25 Apr 2026 06:10 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਸ਼ਹਿਰ ਵਿਚ ਗੈਰ ਕਾਨੂੰਨੀ ਨਿਰਮਾਣਾਂ ਖ਼ਿਲਾਫ ਨਗਰ ਨਿਗਮ ਦੀ ਕਾਰਵਾਈ ਦੇ ਬਾਵਜੂਦ ਕੁੱਝ ਲੋਕ ਕਾਨੂੰਨ ਨੂੰ ਠੇਂਗਾ ਦਿਖਾ ਰਹੇ ਹਨ। ਤਾਜ਼ਾ ਮਾਮਲੇ ਵਿਚ ਇਕ ਵਿਅਕਤੀ ਨੇ ਨਿਗਮ ਵੱਲੋਂ ਲਗਾਈ ਸੀਲ ਤੋੜ ਕੇ ਦੁਬਾਰਾ ਗੈਰਕਾਨੂੰਨੀ ਤਰੀਕੇ ਨਾਲ ਦੁਕਾਨ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਸ਼ਿਕਾਇਤਕਰਤਾ ਨਿਰਵਾਨ ਸਹਾਇਕ ਨਗਰ ਯੋਜਨਾਕਾਰ ਜੋਨ-ਬੀ ਨਗਰ ਨਿਗਮ ਲੁਧਿਆਣਾ ਵੱਲੋਂ ਦਿੱਤੀ ਦਰਖ਼ਾਸਤ ‘ਤੇ ਮਾਮਲਾ ਦਰਜ ਕੀਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗਲੀ ਨੰਬਰ 4, ਨਿਊ ਸ਼ਿਵਾਜੀ ਨਗਰ, ਲੁਧਿਆਣਾ ਦੇ ਵਾਸੀ ਮਨਿਸ਼ ਕੁਮਾਰ ਨੇ ਰਿਹਾਇਸ਼ੀ ਇਲਾਕੇ ਵਿਚ ਗੈਰਕਾਨੂੰਨੀ ਤੌਰ ‘ਤੇ ਦੁਕਾਨਾਂ ਬਣਾਈਆਂ ਸਨ। ਨਗਰ ਨਿਗਮ ਵੱਲੋਂ ਦੁਕਾਨ ਨੂੰ ਸੀਲ ਕੀਤਾ ਗਿਆ ਸੀ, ਪਰ ਦੋਸ਼ੀ ਨੇ ਸੀਲ ਤੋੜ ਕੇ ਦੁਬਾਰਾ ਦੁਕਾਨ ਚਲਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋਸ਼ੀ ਖ਼ਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।