ਛੱਤੀਸਗੜ੍ਹ ਤੋਂ ਆਏ ਨੌਜਵਾਨ ਨੇ ਕੀਤੀ ਆਤਮ ਹੱਤਿਆ
ਛੱਤੀਸਗੜ੍ਹ ਤੋਂ ਆਏ ਨੌਜਵਾਨ ਨੇ ਕੀਤੀ ਆਤਮ ਹੱਤਿਆ
Publish Date: Sat, 08 Nov 2025 09:13 PM (IST)
Updated Date: Sat, 08 Nov 2025 09:13 PM (IST)

-ਤਿੰਨ ਦਿਨ ਪਹਿਲਾਂ ਆਇਆ ਸੀ ਲੁਧਿਆਣੇ, ਫਾਹਾ ਲਾ ਕੇ ਦਿੱਤੀ ਜਾਨ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਥਾਣਾ ਸਦਰ ਦੇ ਅਧੀਨ ਆਉਂਦੇ ਇਲਾਕੇ ਵਿੱਚ ਨੌਜਵਾਨ ਨੇ ਸ਼ੱਕੀ ਹਾਲਾਤ ਵਿੱਚ ਫਾਹਾ ਲਗਾ ਕੇ ਜਿੰਦਗੀ ਨੂੰ ਅਲਵਿਦਾ ਆਖ ਦਿੱਤਾ। ਮੌਤ ਨੂੰ ਗਲੇ ਲਗਾਉਣ ਵਾਲੇ ਨੌਜਵਾਨ ਦੀ ਪਛਾਣ ਪਿੰਟੂ ਉਮਰ ਕਰੀਬ 25 ਸਾਲ ਦੇ ਰੂਪ ਵਿੱਚ ਹੋਈ ਹੈ ਜੋ ਕਿ ਮੂਲ ਰੂਪ ਵਿੱਚ ਛੱਤੀਸਗੜ ਦਾ ਰਹਿਣ ਵਾਲਾ ਸੀ ਅਤੇ ਤਿੰਨ ਦਿਨ ਪਹਿਲਾਂ ਹੀ ਲੁਧਿਆਣਾ ਆਇਆ ਸੀ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਜਾ ਕੇ ਲਾਸ਼ ਨੂੰ ਕਬਜ਼ੇ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਪਿੰਟੂ ਦੇ ਭਰਾ ਸੰਤੂ ਸੋਨਵਾਨੀ ਮੁਤਾਬਕ ਉਹ ਲੁਧਿਆਣਾ ਵਿੱਚ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਭਰਾ ਪਿੰਟੂ ਵੀ ਜਦੋਂ ਲੁਧਿਆਣਾ ਆਉਂਦਾ ਤਾਂ ਆਪਣੇ ਭਰਾ ਨਾਲ ਲੇਬਰ ਦਾ ਕੰਮ ਕਰਦਾ ਸੀ। ਤਿੰਨ ਦਿਨ ਪਹਿਲਾਂ ਪੰਜ ਨਵੰਬਰ ਨੂੰ ਪਿੰਟੂ ਛੱਤੀਸਗੜ੍ਹ ਤੋਂ ਲੁਧਿਆਣਾ ਆਪਣੇ ਭਰਾ ਅਤੇ ਭਾਬੀ ਕੋਲ ਆਇਆ। ਰੋਜ਼ ਦੀ ਤਰ੍ਹਾਂ ਉਹ ਆਪਣੇ ਵੱਡੇ ਭਰਾ, ਭਾਬੀ ਅਤੇ ਪਤਨੀ ਸਮੇਤ ਕੰਮ ’ਤੇ ਚਲਾ ਗਿਆ, ਜਦਕਿ ਪਿੰਟੂ ਤਬੀਅਤ ਖਰਾਬ ਹੋਣ ਦਾ ਹਵਾਲਾ ਦੇ ਕੇ ਕਮਰੇ ਵਿੱਚ ਹੀ ਰੁੱਕਿਆ ਰਿਹਾ। ਸ਼ਾਮ ਨੂੰ ਸਾਰੇ ਆਪਣੇ ਕੰਮ ਤੋਂ ਘਰ ਆਏ ਅਤੇ ਸ਼ਾਮ ਕਰੀਬ 7 ਵਜੇ ਜਦੋਂ ਪਿੰਟੂ ਨੂੰ ਆਵਾਜ਼ ਲਗਾਈ, ਤਾਂ ਉਸਨੇ ਅੰਦਰੋਂ ਕੋਈ ਜਵਾਬ ਨਾ ਦਿੱਤਾ। ਵਾਰ ਵਾਰ ਸੱਦਣ ’ਤੇ ਵੀ ਪਿੰਟੂ ਬਾਹਰ ਨਾ ਆਇਆ, ਤਾਂ ਭਰਾ ਨੇ ਅੰਦਰ ਜਾ ਕੇ ਵੇਖਿਆ, ਤਾਂ ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਉਸ ਦੇ ਭਰਾ ਪਿੰਟੂ ਨੇ ਕੱਪੜੇ ਦੀ ਰੱਸੀ ਬਣਾ ਕੇ ਕਮਰੇ ਅੰਦਰ ਲੱਗੀ ਪਾਈਪ ਰਾਹੀ ਫਾਹਾ ਲਗਾਇਆ ਹੋਇਆ ਸੀ। ਉਹਨਾਂ ਰੌਲਾ ਪਾ ਕੇ ਆਂਢੀਆਂ ਗੁਆਂਢੀਆਂ ਨੂੰ ਸੱਦਿਆ ਅਤੇ ਉਂਕਤ ਮਾਮਲੇ ਦੀ ਜਾਣਕਾਰੀ ਥਾਣਾ ਸਦਰ ਦੀ ਪੁਲਿਸ ਨੂੰ ਦੇ ਦਿੱਤੀ। ਪਿੰਟੂ ਦੇ ਭਰਾ ਸੰਤੂ ਮੁਤਾਬਕ ਜਦ ਉਹ ਦੁਪਹਿਰੇ ਰੋਟੀ ਖਾਣ ਆਏ ਸਨ, ਤਾਂ ਪਿੰਡੂ ਕਮਰੇ ਵਿੱਚ ਆਰਾਮ ਕਰ ਰਿਹਾ ਸੀ ਕਿਸੇ ਨੂੰ ਵੀ ਅਹਿਸਾਸ ਨਹੀਂ ਸੀ ਕਿ ਉਹ ਸ਼ਾਮ ਨੂੰ ਅਜਿਹਾ ਕੋਈ ਆਤਮਘਾਤੀ ਕਦਮ ਚੁੱਕ ਲਵੇਗਾ। ਪਰਿਵਾਰ ਮੁਤਾਬਕ ਪਿੰਟੂ ਜੰਗਲਾਤ ਵਿਭਾਗ ਵਿੱਚ ਨੌਕਰੀ ਲਈ ਤਿਆਰੀ ਕਰ ਰਿਹਾ ਸੀ ਅਤੇ ਪਰਿਵਾਰ ਨੂੰ ਭਿਣਕ ਤੱਕ ਨਹੀਂ ਕਿ ਕਿੰਨਾ ਹਾਲਾਤਾਂ ਵਿੱਚੋਂ ਉਸਨੇ ਆਪਣੀ ਜਾਨ ਦੇ ਦਿੱਤੀ।