ਸਤਲੁਜ ਕਲਮ ਕਲਾ ਮੰਚ ਨੇ ਕਰਵਾਇਆ ਕਵੀ ਦਰਬਾਰ
ਅਨਹਦ ਦੀ ਪ੍ਰਧਾਨਗੀ ਹੇਠ ਸਤਲੁਜ ਕਲਮ ਕਲਾ ਮੰਚ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Sun, 10 May 2026 06:31 PM (IST)
Updated Date: Mon, 11 May 2026 04:06 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਐਤਵਾਰ ਨੂੰ ਸਤਲੁਜ ਕਲਮ ਕਲਾ ਮੰਚ ਰਾਹੋਂ ਰੋਡ ਮੰਗਲੀ ਟਾਂਡਾ ਦੀ ਮਹੀਨਾਵਾਰ ਮੀਟਿੰਗ ਹੋਈ। ਇਸ ਮੌਕੇ ਸੁਖਵਿੰਦਰ ਸਿੰਘ ਅਨਹਦ ਦੀ ਪ੍ਰਧਾਨਗੀ ਹੇਠ ਨਿਊ ਸੁਭਾਸ਼ ਨਗਰ ਵੱਡੀ ਪਾਰਕ ਵਿਖੇ ਸਮੂਹ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਕਵੀ ਦਰਬਾਰ ਵੀ ਕਰਵਾਇਆ ਗਿਆ।
ਇਹ ਕਵੀ ਦਰਬਾਰ ਮਦਰਜ਼ ਡੇਅ ਨੂੰ ਮੁੱਖ ਰੱਖ ਕੇ ਉਲੀਕਿਆ ਗਿਆ। ਹਾਜ਼ਰ ਕਵੀਆਂ ਨੇ ਬਹੁਤ ਹੀ ਰੌਚਕ ਅਤੇ ਦਿਲ ਨੂੰ ਟੁੰਬਣ ਵਾਲੀਆਂ ਰਚਨਾਵਾਂ ਪੇਸ਼ ਕਰਕੇ ਸਮਾਂ ਬੰਨ੍ਹ ਦਿਤਾ। ਹਰੇਕ ਕਵੀ ਨੇ ਮਾਂ ਦੀ ਉਸਤਤ ਅਤੇ ਜੀਵਨ ਦੇ ਸੰਘਰਸ਼ ਅਤੇ ਮਾਂ ਦੇ ਸੁੱਚੇ ਕਿਰਦਾਰ ਦੀ ਗੱਲ ਕੀਤੀ। ਇਸ ਮੀਟਿੰਗ ਅਤੇ ਕਵੀ ਦਰਬਾਰ ਵਿੱਚ ਦਲਜਿੰਦਰ ਸਿੰਘ ਰਹਿਲ ਇਟਲੀ ਨੇ ਜੂਮ ਐਪ ਰਾਹੀ ਹਾਜਰੀ ਇੱਕ ਬਹੁਤ ਹੀ ਵਧੀਆ ਕਵਿਤਾ ਨਾਲ਼ ਲਵਾਈ। ਇਸ ਪ੍ਰੋਗਰਾਮ ਵਿੱਚ ਮਸ਼ਹੂਰ ਹਿੰਦੀ ਸ਼ਾਇਰ ਜਨਾਬ ਏਪੀ ਮੌਰੀਆ ਦੀ ਕਿਤਾਬ ‘ਚਲੋ ਅਬ ਜੀ ਕਰ ਦੇਖਤੇਂ ਹੈਂ’ ਦੀ ਘੁੰਡ ਚੁਕਾਈ ਕੀਤੀ ਗਈ। ਮੀਟਿੰਗ ਵਿੱਚ ਜੱਸ ਪੱਕੇਵਾਲ, , ਗੁਰਵਿੰਦਰ ਗਿੰਦਾ, ਹਰਮਨ ਮੰਗਲੀ, ਬਲਕਾਰ ਸਿੰਘ, ਡਾ. ਕੇਸਰ ਸਿੰਘ ,ਗੁਰਦੀਪ ਸਿੰਘ ਮੰਗਲੀ, ਬਲਜਿੰਦਰ ਸਿੰਘ ਮੰਗਲੀ ਅਤੇ ਕਿਤਾਬ ‘ਚਲੋ ਅਬ ਜੀ ਕਰ ਦੇਖਤੇਂ ਹੈਂ’ ਦੇ ਲੇਖਕ ਏਪੀ ਮੌਰੀਆ ਵੀ ਸ਼ਾਮਿਲ ਹੋਏ।